ਪੰਜਾਬ ਵਿੱਚ ਕੋਰਨਾ ਨਿਯਮਾਂ ਲਈ ਜ਼ਾਰੀ ਹੋਏ ਚਲਾਨ, ਦੇਖੋ ਸਾਰੇ ਨਿਯਮ ਅਤੇ ਚਲਾਨ ਦੇ ਰੇਟ

ਕੋਰੋਨਾ ਵਾਇਰਸ ਕਾਰਨ ਪਿਛਲੇ 2 ਮਹੀਨੇ ਤੋਂ ਪੰਜਾਬ ‘ਚ ਕਰਫ਼ਿਊ ਤੇ ਲੌਕਡਾਊਨ ਲੱਗਿਆ ਹੋਇਆ ਸੀ। ਕੁਝ ਦਿਨ ਪਹਿਲਾਂ ਸੂਬਾ ਸਰਕਾਰ ਨੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਸਮਝਦਿਆਂ ਕਰਫ਼ਿਊ ਹਟਾ ਦਿੱਤਾ ਸੀ, ਪਰ ਹਾਲੇ 31 ਮਈ ਤਕ ਲੌਕਡਾਊਨ ਜਾਰੀ ਹੈ। ਹੁਣ ਪੰਜਾਬ ‘ਚ ਬਹੁਤ ਸਾਰੇ ਕੰਮ-ਧੰਦਿਆਂ ਲਈ ਢਿੱਲ ਦੇ ਦਿੱਤੀ ਗਈ ਹੈ। ਕੈਪਟਨ ਸਰਕਾਰ ਨੇ ਲੋਕਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਉਹ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਰੂਰੀ ਹਦਾਇਤਾਂ ਦੀ ਪਾਲਣਾ ਕਰਨ।ਅੱਜ ਬਾਘਾਪੁਰਾਣਾ ਪੁਲਿਸ ਵੱਲੋਂ ਜੰਗੀ ਪੱਧਰ ‘ਤੇ ਮੁਹਿੰਮ ਵਿੱਢ ਕੇ ਥਾਂ-ਥਾਂ ਨਾਕੇਬੰਦੀ ਕਰ ਕੇ ਮਾਸਕ ਨਾ ਪਹਿਨਣ ਵਾਲਿਆਂ ਦੇ ਧੜਾਧੜ ਚਲਾਨ ਕੱਟੇ ਜਾ ਰਹੇ ਹਨ। ਉਧਰ ਜ਼ਿਲ੍ਹਾ ਸੰਗਰੂਰ ‘ਚ ਪੁਲ਼ਿਸ ਵਲੋਂ ਥਾਂ-ਥਾਂ ਨਾਕਾਬੰਦੀ ਕਰਕੇ ਬਗੈਰ ਮਾਸਕ ਵਾਲੇ ਵਾਹਨ ਚਾਲਕਾਂ ਨੂੰ ਮੌਕੇ ‘ਤੇ ਹੀ 200 ਰੁਪਏ ਜੁਰਮਾਨਾ ਕੀਤਾ ਜਾ ਰਿਹਾ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਨਵੇਂ ਨੋਟੀਫ਼ਿਕੇਸ਼ਨ ਮੁਤਾਬਿਕ ਹੁਣ ਕੋਰੋਨਾ ਦੇ ਨਿਯਮ ਤੋੜਣ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਇਸ ਮੁਤਾਬਿਕ ਇਕਾਂਤਵਾਸ ਤੋੜਨ ‘ਤੇ 500 ਰੁਪਏ, ਮਾਸਕ ਨਾ ਪਾਉਣ ‘ਤੇ 200 ਰੁਪਏ ਅਤੇ ਬਾਹਰ ਕਿਸੇ ਵੀ ਥਾਂ ਥੁੱਕਣ ‘ਤੇ 100 ਰੁਪਏ ਜੁਰਮਾਨਾ ਹੋਵੇਗਾ।ਜਾਰੀ ਪੱਤਰ ਵਿੱਚ ਦੱਸਿਆ ਹੈ ਕਿ ਜਿਹੜਾ ਵੀ ਵਿਅਕਤੀ ਕੋਰੋਨਾ ਨੂੰ ਲੈ ਕੇ ਸਾਵਧਾਨੀਆ ਨਹੀਂ ਵਰਤੇਗਾ ਹੁਣ ਉਸ ਨੂੰ ਵੀ ਜੁਰਮਾਨਾ ਦੇਣਾ ਹੋਵੇਗਾ। ਹੁਣ ਇਨ੍ਹਾਂ ਨਿਯਮਾਂ ਨੂੰ ਨਾ ਮੰਨਣ ਵਾਲਿਆਂ ‘ਤੇ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਪੰਜਾਬ ‘ਚ ਵੱਖ-ਵੱਖ ਥਾਵਾਂ ‘ਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੀਤੇ ਗਏ।

Leave a Reply

Your email address will not be published. Required fields are marked *