ਜੈਪੁਰ ‘ਚ ਰਿਹਾਇਸ਼ੀ ਇਲਾਕਿਆਂ ‘ਚ ਉਤਰਣ ਵਾਲੀਆਂ ਟਿੱਡੀਆਂ ਦੀਆਂ ਤਸਵੀਰਾਂ ਨਾਲ ਸੋਸ਼ਲ ਮੀਡੀਆ ਭਰਿਆ ਪਿਆ ਹੈ। ਇਹ ਵੱਡੇ ਝੁੰਡਾਂ ‘ਚ ਯਾਤਰਾ ਕਰਦੀਆਂ ਹਨ ਤੇ ਜਿਸ ਖੇਤ ‘ਚ ਖਾਣ ਬਹਿੰਦੀਆਂ ਹਨ, ਉਸੇ ਨੂੰ ਤਬਾਹ ਕਰ ਦਿੰਦੀਆਂ ਹਨ। ਹਵਾ ਨਾਲ ਉਸ ਦੀ ਦਿਸ਼ਾ ‘ਚ ਉੱਡਦੀਆਂ ਹੋਈਆਂ ਇਹ ਹਵਾ ਦੀ ਰਫ਼ਤਾਰ ਦੇ ਆਧਾਰ ‘ਤੇ ਇਕ ਦਿਨ ਵਿਚ 150 ਕਿੱਲੋਮੀਟਰ ਦੂਰ ਤਕ ਜਾ ਸਕਦੇ ਹਨ। ਸਾਲ 1875 ‘ਚ ਅਮਰੀਕਾ ਨੇ ਅਨੁਮਾਨ ਲਗਾਇਆ ਕਿ ਟਿੱਡੀਆਂ ਦੇ ਝੁੰਡ ਦਾ ਅਕਾਰ 5,12,817 ਵਰਗ ਕਿੱਲੋਮੀਟਰ ਹੈ। ਤੁਸੀਂ ਤੁਲਨਾ ਕਰ ਸਕੋ, ਇਸ ਲਈ ਦੱਸ ਦਿੰਦੇ ਹਾਂ ਕਿ ਦਿੱਲੀ-ਐੱਨਸੀਆਰ ਸਿਰਫ਼ 1,500 ਵਰਗ ਕਿੱਲੋਮੀਟਰ ਦਾ ਇਲਾਕਾ ਹੈ।
ਜੇਕਰ ਦਿੱਲੀ-ਐੱਨਸੀਆਰ ਦੇ ਅਕਾਰ ਦਾ ਹੀ ਟਿੱਡੀ ਦਲ ਹਮਲਾ ਕਰ ਦੇਵੇਗਾ ਤਾਂ ਉਹ ਇਕ ਦਿਨ ਵਿਚ ਇੰਨੀ ਮਾਤਰਾ ‘ਚ ਭੋਜਨ ਕਰ ਸਕਦਾ ਹੈ, ਜਿੰਨਾ ਰਾਜਸਥਾਨ ਜਾਂ ਮੱਧ ਪ੍ਰਦੇਸ਼ ਦਾ ਹਰ ਨਿਵਾਸੀ ਇਕ ਦਿਨ ਵਿਚ ਕਰਦਾ ਹੈ।ਰੇਗਿਸਤਾਨੀ ਟਿੱਡੀਆਂ ਦਾ ਇਕ ਛੋਟਾ ਝੁੰਡ ਇਕ ਦਿਨ ਵਿਚ ਔਸਤਨ ਲਗਪਗ 10 ਹਾਥੀਆਂ, 25 ਊਠਾਂ ਜਾਂ 2,500 ਲੋਕਾਂ ਦੇ ਖਾਣ ਬਰਾਬਰ ਦੀ ਫ਼ਸਲ ਸਾਫ਼ ਕਰ ਦਿੰਦੀਆਂ ਹਨ। ਟਿੱਡੀਆਂ ਫ਼ਸਲਾਂ ਨੂੰ ਤਬਾਹ ਕਰ ਦੇਣ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦੀਆਂ ਹਨ ਜਿਸ ਨਾਲ ਅਕਾਲ ਤੇ ਭੁੱਖਮਰੀ ਪੈਦਾ ਹੋ ਸਕਦੀ ਹੈ। ਟਿੱਡੀਆਂ ਪੱਤੀਆਂ, ਫੁੱਲਾਂ, ਫਲ਼ਾਂ, ਬੀਜਾਂ ਤੇ ਛਾਲ ਆਦਿ ਨੂੰ ਖਾ ਜਾਂਦੇ ਹਨ ਤੇ ਉਹ ਬੂਟਿਆਂ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰ ਦਿੰਦੇ ਹਨ।
ਅਸਲ ਵਿਚ ਇਹ ਬੂਟਿਆਂ ‘ਤੇ ਵੱਡੀ ਗਿਣਤੀ ‘ਚ ਉਤਰਦੀਆਂ ਹਨ ਤੇ ਇਨ੍ਹਾਂ ਦੇ ਭਾਰ ਨਾਲ ਬੂਟੇ ਟੁੱਟ ਵੀ ਜਾਂਦੇ ਹਨ। ਟਿੱਡੀਆਂ ਦਾ ਦਲ ਹਮੇਸ਼ਾ ਛੋਟਾ ਨਹੀਂ ਹੁੰਦਾ। ਕਈ ਵਾਰ ਇਹ ਇੰਨੀ ਵੱਡੀ ਗਿਣਤੀ ‘ਚ ਖੇਤਾਂ ‘ਤੇ ਹਮਲਾ ਕਰਦੀਂ ਹਨ ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਸੂਬਿਆਂ ਤੋਂ ਫ਼ਸਲ ਦੇ ਨੁਕਸਾਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਕਿਸਾਨ ਰੌਲਾਂ ਪਾਉਂਦੇ ਹਨ ਜਾਂ ਅੱਗ ਲਾਉਂਦੇ ਹਨ ਤੇ ਕੈਮੀਕਲ ਛਿੜਕ ਕੇ ਟਿੱਡੀਆਂ ਭਜਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਆਰਥਿਕ ਮੰਦੀ, ਕੋਰੋਨਾ ਵਾਇਰਸ ਦੀ ਇਨਫੈਕਸ਼ਨ ਤੇ ਹੁਣ ਟਿੱਡੀਆਂ ਦੇ ਹਮਲੇ ਦੀ ਵਜ੍ਹਾ ਨਾਲ ਅਰਥਵਿਵਸਥਾ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਸ ਦੇ ਨਾਲ ਹੀ ਫ਼ਸਲਾਂ ਦੀ ਕੀਮਤ ‘ਚ ਵੱਡਾ ਇਜ਼ਾਫ਼ਾ ਹੋ ਸਕਦਾ ਹੈ।
ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਟਿੱਡੀਆਂ ਨੇ ਖੇਤਾਂ ‘ਤੇ ਹਮਲਾ ਕੀਤਾ ਹੈ, ਪਰ ਇਸ ਵਾਰ ਉਨ੍ਹਾਂ ਦਾ ਹਮਲਾ 27 ਸਾਲਾਂ ‘ਚ ਸਭ ਤੋਂ ਵੱਡਾ ਹੈ। ਸਾਲ 1993 ਤੋਂ ਬਾਅਦ ਭਾਰਤ ‘ਚ ਟਿੱਡੀਆਂ ਦੇ ਝੁੰਡਾਂ ਦੇ ਜ਼ਿਆਦਾਤਰ ਹਮਲੇ ਰਾਜਸਥਾਨ ‘ਚ ਕੀਤੇ ਗਏ। ਇਸ ਵਾਰ ਅਨੁਕੂਲ ਮੌਸਮ ਦੀ ਸਥਿਤੀ ਦੀ ਵਜ੍ਹਾ ਨਾਲ ਰਾਜਸਥਾਨ ਤੋਂ ਗੁਜਰਾਤ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਤਕ ਟਿੱਡੀਆਂ ਦੀਪ ਹੁਚ ਹੋ ਗਈ ਹੈ ਤੇ ਖੇਤਾਂ ‘ਤੇ ਉਨ੍ਹਾਂ ਦੇ ਹਮਲੇ ਜਾਰੀ ਹਨ।