ਦੇਸ਼ ਵਿਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 90 ਹਜ਼ਾਰ ਨੂੰ ਪਾਰ ਕਰ ਗਈ ਹੈ। ਸਥਿਤੀ ਇਹ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਹਰ ਦਿਨ ਕੋਰੋਨਾ ਦੇ 3,000 ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ। ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਲਈ ਦੇਸ਼ ਭਰ ਵਿਚ ਲਾਗੂ ਕੀਤੇ ਗਏ ਲੌਕਡਾਊਨ ਦਾ ਤੀਜਾ ਪੜਾਅ ਅੱਜ ਸਮਾਪਤ ਹੋਣ ਜਾ ਰਿਹਾ ਹੈ।
ਤਾਲਾਬੰਦੀ ਦਾ ਤੀਜਾ ਪੜਾਅ ਖ਼ਤਮ ਹੋਣ ਤੋਂ ਪਹਿਲਾਂ ਸਿਹਤ ਮੰਤਰਾਲੇ ਨੇ ਸੀਨੀਅਰ ਅਧਿਕਾਰੀਆਂ ਅਤੇ ਜ਼ਿਲ੍ਹਾ ਮੈਜਿਸਟ੍ਰੇਟਾਂ ਨਾਲ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਲੌਕਡਾਊਨ 4.0 ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਤਾਲਾਬੰਦੀ ਦੇ ਚੌਥੇ ਪੜਾਅ ਵਿਚ 30 ਜ਼ਿਲ੍ਹਿਆਂ ਅਤੇ ਮਿਊਂਸਪਲ ਖੇਤਰਾਂ ਵਿਚ ਕੋਈ ਰਾਹਤ ਨਾ ਦੇਣ ਦੀ ਗੱਲ ਕਹੀ ਗਈ ਹੈ।
ਸੂਤਰਾਂ ਅਨੁਸਾਰ ਸਿਹਤ ਮੰਤਰਾਲੇ ਦੀ ਸਮੀਖਿਆ ਬੈਠਕ ਵਿਚ ਇਨ੍ਹਾਂ 30 ਜ਼ਿਲ੍ਹਿਆਂ ਨੂੰ ਲੈ ਕੇ ਵਿਸ਼ੇਸ਼ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਜ਼ਿਲ੍ਹਿਆਂ ਨੂੰ ਕਿਸੇ ਕਿਸਮ ਦੀ ਕੋਈ ਰਿਆਇਤ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੁਆਰਾ ਦਿੱਤੇ ਦਿਸ਼ਾ-ਨਿਰਦੇਸ਼ਾਂ ਵਿੱਚ, ਜਿਆਦਾ ਲਾਗ ਵਾਲੇ ਇਲਾਕਿਆਂ ਵਿੱਚ ਇਸ ਮਹਾਂਮਾਰੀ ਨੂੰ ਰੋਕਣ ਲਈ ਤਾਲਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ।
ਸਰਕਾਰ ਵੱਲੋਂ ਚੁਣੇ ਗਏ 30 ਮਿਉਂਸਪਲ ਖੇਤਰਾਂ ਵਿੱਚ ਗੁਜਰਾਤ, ਮਹਾਰਾਸ਼ਟਰ, ਦਿੱਲੀ, ਤਾਮਿਲਨਾਡੂ, ਪੱਛਮੀ ਬੰਗਾਲ, ਤੇਲੰਗਾਨਾ, ਓਡੀਸ਼ਾ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੰਜਾਬ ਸ਼ਾਮਲ ਹਨ। ਮੀਟਿੰਗ ਵਿੱਚ ਕੋਰੋਨਾ ਦੀ ਮੌਜੂਦਾ ਸਥਿਤੀ ਬਾਰੇ ਵੀ ਦੱਸਿਆ ਗਿਆ, ਜਿਸ ਵਿੱਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ, ਮੌਤ ਦਰ ਅਤੇ ਕੋਰੋਨਾ ਟੈਸਟਾਂ ਬਾਰੇ ਚਰਚਾ ਹੋਈ।
ਇਨ੍ਹਾਂ ਸ਼ਹਿਰਾਂ ਦੇ 30 ਜ਼ਿਲ੍ਹਿਆਂ ਵਿੱਚ ਛੋਟਾਂ ਦੀ ਉਮੀਦ ਨਹੀਂ ਹੈ…ਮਹਾਰਾਸ਼ਟਰ ਮੁੰਬਈ, ਨਾਸਿਕ, ਔਰੰਗਾਬਾਦ, ਸੋਲਾਪੁਰ ਅਤੇ ਪੁਣੇ,ਗੁਜਰਾਤ ਵਡੋਦਰਾ, ਅਹਿਮਦਾਬਾਦ ਅਤੇ ਸੂਰਤ,ਮੱਧ ਪ੍ਰਦੇਸ਼ ਭੋਪਾਲ ਅਤੇ ਇੰਦੌਰ,ਆਂਧਰਾ ਪ੍ਰਦੇਸ਼ ਕੁਰਨੂਲ,ਤਾਮਿਲਨਾਡੂ ਵਿੱਲੂਪੁਰਮ, ਚੇਂਗਲਪੱਟੂ, ਕੁਡਲੌਰ, ਅਰਿਆਲੂਰ, ਗ੍ਰੇਟਰ ਚੇਨਈ ਅਤੇ ਤਿਰੂਵੱਲੂਰ,ਰਾਜਸਥਾਨ ਜੈਪੁਰ, ਜੋਧਪੁਰ, ਉਦੈਪੁਰ,ਦਿੱਲੀ ਬਹੁਤੇ ਖੇਤਰ,ਓਡੀਸ਼ਾ ਬਰਹਮਪੁਰ,ਪੱਛਮੀ ਬੰਗਾਲ ਹਾਵੜਾ ਅਤੇ ਕੋਲਕਾਤਾ,ਤੇਲੰਗਾਨਾ ਗ੍ਰੇਟਰ ਹੈਦਰਾਬਾਦ,ਪੰਜਾਬ ਅੰਮ੍ਰਿਤਸਰ,ਉੱਤਰ ਪ੍ਰਦੇਸ਼ ਆਗਰਾ ਅਤੇ ਮੇਰਠ