news source: news18punjab ਵੀ ਡੀ ਓ ਪੋ ਸ ਟ ਦੇ ਅੰ ਤ ਵਿੱਚ ਹੈ…ਕੋਰੋਨਾਵਾਇਰਸ ਨਾਲ ਨਜਿੱਠਣ ਲਈ ਦੇਸ਼ ਵਿਚ ਇਕ ਵਾਰ ਫਿਰ ਲਾਕਡਾਉਨ ਵਧਾ ਦਿੱਤਾ ਗਿਆ ਹੈ। ਲਾਕਡਾਉਨ 5.0 (Lockdown 5.0) ਨੂੰ ਕੇਂਦਰ ਸਰਕਾਰ ਨੇ ਅਨਲੌਕ 1 ਦਾ ਨਾਮ ਦਿੱਤਾ ਹੈ। ਅਨਲੌਕ 1 ਲਈ ਗ੍ਰਹਿ ਮੰਤਰਾਲੇ ਦੁਆਰਾ ਨਵੀਂ ਗਾਇਡ ਲਾਈਨ ਜਾਰੀ ਕੀਤੀ ਗਈ ਹੈ। ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕੰਟੇਨਮੈਂਟ ਜ਼ੋਨ ਵਿਚ ਅਜੇ ਵੀ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ,
ਪਰ ਬਾਕੀ ਥਾਵਾਂ ‘ਤੇ ਹੌਲੀ ਹੌਲੀ ਢਿੱਲ ਦਿੱਤੀ ਜਾਵੇਗੀ।ਇਹ ਦਿਸ਼ਾ ਨਿਰਦੇਸ਼ 1 ਜੂਨ ਤੋਂ 30 ਜੂਨ ਤੱਕ ਲਾਗੂ ਰਹਿਣਗੇ।ਪੰਜਾਬ ਸਰਕਾਰ ਵੱਲੋਂ ਦਿੱਤੀ ਗਾਈਡਲਾਈਨਜ਼ ਵਿਚ ਕਿਹਾ ਕਿ ਸੂਬੇ ਵਿਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਜਾਰੀ ਰਹੇਗਾ। ਇਸ ਤੋਂ ਇਲਾਵਾ ਸਿਨੇਮਾ ਘਰ, ਜਿੰਮ, ਸਵੀਮਿੰਗ ਪੂਲ, ਬਾਰ ਬੰਦ ਰਹਿਣਗੇ।ਸੂਬੇ ਵਿਚ ਧਾਰਮਿਕ ਸਥਾਨਾ 7 ਜੂਨ ਤੱਕ ਬੰਦ ਰਹਿਣਗੇ। ਇਸੇ ਤਰ੍ਹਾਂ ਧਾਰਮਿਕ ਇਕੱਠਾਂ ਉਤੇ ਵੀ ਰੋਕ ਜਾਰੀ ਰਹੇਗੀ।
ਵਿਆਹ ਸਮਾਗਮਾਂ ਵਿਚ 50 ਲੋਕਾਂ ਤੋਂ ਜ਼ਿਆਦਾ ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਾਹੀ ਹੈ।ਸਰਕਾਰ ਵੱਲੋਂ ਜਾਰੀ ਗਾਈਡਲਾਈਜ ਅਨੁਸਾਰ ਧਾਰਮਿਕ ਸਥਾਨਾਂ, ਹੋਟਲ, ਸ਼ਾਪਿੰਗ ਮਾਲ ਨੂੰ ਖੋਲਣ ਦਾ ਨਿਰਣਾ 8 ਜੂਨ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਗਾਈਡਲਾਈਨ ਤੋਂ ਬਾਅਦ ਹੀ ਲਿਆ ਜਾਵੇਗਾ।ਪ੍ਰਦੇਸ਼ ਅਤੇ ਕੇਂਦਰ ਦੀ ਗਾਈਡਲਾਈਨ ਅਤੇ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਲਈ ਤੁਸੀਂ ਕੋਵਾ ਐਪ ਰਾਹੀਂ ਈ-ਪਾਸ ਬਣਾ ਸਕਦੇ ਹੋ। ਹੁਣ ਦੁਕਾਨਾਂ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁਲਣਗੀਆਂ। ਸ਼ਰਾਬ ਦੀਆਂ ਦੁਕਾਨਾਂ ਸਵੇਰੇ 8 ਤੋਂ ਰਾਤ 8 ਵਜੇ ਤੱਕ ਖੁਲਣਗੀਆਂ।
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ