ਫਿਰ ਹੋ ਗਿਆ ਨਵਜੋਤ ਸਿੱਧੂ ਕੈਂਮ – ਕਰਤਾ ਇਹ ਵੱਡਾ

sidhu
WhatsApp Group (Join Now) Join Now

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੇ ਹਲਕੇ ‘ਚ ਵਿਕਾਸ ਕਾਰਜਾਂ ਨੂੰ ਵੱਡੇ ਪੱਧਰ ‘ਤੇ ਜਾਣ-ਬੁੱਝ ਕੇ ਨਜ਼ਰ ਅੰਦਾਜ਼ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਸ ਦੀ ਸ਼ਿ ਕਾ ਇ ਤ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਕੈਬਨਿਟ ਮੰਤਰੀ ਅਹੁਦੇ ਤੋਂ ਅਸਤੀਫ਼ੇ ਦੇ ਬਾਅਦ ਹਲਕਾ ਪੂਰਬੀ ‘ਚ ਪਾਸ ਹੋਏ ਵਿਕਾਸ ਕਾਰਜਾਂ ਨੂੰ ਨਹੀਂ ਕਰਵਾਇਆ ਜਾ ਰਿਹਾ,
9879898
ਇਹ ਕੰਮ ਸਿਰਫ਼ ਕਾਗਜ਼ਾਂ ਤੱਕ ਹੀ ਸੀਮਿਤ ਹੋ ਕੇ ਰਹਿ ਗਏ ਹਨ। ਪੱਤਰ ‘ਚ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਿੱਧੂ ਨੇ ਕਿਹਾ ਕਿ ਅਕਤੂਬਰ 2018 ‘ਚ ਅੰਮ੍ਰਿਤਸਰ ‘ਚ 137 ਕਰੋੜ ਦੀ ਲਾਗਤ ਨਾਲ ਬਣਨ ਵਾਲੇ 5 ਪੁਲਾਂ ਦਾ ਉਦਘਾਟਨ ਮੁੱਖ ਮੰਤਰੀ ਵਲੋਂ ਕੀਤਾ ਗਿਆ ਸੀ। ਇੰਨ੍ਹਾ ‘ਚੋ 2 ਪੁਲ ਹਲਕਾ ਪੂਰਬੀ ‘ਚ ਬਣਨੇ ਸਨ ਪਰ ਇੰਨ੍ਹਾਂ ਪੁਲਾਂ ਦਾ ਕਿਤੇ ਵੀ ਕੋਈ ਨਾਮੋ-ਨਿਸ਼ਾਨ ਨਹੀਂ ਹੈ। ਇੰਨ੍ਹਾਂ ਪੁਲਾਂ ਦੇ ਨਿਰਮਾਣ ਲਈ ਉਨ੍ਹਾਂ ਨੇ ਨਿੱਜੀ ਤੌਰ ‘ਤੇ ਯੂਨੀਅਨ ਰੇਲਵੇ ਮੰਤਰਾਲੇ ਤੋਂ ਮਨਜ਼ੂਰੀ ਲਈ ਸੀ ਅਤੇ ਇਸ ਲਈ ਫੰਡ ਵੀ ਜਮ੍ਹਾਂ ਕਰਵਾ ਦਿੱਤੇ ਗਏ ਹਨ। ਇਸ ਦੇ ਬਾਵਜੂਦ ਪੁਲਾਂ ਦੇ ਨਿਰਮਾਣ ਲਈ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ।
1595506481193993 1
ਉਨ੍ਹਾਂ ਕਿਹਾ ਕਿ ਦਸੰਬਰ 2019 ‘ਚ ਮੁੱਖ ਮੰਤਰੀ ਵਲੋਂ ਪੰਜਾਬ ਇਨਵਾਇਰਮੈਂਟਲ ਇੰਮਪੂਰਵਮੈਂਟ ਪ੍ਰੋਜੈਕਟ ਫੇਜ਼-1 ਦੇ ਅਧੀਨ 5 ਕਰੋੜ ਰੁਪਏ ਹਲਕਾ ਪੂਰਬੀ ‘ਚ ਵਿਕਾਸ ਕਾਰਜ਼ਾਂ ਲਈ ਜਾਰੀ ਕੀਤੇ ਗਏ। ਇੰਨ੍ਹਾਂ ਪ੍ਰੋਜੈਕਟਾਂ ਦੀ ਵਿਸਥਾਰਿਤ ਜਾਣਕਾਰੀ ਵੀ ਦਿੱਤੀ ਗਈ ਪਰ ਉਸ ਦੇ ਬਾਵਜੂਦ 1 ਇੰਚ ਵੀ ਕੰਮ ਸ਼ੁਰੂ ਨਹੀਂ ਹੋਇਆ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਸੇ ਹੀ ਪ੍ਰੋਜੈਕਟ ਦੇ ਫੇਜ਼-2 ਅਧੀਨ 24 ਕਰੋੜ ਦੇ ਕੰਮਾਂ ਨੂੰ ਹਰੀ ਝੰਡੀ ਦਿੱਤੀ ਗਈ ਅਤੇ ਉਨ੍ਹਾਂ ਵਲੋਂ 11 ਕਰੋੜ ਤੋਂ ਵੱਧ ਦੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਤੱਥਾਂ ਸਮੇਤ ਦਿੱਤੀ ਗਈ। ਉਨ੍ਹਾਂ ਨੇ ਇਸ ਗੱਲ ‘ਤੇ ਹੈਰਾਨੀ ਜਿਤਾਈ ਕਿ ਹੁਣ ਨਗਰ ਨਿਗਮ ਦੇ ਐਕਸੀਅਨ ਵਲੋਂ ਇਸੇ ਹੀ ਪ੍ਰੋਜੈਕਟ ਲਈ 7 ਕਰੋੜ ਦੇ ਵਿਕਾਸ ਕੰਮਾਂ ਦੀ ਸੂਚੀ ਭੇਜੀ ਗਈ, ਜਿਸ ਤੋਂ ਬਾਅਦ ਉਨ੍ਹਾਂ ਵਲੋਂ ਉਕਤ ਅਧਿਕਾਰੀ ਤੋਂ ਇੰਨ੍ਹਾਂ ਕੰਮਾਂ ਦੀ ਸਹੀ ਸਥਿਤੀ ਅਤੇ ਜਗ੍ਹਾਂ ਬਾਰੇ ਕਿੱਥੇ ਇਹ ਕੰਮ ਸ਼ੁਰੂ ਹੋਣੇ ਹਨ, ਦੀ ਜਾਣਕਾਰੀ ਮੰਗੀ ਗਈ ਹੈ।
1595506481752069 1
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਵਲੋਂ 13 ਕਰੋੜ ਦੇ ਵਿਕਾਸ ਕਾਰਜ਼ ਜਾਰੀ ਕੀਤੇ ਗਏ। ਇਹ ਕੰਮ ਰੁਕੇ ਹੋਏ ਹਨ ਜਾਂ ਚੱਲ ਰਹੇ ਇਸ ਬਾਰੇ ਮੈਨੂੰ ਵਿਭਾਗ ਵਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਕੈਬਨਿਟ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਵੱਡੇ ਪੱਧਰ ‘ਤੇ ਹਲਕਾ ਪੂਰਬੀ ‘ਚ ਵਿਕਾਸ ਕੰਮਾਂ ਦੇ ਨਾ ‘ਤੇ ਖਾਨਾਪੂਰਤੀ ਅਤੇ ਲੋਕਾਂ ਨਾਲ ਬੇਇਨਸਾਫੀ ਕੀਤੀ ਜਾ ਰਹੀ ਹੈ ਜੋ ਕਿ ਸਹੀ ਨਹੀਂ ਹੈ। ਵਿਧਾਇਕ ਸਿੱਧੂ ਨੇ ਮੰਗ ਕੀਤੀ ਕਿ ਮੁੱਖ ਮੰਤਰੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।
1595506481203736 1

Leave a Reply

Your email address will not be published. Required fields are marked *