ਮਾਨਸਾ ‘ਚ ਸਮਾਰਟਫੋਨ ਦੇ ਕਾਰਨ ਆਪਣੀ ਜਾਨ ਗਵਾਉਣ ਵਾਲੀ ਰਮਨਦੀਪ ਕੌਰ ਦੇ ਮਾਮਲੇ ‘ਚ ਆਖਰ ਪੰਜਾਬ ਸਰਕਾਰ ਦੀ ਨੀਂਦ ਖੁੱਲ੍ਹ ਗਈ ਹੈ। ਜਾਣਕਾਰੀ ਮੁਤਾਬਕ ਸਰਕਾਰ ਨੇ ਸਿੱਖਿਆ ਮਹਿਕਮੇ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਸਾਰੇ ਸਕੂਲਾਂ ‘ਚ ਪਤਾ ਲਗਾਏ ਕਿ ਕਿਸ ਵਿਦਿਆਰਥੀ ਕੋਲ ਸਮਾਰਟਫੋਨ ਨਹੀਂ ਹੈ।
ਅਧਿਆਪਕਾਂ ਅਜਿਹੇ ਵਿਦਿਆਰਥੀਆਂ ਦੀਆਂ ਲਿਸਟਾਂ ਬਣਾਉਣ ‘ਚ ਜੁੱਟ ਗਏ ਹਨ ਪਰ ਸਰਕਾਰ ਵਲੋਂ ਕਦੋਂ ਤੱਕ ਵਿਦਿਆਰਥੀਆਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ ਇਸ ਸਬੰਧੀ ਅਜੇ ਤੱਕ ਕੋਈ ਵੀ ਪੱਕੀ ਜਾਣਕਾਰੀ ਨਹੀਂ ਹੈ।ਇਥੇ ਦੱਸ ਦੇਈਏ ਕਿ ਬੀਤੇ ਕੁਝ ਦਿਨ ਪਹਿਲਾਂ ‘ਚ ਪੜ੍ਹਾਈ ਲਈ ਸਮਾਰਟਫੋਨ ਨਾ ਮਿਲਣ ‘ਤੇ ਇਕ 11ਵੀਂ ਵਿਦਿਆਰਥਣ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ।
ਮ੍ਰਿਤਕ ਰਮਨਦੀਪ ਪੜ੍ਹਾਈ ‘ਚ ਕਾਫੀ ਹੁਸ਼ਿਆਰ ਸੀ ਪਰ ਘਰੋਂ ਗਰੀਬ ਹੋਣ ਕਾਰਨ ਉਸ ਕੋਲ ਸਮਾਰਟਫੋਨ ਨਹੀਂ ਸੀ। ਦਿਹਾੜੀ ਕਰਕੇ ਪਰਿਵਾਰ ਪਾਲਣ ਵਾਲਾ ਪਿਤਾ ਜਦੋਂ ਉਸ ਨੂੰ ਫੋਨ ਨਹੀਂ ਖਰੀਦ ਕੇ ਦੇ ਸਕਿਆ ਤਾਂ ਰਮਨਦੀਪ ਨੇ ਇਹ ਖ਼ੌਫ਼ਨਾਕ ਕਦਮ ਚੁੱਕ ਲਿਆ।ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |