ਜਿਥੇ ਕੋਰੋਨਾ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਓਥੇ ਇਹਨਾਂ ਦਿਨਾਂ ਵਿਚ ਬੋਲੀਵੁਡ ਤੋਂ ਵੀ ਬਹੁਤ ਜਿਆਦਾ ਖਬਰਾਂ ਮਾੜੀਆਂ ਆ ਰਹੀਆਂ ਹਨ। ਪਿੱਛਲੇ ਕੁਝ ਕ ਦਿਨਾਂ ਦੇ ਅੰਦਰ ਅੰਦਰ ਹੀ ਬਹੁਤ ਸਾਰੇ ਸਟਾਰ ਕਲਾਕਾਰ ਇਸ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਅਜਿਹੀ ਹੀ ਇਕ ਮਾੜੀ ਖਬਰ ਹੁਣ ਫਿਰ ਬੋਲੀਵੁਡ ਦੇ ਲਈ ਆ ਰਹੀ ਹੈ ਜਿਸ ਨੂੰ ਸੁਣਕੇ ਬੋਲੀਵੁਡ ਵਿਚ ਫਿਰ ਸੋਗ ਦੀ ਲਹਿਰ ਦੌੜ ਗਈ ਹੈ।
ਬਾਲੀਵੁੱਡ ਦੇ ਐਕਸ਼ਨ ਡਾਇਰੈਕਟਰ ਪਰਵੇਜ ਖਾਨ ਦਾ ਦਿਲ ਦਾ ਦੌ ਰਾ ਪੈਣ ਨਾਲ ਦਿ ਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 55 ਸਾਲ ਸੀ। ਉਹ ਸ਼੍ਰੀਰਾਮ ਰਾਘਵਨ ਨਾਲ ਸੁਪਰਹਿੱਟ ਮੂਵੀ ‘ਅੰਧਾ ਧੁਨ’ ਅਤੇ ‘ਬਦਲਾਪੁਰ’ ‘ਚ ਵੀ ਕੰਮ ਕਰ ਚੁੱਕੇ ਹਨ। ਖ਼ਬਰਾਂ ਮੁਤਾਬਕ ਪਰਵੇਜ ਦੀ ਛਾਤੀ ‘ਚ ਕਾਫ਼ੀ ਦ ਰਦ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਮ੍ਰਿ ਤਕ ਘੋਸ਼ਿਤ ਕਰ ਦਿੱਤਾ ਗਿਆ।
ਉੱਥੇ ਹੀ ਹੰਸਲ ਮਹਿਤਾ ਨੇ ਟਵੀਟ ਕਰਕੇ ਕਿਹਾ ਹੈ ‘ਹੁਣ ਸੁਣਨ ‘ਚ ਆਇਆ ਹੈ ਕਿ ਪਰਵੇਜ ਖਾਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਅਸੀਂ ਦੋਹਾਂ ਨੇ ਫ਼ਿਲਮ ‘ਸ਼ਾਹਿਦ’ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ਇੱਕ ਸਿੰਗਲ ਟੇਕ ‘ਚ ਦੰਗਿਆਂ ਦਾ ਸੀਕ ਵੇਂਸ ਸ਼ੂਟ ਕਰ ਦਿੱਤਾ ਸੀ। ਉਹ ਬਹੁਤ ਹੀ ਸਕਿਲਫੁੱਲ, ਐਨਨਰਜੀ ਨਾਲ ਭਰੇ ਚੰਗੇ ਇਨਸਾਨ ਸਨ। ਤੁਹਾਡੀ ਆਵਾਜ਼ ਹੁਣ ਮੇਰੇ ਕੰਨਾਂ ‘ਚ ਗੂੰਝ ਰਹੀ ਹੈ।
ਦੱਸਣਯੋਗ ਹੈ ਕਿ ਪਰਵੇਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ‘ਚ ਐਕਸ਼ਨ ਡਾਇਰੈਕਟਰ ਅਕਬਰ ਬਕਸ਼ੀ ਨੂੰ ਅਸਿਸਟ ਕੀਤਾ ਸੀ।ਅਸੀ ਹਮੇਸਾਂ ਨਵੀਆਂ ਖਬਰਾਂ ਅਤੇ ਤੁਹਾਡੀ ਜਾਣਕਾਰੀ ਵਿੱਚ ਵਾਧਾ ਕਰਨ ਲਈ ਕੋਸਿਸ ਕਰਦੇ ਹਾਂ ਤੁਸੀ ਵੀ ਸੁਝਾਉ ਦੇ ਸਕਦੇ ਹੋ ਕੰਮੈਂਟ ਕਰਕੇ ਲਾਇਕ ਅਤੇ ਸੇਅਰ ਵੀ ਕਰੋ ਪੋਸਟ ਨੂੰ ਧੰਨਵਾਦ ਖਬਰ ਪੜਨ ਲਈ ਖਬਰ ਜਾਣਕਾਰੀ ਨੂੰ ਸੋਸਲ ਮੀਡੀਆਂ ਤੇ ਹੋਰ ਦੋਸਤਾਂ ਨਾਲ ਇਸ ਖਬਰ ਨੂੰ ਸੇਅਰ ਕਰੋ ਜੀ ਹੋਰ ਨਵੀਆਂ ਤਾਜੀਆਂ ਖਬਰਾਂ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਅਤੇ ਲਾਈਕ ਬਟਨ ਤੋਂ ਜਰੂਰ ਕਲਿਕ ਕਰਕੇ ਪਸੰਦ ਕਰ ਲਵੋ ਜੀ ਤਾਂ ਕਿ ਖਬਰ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ |