news source: punjabijagran ਕੋਰੋਨਾ ਵਾਇਰਸ ਸੰਕ੍ਰਮਣ ਤੇ ਦੇਸ਼ਵਿਆਪੀ ਲਾਕਡਾਊਨ ਦੇ ਚੱਲਦਿਆਂ ਆਮ ਲੋਕਾਂ ਦੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਹਾਲਾਂਕਿ ਕੇਂਦਰ ਸਰਕਾਰ ਨੇ ਕਾਰੋਬਾਰ ਤੇ ਅਰਥਵਿਵਸਥਾ ਨੂੰ ਪਟਰੀ ‘ਤੇ ਲਿਆਉਣ ਲਈ ਭਾਰੀ-ਭਰਕਮ ਆਰਥਿਕ ਪੈਕੇਜ ‘ਚ ਵੱਖ-ਵੱਖ ਸੈਕਟਰਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਇਨ੍ਹਾਂ ‘ਚ ਪਾਵਰ ਸੈਕਟਰ ਦੀ ਕੰਪਨੀਆਂ ਲਈ ਵੱਖ ਤੋਂ 90 ਹਜ਼ਾਰ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਇਸ ਨਾਲ ਨਾ ਕੰਪਨੀਆਂ ਨੂੰ ਰਾਹਤ ਮਿਲੇਗੀ, ਬਲਕਿ ਬਿਜਲੀ ਦੇ ਆਮ ਖਪਤਕਾਰਾਂ ਨੂੰ ਵੀ ਫਾਇਦਾ ਮਿਲੇਗਾ।
ਸਰਕਾਰ ਨੇ ਇਹ ਐਲਾਨ ਕਰਨ ਦੇ ਨਾਲ ਹੀ ਕਿਹਾ ਕਿ ਇਸ ਪੈਕੇਜ ਤੋਂ ਬਿਜਲੀ ਕੰਪਨੀਆਂ ਨੂੰ ਜੋ ਵੀ ਛੋਟ ਦਿੱਤੀ ਜਾਵੇਗੀ ਉਸ ਦਾ ਫਾਇਦਾ ਉਨ੍ਹਾਂ ਨੂੰ ਫਿਕਸਡ ਚਾਰਜ ‘ਚ ਰਿਆਯਤ ਦੇ ਤੌਰ ‘ਤੇ ਗਾਹਕਾਂ ਨੂੰ ਵੀ ਦੇਣਾ ਹੋਵੇਗਾ। ਅਜਿਹੇ ‘ਚ ਕੰਪਨੀਆਂ ਨੂੰ ਰਾਹਤ ਲੈਣ ਲਈ ਬਿਜਲੀ ਦੇ ਬਿੱਲ ‘ਚ ਸ਼ਾਮਲ ਕੀਤਾ ਜਾਣ ਵਾਲਾ ਫਿਕਸਡ ਚਾਰਜ ‘ਚ ਕਮੀ ਕਰਨੀ ਹੋਵੇਗੀ। ਇਸ ਦਾ ਫਾਇਦਾ ਆਮ ਖਪਤਕਾਰਾਂ ਨੂੰ ਇਹ ਹੋਵੇਗਾ ਕਿ ਉਨ੍ਹਾਂ ਦੇ ਬਿਜਲੀ ਬਿੱਲ ਦੀ ਰਾਸ਼ੀ ਘੱਟ ਹੋਵੇਗੀ।
ਸਰਕਾਰ ਨੇ ਇਹ ਐਲਾਨ ਕਰਨ ਦੇ ਨਾਲ ਹੀ ਕਿਹਾ ਕਿ ਇਸ ਪੈਕੇਜ ਨਾਲ ਬਿਜਲੀ ਕੰਪਨੀਆਂ ਨੂੰ ਜੋ ਵੀ ਛੋਟ ਦਿੱਤੀ ਜਾਵੇਗੀ ਉਸ ਦਾ ਫਾਇਦਾ ਉਨ੍ਹਾਂ ਨੂੰ ਫਿਕਸਡ ਚਾਰਜ ‘ਚ ਰਿਆਯਤ ਦੇ ਤੌਰ ‘ਤੇ ਗਾਹਕਾਂ ਨੂੰ ਵੀ ਦੇਣਾ ਹੋਵੇਗਾ। ਅਜਿਹੇ ‘ਚ ਕੰਪਨੀਆਂ ਨੂੰ ਰਾਹਤ ਲੈਣ ਲਈ ਬਿਜਲੀ ਦੇ ਬਿੱਲ ‘ਚ ਸ਼ਾਮਲ ਕੀਤਾ ਜਾਣ ਵਾਲਾ ਫਿਕਸਡ ਚਾਰਜ ‘ਚ ਕਮੀ ਕਰਨੀ ਹੋਵੇਗੀ।
ਜ਼ਿਕਰਯੋਗ ਹੈ ਕਿ ਸਰਕਾਰ ਬਿਜਲੀ ਕੰਪਨੀਆਂ ਦੇ ਬਕਾਇਆ ‘ਚ ਭੁਗਤਾਨ ਲਈ 90 ਹਜ਼ਾਰ ਕਰੋੜ ਰੁਪਏ ਦੇਵੇਗੀ। ਇਹ ਰਾਸ਼ੀ ਕੰਪਨੀਆਂ ਨੂੰ ਦੋ ਕਿਸ਼ਤ ‘ਚ ਮਿਲੇਗੀ। ਕੇਂਦਰ ਸਰਕਾਰ ਨੇ ਮੰਨਿਆ ਕਿ ਮੌਜੂਦਾ ਸੰਕਟ ਦੇ ਦੌਰ ‘ਚ ਅਰਥਵਿਵਸਥਾ ਨੂੰ ਉਭਾਰਣ ਲਈ ਬਿਜਲੀ ਵਿਤਰਨ ਕੰਪਨੀਆਂ ਨੂੰ ਵੀ ਸੰਕਟ ਤੋਂ ਉਭਰਣਾ ਹੋਵੇਗਾ ਕਿਉਂਕਿ ਇਹ ਬੇਹੱਦ ਮਹਤੱਵਪੂਰਨ ਸੈਕਟਰ ਹੈ।