ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੁੱਕੇ ਵੱਡੇ ਕਦਮ, ਕਰਤਾ ਜੋ ਮੋਦੀ ਨੇ ਨਾ ਕੀਤਾ

WhatsApp Group (Join Now) Join Now

ਦੇਸ਼ ਭਰ ‘ਚ ਕੋਰੋਨਾ ਲਾਕਡਾਊਨ 5 ਦੀ ਸ਼ੁਰੂਆਤ ਹੋ ਗਈ ਹੈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਾਕਡਾਊਨ 5 ਦੇ ਮੱਦੇਨਜ਼ਰ ਰਾਜਧਾਨੀ ਦੇ ਲਈ ਕੁੱਝ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਲੇ ਇਕ ਹਫ਼ਤੇ ਤੱਕ ਦਿੱਲੀ ਸਰਹੱਦ ਸੀਲ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਦੇ ਲਈ ਪਾਸ ਦਿੱਤੇ ਜਾਣਗੇ। ਉਨ੍ਹਾਂ ਕਿਹਾ ਦੁਕਾਨਾਂ ਅਤੇ ਸੈਲੂਨ ਖੋਲ੍ਹੇ ਜਾਣਗੇ,

ਪਰ ਸਪਾ ਬੰਦ ਰਹਿਣਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦਿੱਲੀ ਦੀ ਸਰਹੱਦ ਖੋਲ੍ਹੇ ਜਾਣ ਬਾਰੇ ਜਨਤਾ ਕੋਲੋਂ ਸ਼ੁੱਕਰਵਾਰ ਸ਼ਾਮ 5 ਵਜੇ ਤਕ ਸੁਝਾਅ ਮੰਗੇ। 30 ਮਈ ਨੂੰ ਕੇਂਦਰ ਸਰਕਾਰ ਨੇ Unlock 1.0 ਦੀ ਗਾਈਡ ਲਾਈਨ ਜਾਰੀ ਕਰ ਦੇ ਹੋਏ ਇੱਕ ਦੂਜੇ ਦੇ ਸੂਬਿਆਂ ਵਿੱਚ ਬਿਨਾਂ ਇਜਾਜ਼ਤ ਜਾਂ ਪਾਸ ਦੇ ਆਉਣ ਦੀ ਛੋਟ ਦਿੱਤੀ ਸੀ ਪਰ ਸੂਬਿਆਂ ਨੂੰ ਵੀ ਅਧਿਕਾਰ ਦਿੱਤਾ ਸੀ ਕੀ ਹਾਲਾਤਾਂ ਮੁਤਾਬਿਕ ਉਹ ਸਰਹੱਦ ਸੀਲ ਕਰਨ ਦਾ ਫ਼ੈਸਲਾ ਲੈ ਸਕਦੇ ਨੇ, ਦਿੱਲੀ ਸਰਕਾਰ ਨੇ ਕੇਂਦਰ ਤੋਂ ਮਿਲੀ ਇਸ ਛੋਟ ਤੋਂ ਬਾਅਦ ਫ਼ੈਸਲਾ ਕੀਤਾ ਹੈ ਕੀ ਦਿੱਲੀ ਨਾਲ ਲਗਦੀਆਂ ਦੂਜੇ ਸੂਬੇ ਦੀਆਂ ਸਰਹੱਦਾਂ ਨੂੰ ਅਗਲੇ ਇੱਕ ਹਫ਼ਤੇ ਤੱਕ ਸੀਲ ਕਰ ਕੇ ਰੱਖਿਆ ਜਾਵੇਗਾ, ਕਿਸੇ ਨੂੰ ਆਉਣ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੀ ਵਜ੍ਹਾਂ ਕਰਕੇ ਦਿੱਲੀ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਦਿੱਲੀ ਵਿੱਚ ਬਿਹਤਰ ਅਤੇ ਫ੍ਰੀ ਸਿਹਤ ਸੁਵਿਧਾਵਾਂ ਹੋਣ ਦੀ ਵਜ੍ਹਾਂ ਕਰਕੇ ਦੂਜੇ ਸੂਬੇ ਤੋਂ ਕੋਰੋਨਾ ਪੋਜ਼ੀਟਿਵ ਮਰੀਜ਼ ਦਿੱਲੀ ਦਾ ਰੁੱਖ ਕਰਦੇ ਨੇ ਅਜਿਹੇ ਵਿੱਚ ਦਿੱਲੀ ਵਿੱਚ ਮਰੀਜ਼ਾਂ ਦੇ ਲਈ ਹਸਪਤਾਲਾਂ ਵਿੱਚ ਜਿੰਨੇ ਵੀ ਬਿਸਤਰਿਆਂ ਦਾ ਇੰਤਜ਼ਾਮ ਕਰ ਲਿਆ ਜਾਵੇ ਉਹ ਘੱਟ ਹੋਣਗੇ,

ਹਾਲਾਂਕਿ ਸਰਹੱਦ ਖੌਲਣ ਨੂੰ ਲੈਕੇ ਦਿੱਲੀ ਸਰਕਾਰ ਨੇ ਲੋਕਾਂ ਤੋਂ ਰਾਏ ਵੀ ਮੰਗੀ ਹੈ,ਦਿੱਲੀ ਸਰਕਾਰ ਨੇ ਸ਼ੁੱਕਰਵਾਰ ਤੱਕ Whatsapp ਨੰਬਰ 8800007722 ‘ਤੇ ਰਾਏ ਮੰਗੀ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ, ” ਹੁਣ ਤੱਕ ਦਿੱਲੀ ‘ਚ ਸ਼ੁਰੂ ਕੀਤੀਆਂ ਸੇਵਾਵਾਂ ਤੋਂ ਇਲਾਵਾ, ਸੈਲੂਨ, ਬਾਰਬਰ ਦੀਆਂ ਦੁਕਾਨਾਂ ਖੁੱਲ੍ਹਣਗੀਆਂ ਜਦੋਂਕਿ ਸਪਾ ਅਜੇ ਨਹੀਂ ਖੋਲ੍ਹੀ ਜਾਏਗੀ। ਆਟੋ-ਰਿਕਸ਼ਾ ‘ਚ ਸਵਾਰ ਹੋਣ ‘ਤੇ ਲੱਗੀ ਰੋਕ ਹਟਾ ਲਈ ਜਾ ਰਹੀ ਹੈ। ਪਹਿਲਾਂ ਦੋਪਹੀਆ ਵਾਹਨ ਤੇ ਚੌਪਹੀਆ ਵਾਹਨ ਚਾਲਕਾਂ ‘ਤੇ ਸਵਾਰ ਹੋਣ ‘ਤੇ ਲੱਗੀ ਰੋਕ ਵੀ ਹਟਾ ਦਿੱਤੀ ਗਈ ਹੈ।”

ਉਨ੍ਹਾਂ ਕਿਹਾ ਕਿ “ ਅਸੀਂ ਬਾਜ਼ਾਰਾਂ ‘ਚ ਦੁਕਾਨਾਂ ਖੋਲ੍ਹਣ ਲਈ ਓਡ-ਈਵਨ ਨਿਯਮ ਦੀ ਪਾਲਣਾ ਕਰ ਰਹੇ ਸੀ ਪਰ ਕੇਂਦਰ ਸਰਕਾਰ ਦਾ ਅਜਿਹਾ ਨਿਯਮ ਨਹੀਂ। ਇਸ ਲਈ ਹੁਣ ਤੋਂ ਸਾਰੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਸੀਐਮ ਕੇਜਰੀਵਾਲ ਨੇ ਕਿਹਾ, ” ਦਿੱਲੀ ਸਰਕਾਰ ਨੂੰ ਇੱਕ ਮਹੱਤਵਪੂਰਨ ਵਿਸ਼ੇ ‘ਤੇ ਤੁਹਾਡੀ ਰਾਏ ਦੀ ਜ਼ਰੂਰਤ ਹੈ। ਕੀ ਦਿੱਲੀ ਬਾਰਡਰ ਖੋਲ੍ਹਣੇ ਚਾਹੀਦੇ ਹਨ? ਅਤੇ ਕੀ ਦੇਸ਼ ਦੇ ਸਾਰੇ ਲੋਕਾਂ ਲਈ ਦਿੱਲੀ ਦੇ ਹਸਪਤਾਲ ਖੋਲ੍ਹਣੇ ਚਾਹੀਦੇ ਹਨ? ਤੁਸੀਂ ਆਪਣੇ ਸੁਝਾਅ ਸ਼ੁੱਕਰਵਾਰ ਤੱਕ ਵਟਸਐਪ, ਈਮੇਲ ਜਾਂ ਵੌਇਸ ਮੇਲ ਰਾਹੀਂ ਭੇਜ ਸਕਦੇ ਹੋ। “

Leave a Comment