news source: jagbaniਪੰਜਾਬ ਅਤੇ ਹਰਿਆਣਾ ‘ਚ ਅੱਜ ਤੋਂ ਲੈ ਕੇ 27 ਮਈ ਤੱਕ ਲੂ ਕਹਿਰ ਢਾਹ ਸਕਦੀ ਹੈ। ਇਸ ਤਰ੍ਹਾਂ ਦੀ ਸੰਭਾਵਨਾ ਮੌਸਮ ਵਿਭਾਗ ਚੰਡੀਗੜ੍ਹ ਵਲੋਂ ਜਾਰੀ ਕੀਤੇ ਗਏ ਵਿਸ਼ੇਸ਼ ਬੁਲੇਟਿਨ ‘ਚ ਪ੍ਰਗਟ ਕੀਤੀ ਗਈ ਹੈ। ਮੌਸਮ ਮਾਹਰਾਂ ਨੇ ਦੱਸਿਆ ਹੈ ਕਿ ਆਉਣ ਵਾਲੇ 4 ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ ਪੰਜਾਬ ‘ਚ 43 ਤੋਂ 46 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈਜਦਕਿ ਉਤਰੀ ਹਰਿਆਣਾ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 42 ਤੋਂ 43 ਡਿਗਰੀ ਸੈਲਸੀਅਸ, ਸਾਊਥ ਹਰਿਆਣਾ ‘ਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 43 ਤੋਂ 45 ਡਿਗਰੀ ਸੈਲਸੀਅਸ ਤੱਕ ਰਹਿ ਸਕਦਾ ਹੈ। ਇਸ ਦੇ ਨਾਲ ਜ਼ਬਰਦਸਤ ਲੂ ਦੇ ਕਹਿਰ ਦਾ ਦੋਵਾਂ ਸੂਬਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ।ਮੌਸਮ ਵਿਭਾਗ ਦੇ ਇਸ ਬੁਲੇਟਿਨ ਵਿਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਤਾਪਮਾਨ ਦਾ ਪਾਰਾ 41.9 ਡਿਗਰੀ ਸੈਲਸੀਅਸ, ਅੰਬਾਲਾ 42.8 ਡਿਗਰੀ ਸੈਲਸੀਅਸ, ਹਿਸਾਰ 44.9 ਡਿਗਰੀ ਸੈਲਸੀਅਸ, ਕਰਨਾਲ 42.4 ਡਿਗਰੀ ਸੈਲਸੀਅਸ, ਨਾਰੌਲ 45.4 ਡਿਗਰੀ ਸੈਲਸੀਅਸ, ਰੋਹਤਕ 43.4 ਡਿਗਰੀ ਸੈਲਸੀਅਸ, ਭਿਵਾਨੀ 41.8 ਡਿਗਰੀ ਸੈਲਸੀਅਸ,
ਮੌਸਮ ਵਿਭਾਗ ਨੇ ਮੌਸਮ ਸੰਬੰਧੀ ਪੰਜਾਬ ਵਾਸੀਆਂ ਨੂੰ ਦਿੱਤੀ ਇਹ ਵੱਡੀ ਚੇਤਾਵਨੀਂ ਹੋ ਜਾਓ ਸਾਵਧਾਨ
