ਵਿਟਾਮਿਨ ਸੀ ਦੀ ਕਮੀ ਹੋਣ ਤੇ ਚਿਹਰੇ ਤੇ ਦਿਖਾਈ ਦਿੰਦੇ ਹਨ , ਇਹ ਪੰਜ ਲੱਛਣ,ਬਿਲਕੁਲ ਨਾਂ ਕਰੋ ਨਜ਼ਰਅੰਦਾਜ਼

ਵਿਟਾਮਿਨ ਸੀ ਦੀ ਮਦਦ ਨਾਲ ਸਾਡੀ ਸਕਿਨ ਮੁਲਾਇਮ ਅਤੇ ਗਲੋਇੰਗ ਨਜ਼ਰ ਆਉਂਦੀ ਹੈ । ਜੇਕਰ ਵਟਾਮਿਨ ਸੀ ਦੀ ਕਮੀ ਹੋਵੇ , ਤਾਂ ਸਕਿਨ ਵਿੱਚ ਕਈ ਤਰਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ । ਵਿਟਾਮਿਨ ਸੀ ਇਕ ਐਂਟੀ-ਆਕਸੀਡੈਂਟ ਹੈ , ਇਹ ਸਕਿਨ ਨੂੰ ਬਾਹਰੋਂ ਅਤੇ ਅੰਦਰੋਂ ਦੋਨਾਂ ਤਰੀਕਿਆਂ ਨਾਲ ਤੰਦਰੁਸਤ ਰੱਖਦਾ ਹੈ । ਸਰੀਰ ਦੀ ਇਮਿਊਨਿਟੀ , ਬਿਮਾਰੀ ਅਤੇ ਸੰਕਰਮਣ ਤੋਂ ਬਚਾਓਣ ਦੇ ਲਈ ਵਿਟਾਮੀਨ ਸੀ ਇਕ ਜ਼ਰੂਰੀ ਪੋਸ਼ਕ ਤੱਤ ਹੈ । ਪਰ ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਸਰੀਰ ਵਿੱਚ ਵਿਟਾਮਿਨ ਸੀ ਦੀ ਮਾਤਰਾ ਪੂਰੀ ਹੈ , ਜਾਂ ਨਹੀਂ । ਦਰ ਅਸਲ ਵਿਟਾਮਿਨ ਸੀ ਦੀ ਕਮੀ ਹੋਣ ਤੇ ਚਿਹਰੇ ਤੇ ਕਈ ਲੱਛਣ ਨਜ਼ਰ ਆਉਂਦੇ ਹਨ । ਜੋ ਇਸ ਗੱਲ ਦਾ ਸੰਕੇਤ ਦਿੰਦੇ ਹਨ , ਕਿ ਤੁਹਾਨੂੰ ਡਾਈਟ ਵਿੱਚ ਵਿਟਾਮਿਨ ਸੀ ਦੀ ਮਾਤਰਾ ਵਧਾਉਣੀ ਚਾਹੀਦੀ ਹੈ ।ਵਿਟਾਮਿਨ ਸੀ ਦੀ ਕਮੀ ਹੋਣ ਤੇ ਇਹ ਲੱਛਣ ਤੇਜ਼ੀ ਨਾਲ ਵਧਦੇ ਹਨ ।ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੋਣ ਤੇ ਚਿਹਰੇ ਤੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ ।

ਦਾਗ ਧੱਬੇ-ਵਿਟਾਮਿਨ ਸੀ ਦੀ ਕਮੀ ਹੋਣ ਤੇ ਇਲਾਸਿਟਸਿਟੀ ਘੱਟ ਹੋ ਜਾਂਦੀ ਹੈ । ਇਸ ਨਾਲ ਸਕਿੱਨ ਅਤੇ ਦਾਗ-ਧੱਬੇ ਨਜ਼ਰ ਆ ਸਕਦੇ ਹਨ । ਵਿਟਾਮਿਨ ਸੀ ਦੀ ਕਮੀ ਕਾਰਨ ਔਰਲ ਹੈਲਥ ਨੂੰ ਪ੍ਰਭਾਵਿਤ ਕਰਦੀ ਹੈ । ਵਿਟਾਮਿਨ ਸੀ ਦੀ ਮਾਤਰਾ ਪੂਰੀ ਨਾ ਹੋਣ ਤੇ ਮਸੂੜਿਆਂ ਵਿਚ ਸੋਜ ਨਜ਼ਰ ਆ ਸਕਦੀ ਹੈ ।

WhatsApp Group (Join Now) Join Now

ਡਰਾਈ ਸਕਿਨ-ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੈ , ਤੁਹਾਡੀ ਸਕਿਨ ਡਰਾਈ ਨਜ਼ਰ ਪਾ ਸਕਦੀ ਹੈ । ਵਿਟਾਮਿਨ ਸੀ ਦੀ ਕਮੀ ਦੇ ਕਾਰਨ ਨੋਂਹ ਖੁਰਦਰੇ ਹੋ ਸਕਦੇ ਹਨ । ਅਤੇ ਨਾਲ ਹੀ ਸਾਡੇ ਨੂੰਹਾਂ ਤੇ ਲਾਲ ਅਤੇ ਚਿੱਟੇ ਰੰਗ ਦੇ ਚੱਕਤੇ ਨਜ਼ਰ ਸਕਦੇ ਹਨ ।

ਸਕਿੱਨ ਰੈਸ਼ੇਜ਼-ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੈ , ਤਾਂ ਚਿਹਰੇ ਤੇ ਰੈਸ਼ੇਜ਼ ਅਤੇ ਦਾਣੇ ਜਾਂ ਪੈਚੇਜ ਨਜ਼ਰ ਆ ਸਕਦੇ ਹਨ ।ਇਹ ਲਾਲ ਰੰਗ ਦੇ ਛੋਟੇ ਅਤੇ ਵੱਡੇ ਪੈਚੇਜ ਹੋ ਸਕਦੇ ਹਨ । ਰੈਸ਼ੇਜ਼ ਦੀ ਸਮੱਸਿਆ ਸਮੇਂ ਦੇ ਨਾਲ ਵਧਣ ਲੱਗ ਜਾਂਦੀ ਹੈ । ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਨਾ ਕਰੋ ।

ਝੂਰੀਆਂ-ਜਿੰਨਾ ਲੋਕਾਂ ਦੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੁੰਦੀ ਹੈ । ਓਨਾਂ ਵਿੱਚ ਝੂਰੀਆਂ ਅਤੇ ਫਾਈਨ ਲਾਇਨ ਦੀ ਸ਼ਕਾਇਤ ਵਧ ਜਾਂਦੀ ਹੈ । ਵਿਟਾਮਿਨ ਸੀ ਦੀ ਕਮੀ ਹੋਣ ਤੇ ਅੱਖਾਂ ਦੇ ਆਸੇ-ਪਾਸੇ , ਬੂੱਲਾਂ ਦੇ ਕੋਲ , ਮੱਥੇ ਤੇ ਧਾਰੀਆਂ ਦਿਖਦੀਆਂ ਹਨ ।

ਸਕਿਨ ਸੰਕਰਮਨ-ਚਿਹਰੇ ਦੇ ਸਕਿਨ ਵਿਚ ਸੰਕਰਮਨ ਹੋਣਾ ਅਤੇ ਛੇਤੀ ਠੀਕ ਨਾ ਹੋਣਾ ਵਿਟਾਮਿਨ ਸੀ ਦੀ ਕਮੀ ਦਾ ਇਕ ਲੱਛਣ ਹੈ । ਜੇਕਰ ਤੁਹਾਡੀ ਸਕਿਨ ਤੇ ਸੱਟ ਲੱਗੀ ਹੈ , ਅਤੇ ਉਹ ਠੀਕ ਨਹੀਂ ਹੋ ਰਹੀ ਹੈ , ਤਾਂ ਇਹ ਵਿਟਾਮਿਨ ਸੀ ਦੀ ਕਮੀ ਹੋ ਸਕਦੀ ਹੈ ।ਵਿਟਾਮਿਨ ਸੀ ਦੀ ਕਮੀ ਹੋਣ ਤੇ ਦਾਗ-ਧੱਬੇ , ਫਾਈਨ ਲਾਈਨਸ ਰਿੰਕਲ , ਰੈਸ਼ੇਜ , ਡਰਾਈ ਸਕਿਨ ਆਦਿ ਲੱਛਣ ਨਜ਼ਰ ਆ ਸਕਦੇ ਹਨ । ਇਨ੍ਹਾਂ ਲੱਛਣਾਂ ਦੇ ਨਜ਼ਰ ਆਉਣ ਤੇ ਡਾਕਟਰ ਨਾਲ ਸੰਪਰਕ ਕਰੋ , ਅਤੇ ਡਾਈਟ ਵਿਚ ਵਿਟਾਮਿਨ ਸੀ ਰਿਚ ਫੂਡ ਨੂੰ ਸ਼ਾਮਲ ਕਰੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸੰਬੰਧੀ ਹੋਰ ਸਮਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।

Leave a Reply

Your email address will not be published. Required fields are marked *