ਪਿਛਲੇ ਕਰੀਬ ਡੇਢ ਮਹੀਨੇ ਤੋਂ ਅਮੈਰਿਕਨ ਟਰੱਕਿੰਗ ਇੰਡਸਟਰੀ ਤੋਂ ਪੰਜਾਬੀ ਭਾਈਚਾਰੇ ਲਈ ਬੜੀਆਂ ਮਾੜੀਆਂ ਖ਼ਬਰਾਂ ਆ ਰਹੀਆਂ ਹਨ। ਅਗਸਤ ਅਤੇ ਸਤੰਬਰ ਦੇ ਮਹੀਨੇ ਹੁਣ ਤੱਕ ਅਮਰੀਕਾ ਦੀਆਂ ਸ਼ੜਕਾਂ ਤੇ ਤਕਰੀਬਨ ਚਾਰ-ਪੰਜ ਪੰਜਾਬੀ ਟਰੱਕ ਡਰਾਈਵਰ ਟਰੱਕ। ਐ ਕ ਸੀ -ਡੈਂ ਟਾ। ਵਿੱਚ ਆਪਣੀ ਜਾਨ ਤੋਂ ਹੱਥ ਧੋਹ ਬੈਠੇ ਨੇ।ਕੱਲ ਜਾਣੀ 5 ਸਤੰਬਰ ਨੂੰ ਨਿਊ-ਮੈਕਸੀਕੋ ਸਟੇਟ ਵਿੱਚ ਹਾਈਵੇਅ 40 ਈਸਟ ਬਾਂਡ ਮੀਲ ਮਾਰਕਰ 112 ਦੇ ਲਾਗੇ ਟਰੱਕ। ਹਾ ਦ – ਸਾ। ਵਾਪਰ ਗਿਆ ਜਿਸ ਵਿੱਚ ਫਰਿਜ਼ਨੋ ਨਿਵਾਸੀ ਸੁਖਵਿੰਦਰ ਸਿੰਘ ਟਿਵਾਣਾ (45) ਦੀ ਥਾਂ ਤੇ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਫਰੀਵੇਅ 40 ਤੇ ਰੋਡ ਵਰਕ ਕਾਰਨ ਟ੍ਰੈਫ਼ਿਕ ਰੁਕਿਆ ਹੋਇਆ ਸੀ,ਸੁਖਵਿੰਦਰ ਸਿੰਘ ਟਿਵਾਣਾ ਆਪਣਾ ਟਰੱਕ ਰੋਕਣ ਵਿੱਚ ਅਸਫਲ ਰਹੇ ਤੇ ਅੱਗੇ ਖੜੇ ਟ੍ਰੇਲਰ ਦੇ ਪਿਛਲੇ ਪਾਸੇ ਜਾ ਲਗੇ ਅਤੇ ਟਰੱਕ ਸਾਈਡ ਨੂੰ ਡਿੱਗ ਗਿਆ ‘ਤੇ ਟਰੱਕ ਦੇ ਡੀਜ਼ਲ ਟੈਂਕ। ਫ ਟਣ। ਕਾਰਨ ਟਰੱਕ ਨੂੰ ਅੱਗ ਦੀਆਂ ਲਪਟਾਂ ਨੇ ਆਪਣੇ ਕਲਾਵੇ ਵਿੇਚ ਲੈ ਲਿਆ।