ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਦੇਸ਼ ਭਰ ‘ਚ ਲੱਗੇ ਲੌਕਡਾਊਨ ਕਾਰਨ ਬੰਦ ਸਕੂਲ 15 ਜੁਲਾਈ ਤੋਂ ਬਾਅਦ ਖੁੱਲ੍ਹ ਸਕਦੇ ਹਨ। ਮਨੁੱਖੀ ਸਰੋਤ ਵਿਕਾਸ ਮੰਤਰਾਲਾ ਸਕੂਲਾਂ ‘ਚ ਪੜ੍ਹਾਈ ਲਈ ਗਾਇਡਲਾਈਨਸ ਤਿਆਰ ਕਰ ਰਿਹਾ ਹੈ ਜੋ ਜਲਦ ਜਾਰੀ ਹੋ ਸਕਦੀਆਂ ਹਨ। ਕੋਰੋਨਾ ਵਾਇਰਸ ਦੀ ਸਥਿਤੀ ਦੇ ਆਧਾਰ ‘ਤੇ ਜੂਨ ਦੇ ਅੰਤਿਮ ਹਫ਼ਤੇ ‘ਚ ਗਾਇਡਲਾਇਨਸ ‘ਚ ਸਕੂਲਾਂ ‘ਚ ਸੋਸ਼ਲ ਡਿਸਟੈਂਸਿੰਗ ਤੇ ਸੈਨੀਟਾਇਜੇਸ਼ਨ ਦਾ ਖਿਆਲ ਰੱਖਿਆ ਜਾਏਗਾ। ਸੂਤਰਾਂ ਮੁਤਾਬਕ ਇਕ ਦਿਨ ‘ਚ 33 ਫੀਸਦ ਜਾਂ 50 ਫੀਸਦ ਬੱਚੇ ਹੀ ਸਕੂਲ ਜਾਣਗੇ।ਪ੍ਰਾਈਵੇਟ ਸਕੂਲਾਂ ਦੇ ਸੰਗਠਨ ਐਕਸ਼ਨ ਕਮੇਟੀ ਆਫ਼ ਐਨਏਡਡ ਰਿਕੌਗੇਨਾਇਜ਼ਡ ਪ੍ਰਾਈਵੇਟ ਸਕੂਲਾਂ ਦੇ ਜਨਰਲ ਸੈਕਟਰੀ ਭਰਤ ਅਰੋੜਾ ਨੇ ਕਿਹਾ ਕਿ ਗਾਇਡਲਾਇਨਸ ਮਿਲ ਦਿਆਂ ਹੀ ਉਹ ਐਸਓਪੀ ਤਿਆਰ ਕਰ ਲੈਣਗੇ। ਵਿਦਿਆਰਥੀਆਂ ਦੀ ਸੰਖਿਆਂ ਦੇ ਆਧਾਰ ‘ਤੇ ਹੱਥ ਧੋਣ ਦੀ ਸੁਵਿਧਾ, ਟਾਇਲਟ, ਪੀਣ ਦੇ ਪਾਣੀ ਦਾ ਪ੍ਰਬੰਧ ਵਧਾਉਣਾ ਪੈ ਸਕਦਾ ਹੈ। ਇਸ ਤੋਂ ਇਲਾਵਾ ਸਕੂਲ ਖੁੱਲ੍ਹਣ ਤੋਂ ਪਹਿਲੇ ਦੋ ਹਫ਼ਤੇ ਤਕ ਟੀਚਿੰਗ ਤੇ ਨੌਨ ਟੀਚਿੰਗ ਸਟਾਫ਼ ਨੂੰ ਸੋਸ਼ਲ ਡਿਸਟੈਂਸਿੰਗ ਤੇ ਸੈਨੀਟਾਇਜੇਸ਼ਨ ਦੀ ਟ੍ਰੇਨਿੰਗ ਦਿੱਤੀ ਜਾਏਗੀ।
ਸਕੂਲਾਂ ਦੇ ਖੁੱਲ੍ਹਣ ਦੀ ਆ ਗਈ ਤਰੀਕ, ਇਹ ਹੋਵੇਗਾ ਫਾਰਮੂਲਾ
