ਤੁਸੀਂ ਥੱਲੇ ਜਾ ਕਿ ਵੀ-ਡੀ-ਓ ਦੇਖ ਸਕਦੇ ਹੋਨਿੰਮ ਭਾਰਤ ਦੇ ਹਰ ਪਿੰਡ ਅਤੇ ਸ਼ਹਿਰ ਵਿੱਚ ਸਾਨੂੰ ਆਮ ਹੀ ਮਿਲ ਜਾਂਦੀ ਹੈ। ਪੁਰਾਣੇ ਲੋਕ ਅੱਜ ਵਾਂਗ ਟੂਥਪੇਸਟ ਜਾਂ ਬੁਰਸ਼ ਦੀ ਵਰਤੋਂ ਨਹੀਂ ਕਰਦੇ ਸਨ। ਉਹ ਸਿਰਫ਼ ਰੁੱਖਾਂ ਦੀਆਂ ਟਾਹਣੀਆਂ ਦੀ ਹੀ ਵਰਤੋਂ ਕਰਦੇ ਸਨ ਜਿਸਨੂੰ ਅਸੀਂ ਦਾਤਣ ਦੇ ਨਾਂ ਨਾਲ ਜਾਣਦੇ ਹਾਂ। ਉਹ ਇਸ ਨਾਲ ਹੀ ਆਪਣੇ ਦੰਦਾਂ ਨੂੰ ਸਾਫ਼ ਰੱਖਦੇ ਸਨ। ਇਨ੍ਹਾਂ ਰੁੱਖਾਂ ਵਿੱਚੋਂ ਨਿੰਮ ਦਾ ਰੁੱਖ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ।ਇਸ ਵਿੱਚ ਪਾਏ ਜਾਂਦੇ ਗੁਣ ਸ਼ਾਇਦ ਹੀ ਕਿਸੇ ਰੁੱਖ ਵਿੱਚ ਹੋਣ। ਨਿੰਮ ਦੰਦਾਂ ਨੂੰ ਪੀਲਾ ਨਹੀਂ ਹੋਣ ਦਿੰਦੀ।ਦੰਦਾਂ ਵਿੱਚ ਕਿਸੇ ਪ੍ਰਕਾਰ ਦਾ ਕੀੜਾ ਨਹੀਂ ਲੱਗਦਾ। ਤੱਤੇ-ਠੰਢੇ ਦੀ ਸਮੱਸਿਆ ਲਈ ਲਾਭਕਾਰੀ ਹੈ। ਇਸ ਦੀ ਵਰਤੋਂ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ। ਇਹ ਸਸਤਾ ਸਾਧਨ ਬਹੁਤ ਲਾਭਕਾਰੀ ਹੈ। ਅਸੀਂ ਅੱਜ ਦੇ ਯੁੱਗ ਵਿੱਚ ਵੀ ਕਈ ਟੂਥਪੇਸਟਾਂ ਵਿੱਚ ਨਿੰਮ ਦੀ ਵਰਤੋਂ ਹੋਈ ਵੇਖਦੇ ਹਾਂ।ਨਿੰਮ ਦਾ ਉਪਯੋਗ ਬੱਚੇ ਤੋਂ ਲੈ ਕੇ ਬਜ਼ੁਰਗ ਕਰ ਸਕਦੇ ਹਨ। ਦੰਦਾਂ ਤੋਂ ਇਲਾਵਾ ਨਿੰਮ ਸਾਨੂੰ ਹੋਰ ਵੀ ਕਈ ਫ਼ਾਇਦੇ ਪਹੁੰਚਾਉਂਦੀ ਹੈ।ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕਈ ਦਵਾਈਆਂ ਵਿੱਚ ਨਿੰਮ ਦੀ ਵਰਤੋਂ ਕੀਤੀ ਜਾਂਦੀ ਹੈ।