ਸਵੇਰੇ ਸਵੇਰੇ ਏਸ ਜਗ੍ਹਾ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਦਰਦਨਾਕ ਹਾਦਸਾ,ਮੌਕੇ ਤੇ ਹੀ ਹੋਈ 23 ਲੋਕਾਂ ਦੀ ਮੌਤ

news source: abpsanjhaਉੱਤਰ ਪ੍ਰਦੇਸ਼ ਦੇ ਔਰੈਯਾ ‘ਚ ਪਿੰਡ ਵਾਪਸ ਪਰਤ ਰਹੇ ਮਜ਼ਦੂਰਾਂ ਨਾਲ ਭਿਆਨਕ ਹਾਦਸਾ ਹੋਇਆ ਹੈ। ਇੱਥੇ ਦੋ ਟਰੱਕਾਂ ਦੀ ਟੱਕਰ ਵਿੱਚ 23 ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦਕਿ 15 ਲੋਕ ਗੰਭੀਰ ਜ਼ਖਮੀ ਹਨ। ਇਹ ਹਾਦਸਾ ਕੋਤਵਾਲੀ ਖੇਤਰ ਦੇ ਮਿਹੌਲੀ ਨੈਸ਼ਨਲ ਹਾਈਵੇਅ ‘ਤੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕਾਂ ‘ਚ ਸਵਾਰ ਕਰਮਚਾਰੀ ਦਿੱਲੀ ਤੋਂ ਗੋਰਖਪੁਰ ਜਾ ਰਹੇ ਸਨ।ਦੇਸ਼ ‘ਚ ਕੋਰੋਨਾ ਸੰਕਟ ਕਾਰਨ 24 ਮਾਰਚ ਤੋਂ ਲੌਕਡਾਊਨ ਜਾਰੀ ਹੈ। ਲੌਕਡਾਊਨ ਕਾਰਨ ਦੇਸ਼ ‘ਚ ਟ੍ਰੈਫਿਕ ਸੇਵਾਵਾਂ ਠੱਪ ਹੋ ਗਈਆਂ ਹਨ। ਜਿਸ ਕਾਰਨ ਪ੍ਰਵਾਸੀ ਮਜ਼ਦੂਰਾਂ ਦੀ ਮੁਸੀਬਤ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਸਥਿਤੀ ਤੋਂ ਪ੍ਰੇਸ਼ਾਨ ਮਜ਼ਦੂਰ ਹੁਣ ਭੱਜਣ ਲਈ ਮਜਬੂਰ ਹਨ। ਹੁਣ ਤੱਕ ਦੇਸ਼ ‘ਚ ਬਹੁਤ ਸਾਰੇ ਕਾਮੇ ਜਾਂਦੇ ਸਮੇਂ ਸੜਕ ਅਤੇ ਰੇਲ ਹਾਦਸੇ ‘ਚ ਮਾਰੇ ਜਾ ਚੁੱਕੇ ਹਨ।ਦੱਸ ਦਈਏ ਕਿ ਕੱਲ੍ਹ ਉੱਤਰ ਪ੍ਰਦੇਸ਼ ਦੇ ਜਾਲੋਂਨ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਨਾਲ ਭਰੇ ਡੀਸੀਐਮ ਵਾਹਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ 14 ਮਜ਼ਦੂਰ ਜ਼ਖਮੀ ਹੋ ਗਏ। ਪ੍ਰਵਾਸੀ ਮਜ਼ਦੂਰ ਮੁੰਬਈ ਤੋਂ ਵਾਪਸ ਆ ਰਹੇ ਸਨ। ਡੀਸੀਐਮ ਕੋਲ 46 ਪ੍ਰਵਾਸੀ ਮਜ਼ਦੂਰ ਸਵਾਰ ਸਨ।ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

Leave a Reply

Your email address will not be published. Required fields are marked *