ਦੋਸਤੋ ਅਸੀ ਘਰ ਬਣਾਉਣ ਤੋਂ ਬਾਅਦ ਉਸ ਵਿੱਚ ਜਦੋਂ ਡਾਉਨ ਸੀਲਿੰਗ ਕਰਵਾਉਂਦੇ ਹਾਂ ਤਾਂ ਇਸ ਵਿੱਚ ਕਾਫ਼ੀ ਸਮਾਂ ਵੀ ਲੱਗਦਾ ਹੈ ਅਤੇ ਸਾਨੂੰ ਕਾਫ਼ੀ ਖਰਚਾ ਕਰਨਾ ਪੈਂਦਾ ਹੈ। ਪਰ ਤੁਸੀ ਬਹੁਤ ਹੀ ਘੱਟ ਖਰਚੇ ਵਿੱਚ ਵੀ ਆਪਣੇ ਘਰ ਵਿੱਚ ਸੀਲਿੰਗ ਕਰਵਾ ਸਕਦੇ ਹੋ ਅਤੇ ਖਾਸ ਗੱਲ ਇਹ ਹੈ ਕਿ ਇਹ ਸੀਲਿੰਗ ਕਰਵਾਉਣ ਉੱਤੇ ਗਰਮੀਆਂ ਵਿੱਚ ਅੰਦਰੋਂ ਘਰ ਬਿਲਕੁਲ ਠੰਡਾ ਰਹੇਗਾ।
ਅਸੀ ਗੱਲ ਕਰ ਰਹੇ ਹਾਂ ਥਰਮੋਕੋਲ ਸੀਲਿੰਗ ਬਾਰੇ। ਤੁਸੀਂ PVC ਸੀਲਿੰਗ ਬਾਰੇ ਸੁਣਿਆ ਹੋਵੇਗਾ ਜੋ ਕਿ ਦੇਖਣ ਵਿੱਚ ਕਾਫ਼ੀ ਸੁੰਦਰ ਲਗਦੀ ਹੈ ਅਤੇ ਇਸ ਵਿੱਚ ਅਸੀ ਵੱਖ ਵੱਖ ਤਰ੍ਹਾਂ ਦੇ ਡਿਜ਼ਾਇਨ ਬਣਵਾ ਸਕਦੇ ਹਾਂ। ਪਰ PVC ਸੀਲਿੰਗ ਕਰਵਾਉਣ ਵਿੱਚ ਸਮਾਂ ਬਹੁਤ ਜ਼ਿਆਦਾ ਲੱਗਦਾ ਹੈ ਅਤੇ ਖਰਚਾ ਵੀ ਬਹੁਤ ਜ਼ਿਆਦਾ ਹੁੰਦਾ ਹੈ।ਥਰਮੋਕੋਲ ਸੀਲਿੰਗ ਦਾ ਮਟੀਰਿਅਲ ਵੀ ਬਹੁਤ ਸਸਤਾ ਆਵੇਗਾ ਅਤੇ ਇਸਨੂੰ ਕਰਨ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲਗਦਾ
ਜਿਸ ਵਿੱਚ ਤੁਹਾਡਾ ਲੇਬਰ ਦਾ ਖਰਚਾ ਵੀ ਬਹੁਤ ਘੱਟ ਹੋਵੇਗਾ। ਸਿਰਫ 2500 ਤੋਂ 3000 ਰੁਪਏ ਦੇ ਖਰਚੇ ਵਿੱਚ ਤੁਸੀ ਥਰਮੋਕੋਲ ਸੀਲਿੰਗ ਕਰਵਾ ਸਕਦੇ ਹੋ।ਖਾਸ ਗੱਲ ਇਹ ਹੈ ਕਿ ਥਰਮੋਕੋਲ ਸੀਲਿੰਗ ਕਰਨ ਤੋਂ ਬਾਅਦ ਗਰਮੀ ਦੇ ਮੌਸਮ ਵਿੱਚ ਤੁਹਾਡਾ ਘਰ ਅੰਦਰੋਂ ਬਿਲਕੁਲ ਠੰਡਾ ਰਹਿੰਦਾ ਹੈ। ਥਰਮੋਕੋਲ ਸੀਲਿੰਗ ਕਰਨ ਦਾ ਤਰੀਕਾ ਹੇਠਾਂ ਦਿੱਤੀ ਗਈ ਵੀਡੀਓ ਵਿੱਚ ਦੇਖੋ….