ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਨਿੱਕੂਵਾਲ ਦੇ ਇੱਕ ਵਿਅਕਤੀ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਤਹਿਸੀਲ ਪ੍ਰਸ਼ਾਸਨ ਵੱਲੋਂ ਪਿੰਡ ਨਿੱਕੂਵਾਲ ਲੱਗਦੇ ਗਿਆਰਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਉਪ ਮੰਡਲ ਮੈਜਿਸਟਰੇਟ ਕੰਨੂੰ ਗਰਗ ਨੇ ਕਿਹਾ ਹੈ ਕਿ ਪਿੰਡ ਨਿੱਕੂਵਾਲ ਨੇੜਲੇ ਤਿੰਨ ਕਿੱਲੋਮੀਟਰ ਦੇ ਪਿੰਡਾਂ ਨੂੰ ਸੀਲ ਕੀਤਾ ਗਿਆ ਹੈ ਤਾਂ ਜੋ ਸਿਹਤ ਵਿਭਾਗ ਵੱਲੋਂ ਇਨ੍ਹਾਂ ਪਿੰਡਾਂ ਦੀ ਜਾਂਚ ਕੀਤੀ ਜਾ ਸਕੇ ।ਦੱਸਣਯੋਗ ਹੈ ਕਿ ਨੇੜਲੇ ਪਿੰਡ ਬਡਲ, ਝਿੰਜੜੀ, ਮੀਡਵਾਂ, ਬੁਰਜ, ਮਟੌਰ, ਮਹਿੰਦਲੀ ਕਲਾਂ ਆਦਿ ਨੂੰ ਸੀਲ ਕੀਤਾ ਗਿਆ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਪਿੰਡਾਂ ‘ਚ ਘੁੰਮ ਰਹੀਆਂ ਹਨ।
ਸਿਹਤ ਵਿਭਾਗ ਦੀਆ ਟੀਮਾ ਵਲੋ ਵੱਲੋ ਕੰਨਟੇਨਮੈਂਟ ਜੋਨ ਨਾਲ ਲਗਦੇ ਪਿੰਡ ਭੱਲੜੀ,ਸੁਖਸਾਲ,ਬੈਂਸਪੂਰ,ਮਜਾਰੀ ਅਤੇ ਦਗੌੜ ਵਿੱਖੇ ਰੋਜਾਨਾ ਸਰਵ੍ਹੇ ਕੀਤਾ ਜਾ ਰਿਹਾ ਹੈ ।ਇਸ ਸੰਬਧੀ ਜਾਣਕਾਰੀ ਦਿੰਦਆ ਪੀ.ਐਚ.ਸੀ ਦੇ ਸੀਨੀਅਰ ਮੈਡੀਕਲ ਅਫਸਰ ਡਾ.ਰਾਮ ਪ੍ਰਕਾਸ਼ ਸਰੋਆ ਨੇ ਜਾਣਕਾਰੀ ਦਿੰਦਆ ਕਿਹਾ ਕਿ ਨੰਗਲ ਤਹਸੀਲ ਅਧੀਨ ਆਉਦੇ ਪਿੰਡ ਭੰਗਲ ਨੂੰ ਕੰਨਟੇਨਮੈਂਟ ਜੋਨ ਘੋਸ਼ਿਤ ਕੀਤਾ ਗਿਆ ਸੀ ਜਿਸ ਕਰਕੇ ਨਾਲ ਲਗਦੇ
ਪਿੰਡਾ ਨੂੰ ਸਾਵਧਾਨੀ ਲਈ ਘਰ-ਘਰ ਵਿੱਚ ਸਰਵੇਖਣ ਕਰਨ ਲਈ ਹਦਾਇਤ ਕੀਤੀ ਗਈ ਸੀ।ਇਨ੍ਹਾਂ ਹਦਾਇਤਾ ਦੀ ਪਾਲਨਾ ਕਰਦੇ ਹੋਏ ਕੀਰਤਪੁਰ ਸਾਹਿਬ ਬਲਾਕ ਅਧੀਨ ਪੈਂਦੇ 5 ਪਿੰਡਾ ਵਿੱਚ ਸਰਵ੍ਹੇ ਸ਼ੁਰੂ ਕੀਤਾ ਗਿਆ ਅਤੇ ਰੋਜਾਨਾ ਇਨ੍ਹਾਂ ਪਿੰਡਾ ਦੇ 50 ਘਰ ਕਵਰ ਕੀਤੇ ਜਾਂਦੇ ਹਨ