ਹਾਰਟ ਬਲੌਕੇਜ ਦਾ ਪਤਾ ਲਗਾਉਣ ਦੇ ਲਈ ਕਿਹੜੇ ਟੈਸਟ ਜਰੂਰ ਕਰਵਾਉਣੇ ਚਾਹੀਦੇ ਹਨ , ਜਾਣੋ ਇਸ ਤੋ ਬਚਣ ਦਾ ਤਰੀਕਾ

ਦੁਨੀਆਂ ਦੇ ਵਿੱਚ ਹਾਰਟ ਨਾਲ ਜੁੜੀਆਂ ਸਮੱਸਿਆਵਾਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ । ਕੋਈ ਹਾਈ ਬਲੱਡ ਪ੍ਰੈਸ਼ਰ ਨਾਲ ਪ੍ਰੇਸ਼ਾਨ ਹੈ , ਤਾਂ ਕਿਸੇ ਦਾ ਕੋਲੈਸਟਰੋਲ ਲੇਵਲ ਹਾਈ ਰਹਿੰਦਾ ਹੈ । ਇਸ ਤੋਂ ਇਲਾਵਾ ਕਈ ਲੋਕਾਂ ਵਿੱਚ ਦਿਲ ਦੇ ਦੌਰੇ ਦੇ ਲੱਛਣ ਵੀ ਦੇਖਣ ਨੂੰ ਮਿਲਦੇ ਹਨ । ਜਿਵੇਂ ਜਿਵੇਂ ਲਾਈਫਸਟਾਈਲ ਅਤੇ ਖਾਣ ਪੀਣ ਦੀਆਂ ਆਦਤਾਂ ਖਰਾਬ ਹੁੰਦੀਆਂ ਜਾਂਦੀਆਂ ਹਨ , ਲੋਕਾਂ ਨੂੰ ਹਾਰਟ ਰੋਗਾਂ ਦਾ ਸਾਹਮਣਾ ਜ਼ਿਆਦਾ ਕਰਨਾ ਪੈ ਰਿਹਾ ਹੈ । ਜੇਕਰ ਹਾਰਟ ਰੋਗਾਂ ਦਾ ਪਤਾ ਸਮੇਂ ਤੇ ਚੱਲ ਜਾਂਦਾ ਹੈ , ਤਾਂ ਇਸ ਦਾ ਇਲਾਜ ਸੰਭਵ ਹੋ ਸਕਦਾ ਹੈ । ਵਰਨਾ ਸਥਿਤੀ ਹੋਰ ਵੀ ਜ਼ਿਆਦਾ ਗੰਭੀਰ ਰੂਪ ਧਾਰਨ ਕਰ ਸਕਦੀ ਹੈ । ਇਸ ਲਈ ਜੇਕਰ ਤੁਹਾਨੂੰ ਕੋਈ ਵੀ ਹਾਰਟ ਰੋਗ ਨਾਲ ਜੁੜਿਆ ਲੱਛਣ ਮਹਿਸੂਸ ਹੁੰਦਾ ਹੈ , ਖਾਸ ਕਰਕੇ ਹਾਰਟ ਬਲੌਕੇਜ ਦਾ ਤਾਂ ਤੁਸੀਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ । ਦਰਅਸਲ ਹਾਰਟ ਬਲੋਕੇਜ ਦੀ ਸਮੱਸਿਆ ਵਧਦੀ ਜਾ ਰਹੀ ਹੈ । ਤੁਹਾਨੂੰ ਦੱਸ ਦੇਈਏ ਕਿ ਹਾਰਟ ਬਲੋਕੇਜ ਸਾਡੇ ਹਾਰਟ ਦੇ ਇਲੈਕਟ੍ਰੀਕਲ ਸਿਸਟਮ ਦੀ ਇੱਕ ਸਮੱਸਿਆ ਹੈ , ਜੋ ਦਿਲ ਦੀ ਧੜਕਣ ਬਣਾਉਂਦੀ ਹੈ , ਅਤੇ ਹਾਰਟ ਗਤਿ ਅਤੇ ਲੈਅ ਨੂੰ ਨਿਯੰਤਰਤ ਕਰਦੀ ਹੈ । ਇਸ ਸਥਿਤੀ ਨੂੰ ਐਟ੍ਰਿਯੋਵੈਂਟਰੀਕੁਲਰ ਬਲੌਕ ਜਾਂ ਕੰਡਕਸ਼ਨ ਡਿਸਔਡਰ ਵੀ ਕਿਹਾ ਜਾਂਦਾ ਹੈ । ਜਦੋਂ ਹਾਰਟ ਬਲੋਕੇਜ ਹੁੰਦਾ ਹੈ , ਤਾਂ ਇਸ ਦਾ ਪਤਾ ਕੁਝ ਲੱਛਣਾਂ ਅਤੇ ਟੇਸਟ ਦੇ ਨਾਲ ਲਾਇਆ ਜਾ ਸਕਦਾ ਹੈ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹਾਰਟ ਬਲੋਕੇਜ ਹੋਣ ਤੇ ਕਿਹੜੇ ਲੱਛਣ ਦਿਖਾਈ ਦਿੰਦੇ ਹਨ , ਅਤੇ ਹਾਰਟ ਬਲੋਕੇਜ ਦਾ ਪਤਾ ਲਗਾਉਣ ਦੇ ਲਈ ਕਿਹੜੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ।

ਜਾਣੋ ਹਾਰਟ ਬਲੋਕੇਜ ਹੋਣ ਤੇ ਦਿਖਣ ਵਾਲੇ ਲੱਛਣ-ਹਾਰਟ ਰੋਗ ਕਈ ਤਰ੍ਹਾਂ ਦੇ ਹੁੰਦੇ ਹਨ , ਇਸ ਵਿਚ ਹਾਰਟ ਬਲੋਕੇਜ ਵੀ ਸ਼ਾਮਿਲ ਹੈ । ਜੇਕਰ ਹਾਰਟ ਬਲੌਕੇਜ ਹੁੰਦੀ ਹੈ , ਤਾਂ ਇਸ ਦਾ ਪਤਾ ਤੁਸੀਂ ਕੁਝ ਲੱਛਣਾਂ ਦੇ ਨਾਲ ਪਹਿਚਾਣ ਸਕਦੇ ਹੋ । ਹਾਰਟ ਬਲੋਕੋਜ਼ ਦੇ ਲੱਛਣ ਇਸ ਤਰ੍ਹਾਂ ਹਨ ।ਥਕਾਨ ਹੋਣਾ, ਛਾਤੀ ਵਿਚ ਦਰਦ ਹੋਣਾ, ਜਬਾੜਿਆਂ ਵਿੱਚ ਦਰਦ ਹੋਣਾ, ਸੀਨੇ ਦੇ ਸੱਜੇ ਅਤੇ ਖੱਬੇ ਪਾਸੇ ਦਰਦ ਹੋਣਾ, ਪੇਟ ਦੇ ਉੱਤੇ ਵਾਲੇ ਹਿੱਸੇ ਵਿੱਚ ਦਰਦ ਹੋਣਾ, ਖੱਬੇ ਅਤੇ ਸੱਜੇ ਮੋਢਿਆਂ ਵਿੱਚ ਦਰਦ, ਸੱਜੇ ਅਤੇ ਖੱਬੇ ਹੱਥਾਂ ਵਿੱਚ ਦਰਦ ਹੋਣਾ,ਪਿੱਠ ਵਿਚ ਦਰਦ ਹੋਣਾ,ਚੱਲਣ ਤੇ ਦਰਦ ਵਧਣਾ, ਪੌੜੀਆਂ ਚੜ੍ਹਨ ਸਮੇਂ ਸਾਹ ਫੁੱਲਣਾ,ਪਸੀਨਾ ਆਉਣਾ,ਸੀਨੇ ਵਿੱਚ ਧਕ ਧਕ ਹੋਣਾ ।ਇਹ ਸਾਰੇ ਹਾਰਟ ਬਲੋਕੇਜ ਦੇ ਲੱਛਣ ਹੋ ਸਕਦੇ ਹਨ । ਸਿਰਫ ਇਨ੍ਹਾਂ ਲੱਛਣਾਂ ਨਾਲ ਹਾਰਟ ਬਲੋਕੇਜ ਦਾ ਪਤਾ ਨਹੀਂ ਲਾਇਆ ਜਾ ਸਕਦਾ । ਜੇਕਰ ਤੁਹਾਨੂੰ ਇਨ੍ਹਾਂ ਵਿੱਚੋਂ ਕੋਈ ਵੀ ਲੱਛਣ ਮਹਿਸੂਸ ਹੁੰਦਾ ਹੈ , ਤਾਂ ਇਸ ਸਥਿਤੀ ਵਿੱਚ ਤੁਸੀਂ ਹਾਰਟ ਬਲੋਕੇਜ ਦਾ ਪਤਾ ਲਗਾਉਣ ਦੇ ਲਈ ਕੁਝ ਟੈਸਟ ਕਰਵਾ ਸਕਦੇ ਹੋ ।

WhatsApp Group (Join Now) Join Now

ਜਾਣੋ ਹਾਰਟ ਬਲੌਕੇਜ ਦਾ ਪਤਾ ਲਗਾਉਣ ਦੇ ਲਈ ਕਿਹੜੇ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ-ਕਿਸੇ ਵੀ ਬਿਮਾਰੀ ਦਾ ਪਤਾ ਲਾਉਣ ਦੇ ਲਈ ਉਸ ਨਾਲ ਸਬੰਧਿਤ ਮੈਡੀਕਲ ਟੈਸਟ ਕਰਵਾਉਣੇ ਜ਼ਰੂਰੀ ਹੁੰਦੇ ਹਨ । ਇਸ ਤਰ੍ਹਾਂ ਹਾਰਟ ਬਲੋਕੇਜ ਦਾ ਪਤਾ ਲਗਾਉਣ ਦੇ ਲਈ ਕੁਝ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ । ਟੈਸਟ ਦੇ ਨਾਲ ਹਾਰਟ ਦੀ ਸਥਿਤੀ ਅਤੇ ਬਲੋਕੇਜ ਦੇ ਬਾਰੇ ਵਿੱਚ ਪਤਾ ਚੱਲ ਸਕਦਾ ਹੈ । ਹਾਰਟ ਬਲੋਕੇਜ ਦੇ ਲੱਛਣ ਮਹਿਸੂਸ ਹੋਣ ਤੇ ਡਾਕਟਰ ਤੁਹਾਨੂੰ ਇਹ ਟੈਸਟ ਕਰਵਾਉਣ ਦੀ ਸਲਾਹ ਦੇ ਸਕਦੇ ਹਨ ।

ਈਸੀਜੀ-ਜੇਕਰ ਹਾਰਟ ਬੋਲਕੇਜ ਦੇ ਲੱਛਣ ਮਹਿਸੂਸ ਹੁੰਦੇ ਹਨ , ਤਾਂ ਸਭ ਤੋਂ ਪਹਿਲਾਂ ਈ ਸੀ ਜੀ ਕਰਵਾਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ । ਈ ਸੀ ਜੀ ਦੇ ਨਾਲ ਹਾਰਟ ਬਲੋਕੇਜ ਦੇ ਬਾਰੇ ਵਿਚ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ । ਜੇਕਰ ਈਸੀਜੀ ਵਿਚ ਕੁਝ ਅਲੱਗ ਨਜ਼ਰ ਆਉਂਦਾ ਹੈ , ਤਾਂ ਇਹ ਹਾਰਟ ਬਲੋਕੇਜ ਦਾ ਸੰਕੇਤ ਹੋ ਸਕਦਾ ਹੈ । ਇਸ ਤੋਂ ਇਲਾਵਾ ਜੇਕਰ ਈਸੀਜੀ ਸਹੀ ਆਉਂਦੀ ਹੈ , ਪਰ ਤੁਹਾਨੂੰ ਸੀਨੇ ਵਿਚ ਲਗਾਤਾਰ ਦਰਦ ਹੁੰਦਾ ਹੈ , ਤਾਂ ਦੂਸਰੇ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ।

2ਡੀ ਈਕੋਕਾਰਡੀਓਗ੍ਰਾਫੀ-ਜੇਕਰ ਈਸੀਜੀ ਨੌਰਮਲ ਆਉਂਦਾ ਹੈ , ਤਾਂ ਤੁਸੀਂ ਹਾਰਟ ਬਲੋਕੇਜ ਦਾ ਪਤਾ ਲਗਾਉਣ ਦੇ ਲਈ 2ਡੀ ਈਕੋਕਾਰਡੀਓਗ੍ਰਾਫੀ ਕਰਵਾ ਸਕਦੇ ਹੋ । ਇਸ ਟੈਸਟ ਵਿੱਚ ਹਾਰਟ ਦੇ ਮਸਲ ਦੀ ਪੰਪਿੰਗ ਦਾ ਪਤਾ ਲੱਗਦਾ ਹੈ , ਅਤੇ ਨਾਲ ਹੀ ਹਾਰਟ ਦੇ ਵੋਲਵ ਵਿਚ ਲੀਕੇਜ ਹੈ , ਜਾਂ ਨਹੀਂ । ਇਸ ਦੇ ਬਾਰੇ ਵਿਚ ਵੀ ਪਤਾ ਚਲਦਾ ਹੈ । ਜੇਕਰ 2ਡੀ ਈਕੋਕਾਰਡੀਓਗ੍ਰਾਫੀ ਟੈਸਟ ਵਿਚ ਹਾਰਟ ਵਿਚ ਕੋਈ ਵੀ ਗੜਬੜ ਦਿਖਦੀ ਹੈ , ਤਾਂ ਇਹ ਹਾਰਟ ਬਲੋਕੇਜ ਹੋ ਸਕਦਾ ਹੈ । ਇਸ ਲਈ ਜੇਕਰ ਤੁਹਾਨੂੰ ਛਾਤੀ ਵਿੱਚ ਦਰਦ , ਥਕਾਨ ਜਾਂ ਪਿੱਠ ਵਿਚ ਦਰਦ ਹੁੰਦਾ ਹੈ , ਤਾਂ ਇਹ ਟੈਸਟ ਜ਼ਰੂਰ ਕਰਵਾਉਣੇ ਚਾਹੀਦੇ ਹਨ ।

ਟਰੈੱਡਮਿਲ ਸਟਰੈਸ ਟੈਸਟ-ਟਰੈੱਡਮਿਲ ਸਟਰੈਸ ਟੈਸਟ ਦੀ ਮੱਦਦ ਨਾਲ ਹਾਰਟ ਪ੍ਰੋਬਲਮ ਦਾ ਪਤਾ ਲਗਾ ਸਕਦੇ ਹੋ । ਟਰੈੱਡਮਿਲ ਸਟਰੈਸ ਟੈਸਟ ਨੂੰ ਐਕਸਰਸਾਈਜ਼ ਬ੍ਰੈਸਟ ਸਟਰੈਸ ਟੈਸਟ ਵੀ ਕਿਹਾ ਜਾਂਦਾ ਹੈ । ਇਸ ਦੌਰਾਨ ਵਿਅਕਤੀ ਨੂੰ ਟ੍ਰੈਡਮਿਲ ਤੇ ਭਜਣਾ ਹੁੰਦਾ ਹੈ , ਅਤੇ ਆਪਣੇ ਹਾਰਟ ਰਿਦਮ , ਬਲੱਡ ਪ੍ਰੈਸ਼ਰ ਅਤੇ ਧੜਕਣ ਨੂੰ ਮੋਨੀਟਰ ਕਰਨਾ ਹੁੰਦਾ ਹੈ । ਜੇਕਰ ਇਨ੍ਹਾਂ ਵਿੱਚ ਕੋਈ ਗੜਬੜੀ ਆਉਂਦੀ ਹੈ , ਤਾਂ ਹਾਰਟ ਬਲੌਕੇਜ ਹੋ ਸਕਦਾ ਹੈ । ਜੇਕਰ ਟਰੈੱਡਮਿਲ ਸਟਰੈਸ ਟੈਸਟ ਵਿਚ ਹਾਰਟ ਰਿਦਮ ਜਾਂ ਧੜਕਣ ਵਿਚ ਕੋਈ ਤਕਲੀਫ ਆਉਂਦੀ ਹੈ , ਤਾਂ ਸਟ੍ਰੈੱਸ ਈਕੋ ਡੋਬੂਟਾਮਾਈਨ , ਕਾਰਡੀਓਕ , ਐੱਮ ਆਰ ਆਈ , ਸਿਟੀ ਕੋਰੋਨਰੀ ਐਂਜੀਓਗ੍ਰਾਫੀ ਕਰਵਾਇਆ ਜਾ ਸਕਦਾ ਹੈ ।

ਸਟਰੈੱਸ ਥੈਲੀਅਮ ਟੈਸਟ-ਤੁਸੀਂ ਇਹ ਜਾਣਨਾ ਚਾਹੁੰਦੇ ਹੋ , ਕਿ ਹਾਰਟ ਦੇ ਕਿਹੜੇ ਕਿਹੜੇ ਹਿੱਸੇ ਵਿੱਚ ਖ਼ੂਨ ਸਹੀ ਤਰੀਕੇ ਨਾਲ ਨਹੀਂ ਪਹੁੰਚ ਰਿਹਾ , ਜਾਂ ਕਿਸੇ ਹਿੱਸੇ ਵਿੱਚ ਬੱਲੋਕੇਜ ਦੀ ਜ਼ਿਆਦਾ ਸੰਭਾਵਨਾ ਹੈ । ਤਾਂ ਇਸਦੇ ਲਈ ਸਟਰੈੱਸ ਥੈਲੀਅਮ ਟੈਸਟ ਕੀਤਾ ਜਾਂਦਾ ਹੈ , ਜਾਂ ਫੇਰ ਕਾਰਡਿਅਕ ਐਮ ਆਰ ਆਈ ਕੀਤਾ ਜਾਂਦਾ ਹੈ ।ਜਾਣੋ ਹਾਰਟ ਬਲੋਕੇਜ ਤੋਂ ਬਚਣ ਦਾ ਤਰੀਕਾ,ਨਮਕ ਦਾ ਘੱਟ ਮਾਤਰਾ ਵਿੱਚ ਸੇਵਨ ਕਰੋ ।ਟਰਾਂਸ ਫੈਟ ਨਾਲ ਪੂਰੀ ਤਰ੍ਹਾਂ ਤੋਂ ਪ੍ਰਹੇਜ਼ ਕਰੋ ।ਜ਼ਿਆਦਾ ਮਾਤਰਾ ਵਿੱਚ ਸ਼ੂਗਰ ਨਾ ਲਵੋ ।ਤਣਾਅ ਅਤੇ ਚਿੰਤਾ ਤੋਂ ਬਚੋ ।ਧੂਮਰ ਪਾਨ ਅਤੇ ਅਲਕੋਹਲ ਦਾ ਸੇਵਨ ਨਾ ਕਰੋ ।

ਹਾਰਟ ਵਿੱਚ ਬਲੋਕੇਜ ਦਾ ਪਤਾ ਲਾਉਣ ਦੇ ਲਈ ਇਨ੍ਹਾਂ ਲੱਛਣਾਂ ਤੇ ਗੋਰ ਕਰਨਾ ਜ਼ਰੂਰੀ ਹੁੰਦਾ ਹੈ । ਜੇਕਰ ਹਾਰਟ ਬਲੋਕੇਜ ਦੇ ਲੱਛਣ ਨਜ਼ਰ ਆਉਂਦੇ ਹਨ , ਤਾਂ ਇਸ ਸਥਿਤੀ ਵਿੱਚ ਇਸ ਦਾ ਨਿਦਾਨ ਕਰਨ ਦੇ ਲਈ ਕੁਝ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ । ਜੇਕਰ ਟੈਸਟ ਵਿਚ ਵੀ ਹਾਰਟ ਬਲੋਕੇਜ ਨਿਕਲਦਾ ਹੈ , ਤਾਂ ਇਸ ਤੋਂ ਬਾਅਦ ਡਾਕਟਰ ਇਸ ਦਾ ਇਲਾਜ ਕਰਨ ਦੇ ਲਈ ਕੁਝ ਦਵਾਈਆਂ ਲਿਖ ਸਕਦੇ ਹਨ । ਹਾਰਟ ਬਲੋਕੇਜ ਦੀ ਸਥਿਤੀ ਗੰਭੀਰ ਹੋ ਸਕਦੀ ਹੈ । ਇਸ ਲਈ ਜੇਕਰ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੁੰਦੇ ਹਨ , ਤਾਂ ਇਸ ਨੂੰ ਬਿਲਕੁਲ ਵੀ ਨਜ਼ਰਅੰਦਾਜ਼ ਨਾ ਕਰੋ , ਅਤੇ ਇਸ ਬਿਮਾਰੀ ਤੋਂ ਬਚਣ ਦੇ ਲਈ ਟੈਸਟ ਜ਼ਰੂਰ ਕਰਵਾਓ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।

Leave a Reply

Your email address will not be published. Required fields are marked *