ਪੰਜਾਬ ਚ’ ਕਰੋਨਾ ਦਾ ਵੱਡਾ ਕਹਿਰ,82 ਹੋਰ ਨਵੇਂ ਕਰੋਨਾ ਪੋਜ਼ੀਟਿਵ ਮਿਲੇ ਅਤੇ ਹੋਈਆਂ 3 ਮਰੇ

ਪੰਜਾਬ ‘ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 82 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 2887 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ ਤਿੰਨ ਮਰੀਜਾਂ ਦੇ ਮਰਨ ਦੀ ਵੀ ਖਬਰ ਸਾਹਮਣੇ ਆਈ ਹੈ।ਜਿਸ ਵਿੱਚੋਂ ਅੰਮ੍ਰਿਤਸਰ, ਜਲੰਧਰ ਅਤੇ ਸੰਗਰੂਰ ਤੋਂ ਇੱਕ-ਇੱਕ ਮੌ ਤ ਸਾਹਮਣੇ ਆਈ ਹੈ। ਸੂਬੇ ‘ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 59 ਹੋ ਗਈ ਹੈ।

ਵੀਰਵਾਰ ਨੂੰ 82 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 14, ਜਲੰਧਰ ਤੋਂ 4 , ਲੁਧਿਆਣਾ 18, ਪਠਾਨਕੋਟ 19, ਮੁਹਾਲੀ 4, ਸੰਗਰੂਰ 10, ਪਟਿਆਲਾ 6, ਨਵਾਂ ਸ਼ਹਿਰ ਅਤੇ ਮੋਗਾ ਤੋਂ ਦੋ- ਦੋ ਕੇਸ, ਗੁਰਦਾਸਪੁਰ, ਮੁਰਤਸਰ ਅਤੇ ਬਠਿੰਡਾ ਤੋਂ ਇੱਕ ਇੱਕ ਮਰੀਜ਼ ਸਾਹਮਣੇ ਆਇਆ ਹੈ।ਅੱਜ ਕੁੱਲ੍ਹ 27 ਮਰੀਜ਼ ਸਿਹਤਯਾਬ ਹੋਏ ਹਨ,ਜਿਨ੍ਹਾਂ ਵਿਚੋਂ ਜਲੰਧਰ 9, ਹੁਸ਼ਿਆਰਪੁਰ 1, ਪਠਾਨਕੋਟ 6, ਫਰੀਦਕੋਟ 5,

WhatsApp Group (Join Now) Join Now

ਮੁਕਤਸਰ 4 ਅਤੇ ਮੋਗਾ ਤੋਂ ਦੋ ਮਰੀਜ਼ ਸਿਹਤਯਾਬ ਹੋਏ ਹਨ।ਸੂਬੇ ‘ਚ ਕੁੱਲ 154498 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2887 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2259 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 569 ਲੋਕ ਐਕਟਿਵ ਮਰੀਜ਼ ਹਨ।

Leave a Reply

Your email address will not be published. Required fields are marked *