ਮੋਦੀ ਦੇ ਭਾਸ਼ਣ ਮਗਰੋਂ ਹੁਣ ਅਮਿਤ ਸ਼ਾਹ ਦਾ ਵੱਡਾ ਐਲਾਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੱਲ੍ਹ ਦੇਸ਼ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਲੋਕਲ ਪ੍ਰੋਡਕਟਸ (ਭਾਰਤ ‘ਚ ਬਣੇ ਉਤਪਾਦਾਂ) ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੀਐਮ ਮੋਦੀ ਦੀ ਇਸ ਅਪੀਲ ਬਾਰੇ ਵੱਡਾ ਫੈਸਲਾ ਲਿਆ ਹੈ। ਅਮਿਤ ਸ਼ਾਹ ਨੇ ਕਿਹਾ ਹੈ ਕਿ 1 ਜੂਨ ਤੋਂ ਆਰਮੀ ਕੰਟੀਨ ‘ਚ ਸਿਰਫ ਸਵਦੇਸ਼ੀ ਸਾਮਾਨ ਵੇਚਿਆ ਜਾਵੇਗਾ। ਸ਼ਾਹ ਨੇ ਦੇਸ਼ ਨੂੰ ਵੱਧ ਤੋਂ ਵੱਧ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਵੀ ਕੀਤੀ। ਅਮਿਤ ਸ਼ਾਹ ਨੇ ਟਵੀਟ ਕੀਤਾ, ” ਕੱਲ੍ਹ ਪ੍ਰਧਾਨ ਮੰਤਰੀ ਨੇ ਦੇਸ਼ ਨੂੰ ਸਵੈ-ਨਿਰਭਰ ਬਣਾਉਣ ਤੇ ਸਥਾਨਕ ਉਤਪਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ

ਜੋ ਆਉਣ ਵਾਲੇ ਸਮੇਂ ਵਿੱਚ ਨਿਸ਼ਚਤ ਰੂਪ ਨਾਲ ਭਾਰਤ ਲਈ ਵਿਸ਼ਵ ਦੀ ਅਗਵਾਈ ਕਰਨ ਦਾ ਰਾਹ ਪੱਧਰਾ ਕਰੇਗੀ। ਅਮਿਤ ਸ਼ਾਹ ਨੇ ਅੱਗੇ ਕਿਹਾ, ” ਮੈਂ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਦੇਸ਼ ਵਿੱਚ ਬਣੇ ਉਤਪਾਦਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤੇ ਦੂਜੇ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਕੀਤਾ ਜਾਵੇ। ਜੇ ਹਰ ਭਾਰਤੀ ਭਾਰਤ ‘ਚ ਬਣੇ ਉਤਪਾਦਾਂ (ਸਵਦੇਸ਼ੀ) ਦੀ ਵਰਤੋਂ ਕਰਨ ਦਾ ਵਾਅਦਾ ਕਰਦਾ ਹੈ, ਤਾਂ ਦੇਸ਼ ਦਾ ਲੋਕਤੰਤਰ ਪੰਜ ਸਾਲਾਂ ‘ਚ ਸਵੈ-ਨਿਰਭਰ ਹੋ ਸਕਦਾ ਹੈ। ”

ਅਮਿਤ ਸ਼ਾਹ ਨੇ ਕਿਹਾ, ” ਅੱਜ ਗ੍ਰਹਿ ਮੰਤਰਾਲੇ ਨੇ ਫੈਸਲਾ ਲਿਆ ਹੈ ਕਿ ਸਾਰੀਆਂ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ) ਦੀਆਂ ਕੰਟੀਨ ਹੁਣ ਸਿਰਫ ਦੇਸੀ ਉਤਪਾਦ ਵੇਚਣਗੀਆਂ। ਇਹ 1 ਜੂਨ, 2020 ਤੋਂ ਦੇਸ਼ ਭਰ ਦੀਆਂ ਸਾਰੀਆਂ ਸੀਏਪੀਐਫ ਕੰਟੀਨਾਂ ‘ਤੇ ਲਾਗੂ ਹੋਵੇਗਾ। ਇਸ ਨਾਲ ਸੀਏਪੀਐਫ ਦੇ ਲਗਭਗ 10 ਲੱਖ ਜਵਾਨਾਂ ਦੇ 50 ਲੱਖ ਪਰਿਵਾਰ ਵਾਲੇ ਸਵਦੇਸ਼ੀ ਤੌਰ ‘ਤੇ ਇਸਤੇਮਾਲ ਕਰਨਗੇ। ”

Leave a Reply

Your email address will not be published. Required fields are marked *