ਲੌਕਡਾਊਨ ਦੇ ਚਲਦਿਆਂ ਹੁਣੇ ਹੁਣੇ ਕੇਂਦਰ ਸਰਕਾਰ ਨੇ ਲੋਕਾਂ ਨੂੰ ਦਿੱਤੀ ਇਹ ਵੱਡੀ ਰਾਹਤ,ਲੱਗਣਗੀਆਂ ਮੌਜਾਂ

news source: rozanaspokesmanਕਰੋਨਾ ਵਾਇਰਸ ਕਾਰਨ ਚੱਲ ਰਹੇ ਲੌਕਡਾਊਨ ਵਿਚ ਜਿੱਥੇ ਲੋਕਾਂ ਦੇ ਕੰਮਕਾਰ ਬੰਦ ਹੋਣ ਤੋਂ ਬਾਅਦ ਉਹ ਘਰ ਬੈਠੇ ਹਨ। ਉੱਥੇ ਹੀ ਹੁਣ ਕੇਂਦਰ ਸਰਕਾਰ ਨੇ 1 ਜੂਨ ਤੋਂ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮਹੱਤਵਕਾਂਸ਼ੀ ਰਾਸ਼ਨ ਕਾਰਡ ਪੋਰਟੇਬਿਲਟੀ ਸੇਵਾ ‘ਇਕ ਰਾਸ਼ਟਰ ਇਕ ਰਾਸ਼ਨ ਕਾਰਡ’ ਨੂੰ ਲਾਗੂ ਕਰਨ ਦੀ ਤਿਆਰੀ ਵਿਚ ਹੈ। ਇਕ ਰਾਸ਼ਟਰ, ਇਕ ਰਾਸ਼ਨ ਕਾਰਡ ਦੀ ਯੋਜਨਾ ਇਸ ਸਮੇਂ ਵਿਚ ਕਾਫੀ ਮਹੱਤਵਪੂਰਨ ਸਿੱਧ ਹੋ ਰਹੀ ਹੈ। ਉੱਥੇ ਹੀ ਸੁਪਰੀਮ ਕੋਰਟ ਦੇ ਵੱਲੋਂ ਵੀ ਕੇਂਦਰ ਸਰਕਾਰ ਨੂੰ ਕਿਹਾ ਗਿਆ ਹੈ ਕਿ ਇਕ ਰਾਸ਼ਟਰ ਇਕ ਰਾਸ਼ਨ ਕਾਰਡ ਦੀ ਯੋਗਨਾ ਨੂੰ ਆਪਣਾਉਣ ਤੇ ਵਿਚਾਰ ਕੀਤਾ ਜਾਵੇ ਤਾਂ ਕਿ ਲੌਕਡਾਊਨ ਦੇ ਵਿਚ ਕੰਮਕਾਰ ਤੋਂ ਵਾਝੇਂ ਹੋ ਚੁੱਕੇ ਮਜ਼ਦੂਰ ਅਤੇ ਗਰੀਬ ਤਬਕੇ ਨੂੰ ਘੱਟ ਕੀਮਤ ਤੇ ਰਾਸ਼ਨ ਮਿਲ ਸਕੇ।

ਦੱਸ ਦੱਈਏ ਕਿ ਇਸ ਮਹਿਲਕਦਮੀਂ ਦੇ ਤਹਿਤ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਯੋਗ ਲਾਭਪਤੀ ਇਸ ਰਾਸ਼ਨ ਕਾਰਡ ਦੀ ਵਰਤੋਂ ਕਰਕੇ ਦੇਸ਼ ਵਿਚ ਕਿਤੇ ਵੀ ਉਚਿਤ ਮੂਲ ਦੀਆਂ ਦੁਕਾਨਾਂ ਤੋਂ ਘੱਟ ਕੀਮਤ ਤੇ ਆਪਣੇ ਹਿੱਸੇ ਦਾ ਰਾਸ਼ਨ ਲੈ ਸਕਣਗੇ। ਇਸ ਬਾਰੇ ਜਾਣਕਾਰੀ ਦਿੰਦਿਆ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਇਸ ਦੇ ਅੰਤਰਗਤ ਹੁਣ ਤੱਕ 17 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਨੂੰ ਜੋੜਿਆ ਜਾ ਚੁੱਕਿਆ ਹੈ ਅਤੇ ਹੁਣ ਓਡੀਸ਼ਾ, ਮਿਜ਼ੋਰਮ ਅਤੇ ਨਾਗਾਲੈਂਡ ਵਰਗੇ ਤਿੰਨ ਹੋਰ ਰਾਜ ਵੀ ਤਿਆਰ ਕੀਤੇ ਜਾ ਰਹੇ ਹਨ। 1 ਜੂਨ ਤੋਂ ਕੁੱਲ 20 ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਰਾਸ਼ਨ ਕਾਰਡ ਪੋਰਟੇਬਿਲਟੀ ਦੀ ਸ਼ੁਰੂਆਤ ਲਈ ਤਿਆਰ ਹੋਣਗੇ।

ਇਸ ਯੋਜਨਾ ਦੇ ਤਹਿਤ, ਪੀਡੀਐਸ ਦੇ ਲਾਭਪਾਤਰੀਆਂ ਦੀ ਪਛਾਣ ਉਨ੍ਹਾਂ ਦੇ ਆਧਾਰ ਕਾਰਡ ‘ਤੇ ਇਕ ਇਲੈਕਟ੍ਰਾਨਿਕ ਪੁਆਇੰਟ ਆਫ ਸੇਲ (ਪੀਓਐਸ) ਉਪਕਰਣ ਨਾਲ ਕੀਤੀ ਜਾਏਗੀ। ਇਸ ਯੋਜਨਾ ਨੂੰ ਦੇਸ਼ ਭਰ ਵਿੱਚ ਲਾਗੂ ਕਰਨ ਲਈ, ਸਾਰੀਆਂ ਪੀਡੀਐਸ ਦੁਕਾਨਾਂ ਤੇ ਪੀਓਐੱਮ ਮਸ਼ੀਨਾਂ ਲਗਾਈਆਂ ਜਾਣਗੀਆਂ। ਜਿਵੇਂ-ਜਿਵੇਂ ਰਾਜ ਪੀਡੀਐਸ ਦੁਕਾਨਾਂ ‘ਤੇ 100% ਪੀਓਐਸ ਮਸ਼ੀਨਾਂ ਦੀ ਰਿਪੋਰਟ ਦੇਣਗੇ, ਉਸੇ ਤਰ੍ਹਾਂ ਉਨ੍ਹਾਂ ਨੂੰ’ ਇਕ ਰਾਸ਼ਟਰ, ਇਕ ਰਾਸ਼ਨ ਕਾਰਡ ‘ਯੋਜਨਾ ਵਿਚ ਸ਼ਾਮਲ ਕੀਤਾ ਜਾਵੇਗਾ। ਇਸ ਯੋਜਨਾ ਦੇ ਲਾਗੂ ਹੋਣ ਤੋਂ ਬਾਅਦ ਲਾਭਪਾਤਰੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਕਿਸੇ ਵੀ ਰਾਸ਼ਨ ਡੀਲਰ ਤੋਂ ਆਪਣੇ ਕਾਰਡ ਉੱਤੇ ਰਾਸ਼ਨ ਲੈ ਸਕਣਗੇ।

ਉਨ੍ਹਾਂ ਨੂੰ ਨਾ ਤਾਂ ਪੁਰਾਣਾ ਰਾਸ਼ਨ ਕਾਰਡ ਸਪੁਰਦ ਕਰਨਾ ਹੋਵੇਗਾ ਅਤੇ ਨਾ ਹੀ ਨਵੀਂ ਜਗ੍ਹਾ ‘ਤੇ ਰਾਸ਼ਨ ਕਾਰਡ ਬਣਾਉਣਾ ਹੋਵੇਗਾ। ਇਸ ਰਾਸ਼ਨ ਕਾਰਡ ਨੂੰ ਦੋ ਭਾਸ਼ਾਵਾਂ ਵਿਚ ਜਾਰੀ ਕੀਤਾ ਜਾਵੇਗਾ। ਇਕ ਭਾਸਾ ਉਸ ਸੂਬੇ ਨਾਲ ਸਬੰਧਿਤ ਹੋਵੇਗੇ ਅਤੇ ਦੂਜੀ ਅੰਗਰੇਜੀ ਜਾਂ ਫਿਰ ਹਿੰਦ ਵਿਚੋਂ ਸਲੈਕਟ ਕਰਨੀ ਪਵੇਗੀ। ਦੱਸ ਦੱਈਏ ਕਿ ਭਾਰਤ ਦਾ ਕੋਈ ਵੀ ਕਾਨੂੰਨੀ ਨਾਗਰਿਕ ਇਸ ਲਈ ਅਪਲਾਈ ਕਰ ਸਕਦਾ ਹੈ। 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ- ਪਿਤਾ ਦੇ ਰਾਸ਼ਨ ਕਾਰਡ ਵਿਚ ਜੋੜਿਆ ਜਾਵੇਗਾ। ਇਨ੍ਹਾਂ ਕਾਰਡ ਧਾਰਕਾਂ ਨੂੰ 5 ਕਿਲੋ ਚੌਲ 3 ਰੁਪਏ ਦੇ ਹਿਸਾ ਨਾਲ ਅਤੇ ਕਣਕ 2 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਵੇਗੀ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

Leave a Reply

Your email address will not be published. Required fields are marked *