ਸਕੂਲ ਖੋਲ੍ਹਣ ਬਾਰੇ ਸਰਕਾਰ ਨੇ ਲਿਆ ਇਹ ਸਭ ਤੋਂ ਵੱਡਾ ਫੈਸਲਾ

news source: abpsanjha ਲੌਕਡਾਊਨ ਦਾ ਚੌਥੇ ਪੜਾਅ 31 ਮਈ ਯਾਨੀ ਅੱਜ ਖਤਮ ਹੋ ਰਿਹਾ ਹੈ। ਇਸ ਵਾਰ ਲੌਕਡਾਊਨ ‘ਚ ਕਈ ਤਰ੍ਹਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ। ਇਸ ਤਰਤੀਬ ਵਿੱਚ ਕੇਂਦਰ ਸਰਕਾਰ ਨੇ ਕਿਹਾ ਕਿ ਸਕੂਲ, ਕਾਲਜ, ਕੋਚਿੰਗ ਸੈਂਟਰ ਤੇ ਹੋਰ ਵਿਦਿਅਕ ਸੰਸਥਾਵਾਂ ਦੁਬਾਰਾ ਖੋਲ੍ਹੀਆਂ ਜਾਣਗੀਆਂ। ਹਾਲਾਂਕਿ ਹਾਲਾਤ ਅਨੁਸਾਰ ਜੁਲਾਈ ਵਿੱਚ ਫੈਸਲਾ ਲਿਆ ਜਾਵੇਗਾ।

ਸਕੂਲ ਦੁਬਾਰਾ ਖੋਲ੍ਹਣ ਤੇ ਤਰੀਕਾਂ ਬਾਰੇ ਮਾਪਿਆਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਫੈਸਲਾ ਲਿਆ ਜਾਵੇਗਾ।ਕੇਂਦਰ ਸਰਕਾਰ ਨੇ ਇਸ ਤਾਲਾਬੰਦੀ ਨੂੰ ਅਨਲਾਕ-1 ਦਾ ਨਾਮ ਦਿੱਤਾ ਹੈ। ਇਸ ਨੂੰ ਤਿੰਨ ਪੜਾਵਾਂ ‘ਚ ਵੰਡਿਆ ਗਿਆ ਹੈ, ਜਿਸ ਦੇ ਦੂਜੇ ਪੜਾਅ ‘ਚ ਸਕੂਲ, ਕਾਲਜ, ਵਿਦਿਅਕ ਸੰਸਥਾਵਾਂ, ਸਿਖਲਾਈ ਸੰਸਥਾਵਾਂ, ਕੋਚਿੰਗ ਸੰਸਥਾ ਖੋਲ੍ਹੇ ਜਾਣਗੇ।ਇਸ ‘ਚ ਰਾਜ, ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਮਾਪਿਆਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇਗਾ।

WhatsApp Group (Join Now) Join Now

ਫੀਡਬੈਕ ਦੇ ਅਧਾਰ ‘ਤੇ, ਇਨ੍ਹਾਂ ਅਦਾਰਿਆਂ ਨੂੰ ਦੁਬਾਰਾ ਖੋਲ੍ਹਣ ਦਾ ਫੈਸਲਾ ਜੁਲਾਈ ‘ਚ ਲਿਆ ਜਾਵੇਗਾ।ਸਿਹਤ ਮੰਤਰਾਲਾ ਸਕੂਲਾਂ ਨੂੰ ਦੁਬਾਰਾ ਖੋਲ੍ਹਣ ਲਈ ਦਿਸ਼ਾ ਨਿਰਦੇਸ਼ਾਂ ਅਤੇ ਐਸਓਪੀਜ਼ ਤਿਆਰ ਕਰੇਗਾ,ਤਾਂ ਜੋ ਸਮਾਜਕ ਦੂਰੀਆਂ ਦੀ ਪਾਲਣਾ ਕੀਤੀ ਜਾ ਸਕੇ ਅਤੇ ਕੋਰੋਨਾਵਾਇਰਸ ਨੂੰ ਰੋਕਿਆ ਜਾ ਸਕੇ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਆਪਣੇ ਪਿਛਲੇ ਆਦੇਸ਼ਾਂ ‘ਚ ਵੱਖ-ਵੱਖ ਰਾਜ ਬੋਰਡਾਂ ਤੇ ਸੀਬੀਐਸਈ ਨੂੰ ਬਾਕੀ ਪ੍ਰੀਖਿਆਵਾਂ ਕਰਵਾਉਣ ਦੀ ਆਗਿਆ ਦਿੱਤੀ ਸੀ।

ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |

Leave a Reply

Your email address will not be published. Required fields are marked *