ਹੁਣੇ ਹੁਣੇ ਇਸ ਵੱਡੇ ਸਿੰਗਰ ਦੀ ਕੋਰੋਨਾ ਨਾਲ ਹੋਈ ਮੌਤ

ਬਾਲੀਵੁੱਡ ਇੰਡਸਟਰੀ ਤੋਂ ਇਕ ਬੁਰੀ ਖ਼ਬਰ ਆਈ ਹੈ। ਮਸ਼ਹੂਰ ਸੰਗੀਤਕਾਰ ਭਰਾਵਾਂ ਦੀ ਜੋੜੀ ਸਾਜਿਦ-ਵਾਜਿਦ ‘ਚੋਂ ਵਾਜਿਦ ਖ਼ਾਨ ਦਾ ਦੇਹਾਂਤ ਹੋ ਗਿਆ ਹੈ। 31 ਮਈ ਦੇਰ ਰਾਤ ਮੁੰਬਈ ‘ਚ ਵਾਜਿਦ ਖ਼ਾਨ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਮਸ਼ਹੂਰ ਗਾਇਕ ਸੋਨੂੰ ਨਿਗਮ ਨੇ ਵਾਜਿਦ ਖ਼ਾਨ ਦੀ ਮੌਤ ਦੀ ਦੁਖਦਾਈ ਖ਼ਬਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ। ਖ਼ਬਰਾਂ ਅਨੁਸਾਰ ਵਾਜਿਦ ਖ਼ਾਨ ਦੀ ਮੌਤ ਕੋਵਿਡ-19 ਮਹਾਂਮਾਰੀ ਕਾਰਨ ਹੋਈ ਹੈ।

ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।ਸਲੀਮ ਮਰਚੈਂਟ ਨੇ ਵੀ ਵਾਜਿਦ ਖ਼ਾਨ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ ਹੈ।ਉਨ੍ਹਾਂ ਟਵਿੱਟਰ ‘ਤੇ ਲਿਖਿਆ, “ਵਾਜਿਦ ਭਾਈ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਬਹੁਤ ਦੁਖੀ ਹਾਂ। ਅੱਲ੍ਹਾ ਉਨ੍ਹਾਂ ਦੇ ਪਰਿਵਾਰ ਨੂੰ ਤਾਕਤ ਦੇਵੇ।” ਵਰੁਣ ਧਵਨ ਨੇ ਵੀ ਵਾਜਿਦ ਖ਼ਾਨ ਦੇ ਦੇਹਾਂਤ ‘ਤੇ ਸੋਗ ਪ੍ਰਗਟਾਇਆ ਹੈ। ਸਾਜਿਦ-ਵਾਜਿਦ ਸਲਮਾਨ ਖ਼ਾਨ ਦੇ ਮਨਪਸੰਦ ਮਿਊਜ਼ਿਕ ਕੰਪੋਜ਼ਰ ਰਹੇ ਹਨ।

WhatsApp Group (Join Now) Join Now

ਉਹ ਈਦ ਦੇ ਮੌਕੇ ‘ਤੇ ਸਲਮਾਨ ਦਾ ਗੀਤ ‘ਭਾਈ-ਭਾਈ’ ਲੈ ਕੇ ਆਏ ਸਨ। ਵਾਜਿਦ ਨੇ ਸਲਮਾਨ ਦੀ ਸਾਲ 1998 ‘ਚ ਆਈ ਫ਼ਿਲਮ ‘ਪਿਆਰ ਕਿਆ ਤੋਂ ਡਰਨਾ ਕਯਾ’ ਨਾਲ ਬਾਲੀਵੁੱਡ ‘ਚ ਡੈਬਿਊ ਕੀਤਾ ਸੀ। ਵਾਜਿਦ ਦਾ ਆਖਰੀ ਗੀਤ ਵੀ ਸਲਮਾਨ ਦੇ ਨਾਲ ਹੀ ਸੀ।ਇਸ ਤੋਂ ਇਲਾਵਾ ‘ਦਬੰਗ 3’ ਦੇ ਸਾਰੇ ਗਾਣੇ ਇਨ੍ਹਾਂ ਦੇ ਕੰਪੋਜੀਸ਼ਨ ‘ਚ ਤਿਆਰ ਹੋਏ ਸਨ। ਵਾਜਿਦ ਨੇ ਬਤੌਰ ਸਿੰਗਰ ਸਲਮਾਨ ਖਾਨ ਲਈ ‘ਹਮਕਾ ਪੀਨੀ ਹੈ’,

‘ਮੇਰਾ ਹੀ ਜਲਵਾ’ ਸਮੇਤ ਕਈ ਹਿਟ ਗੀਤ ਵੀ ਗਾਏ। ਇਸ ਤੋਂ ਇਲਾਵਾ ‘ਸੋਨੀ ਦੇ ਨਖਰੇ’, ‘ਮਸ਼ੱਲਾ’, ‘ਡੂ ਯੂ ਵਾਨਾ ਪਾਰਟਨਰ’ ਉਨ੍ਹਾਂ ਦੇ ਬਲਾਕਬਸਟਰ ਗੀਤਾਂ ‘ਚੋਂ ਹਨ। ਉਨ੍ਹਾਂ ਨੂੰ 2011 ‘ਚ ਫ਼ਿਲਮ ਦਬੰਗ ਦੇ ਸੰਗੀਤ ਲਈ ਫ਼ਿਲਮਫ਼ੇਅਰ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।ਵਾਜਿਦ ਖ਼ਾਨ 42 ਸਾਲ ਦੇ ਸਨ। ਸਾਜਿਦ-ਵਾਜਿਦ ਦੀ ਜੋੜੀ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਸੰਗੀਤ ਦਿੱਤਾ ਹੈ। ਸਲਮਾਨ ਖ਼ਾਨ ਦੀਆਂ ਜ਼ਿਆਦਾਤਰ ਫ਼ਿਲਮਾਂ ‘ਚ ਸਾਜਿਦ-ਵਾਜਿਦ ਦਾ ਹੀ ਸੰਗੀਤ ਰਿਹਾ ਹੈ।

Leave a Reply

Your email address will not be published. Required fields are marked *