1 ਜੂਨ ਤੋਂ ਖਿੱਚੋ ਤਿਆਰੀ ਪੰਜਾਬ ਸਰਕਾਰ ਨੇ ਕਰਤਾ ਇਹ ਐਲਾਨ

ਪੰਜਾਬ ਸਰਕਾਰ ਨੇ ਨਾਗਰਿਕਾਂ ਨੂੰ ਨਿਯਮਤ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਲਈ ਡਰਾਈਵਿੰਗ ਟੈਸਟ ਦੇਣ ਸਬੰਧੀ ਸਮਾਂ ਤੇ ਮਿਤੀ ਦੀ ਪ੍ਰੀ-ਬੁਕਿੰਗ ਕਰਨ ਦੀ ਸਹੂਲਤ ਲਈ ਇਕ ਆਨਲਾਈਨ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਹੈ ਜੋ ਡਰਾਈਵਿੰਗ ਟਰੈਕ ‘ਤੇ 1 ਜੂਨ ਤੋਂ ਕਾਰਜ਼ਸੀਲ ਹੋ ਜਾਣਗੇ।

ਸਟੇਟ ਟਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਹੁਣ ਕੋਈ ਵਿਅਕਤੀ ਸਿਰਫ ਬੁਕਿੰਗ ਅਨੁਸਾਰ ਹੀ ਟੈਸਟ ਦੇ ਸਕੇਗਾ ਤੇ ਅਧਿਕਾਰੀਆਂ ਦੀਆਂ ਆਪਣੀ ਮਰਜ਼ੀ ਅਨੁਸਾਰ ਟੈਸਟ ਲੈਣ ਸਬੰਧੀ ਸ਼ਕਤੀਆਂ ਵਾਪਸ ਲੈ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਬੁੱਕ ਕੀਤੇ ਸਮੇਂ ‘ਤੇ ਹਾਜ਼ਰ ਨਹੀਂ ਹੁੰਦਾ ਤਾਂ ਟੈਸਟ ਸਬੰਧੀ ਸਮਾਂ ਦੁਬਾਰਾ ਬੁੱਕ ਕਰਨਾ ਪਏਗਾ। ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਆਪਣੀ ਵਾਰੀ ਤੋਂ ਪਹਿਲਾਂ ਟੈਸਟ ਦੇਣਾ ਜਾਂ ਬਿਨਾਂ ਬੁਕਿੰਗ ਕਰਵਾਏ ਟੈਸਟ ਦੇਣਾ ਕਿਸੇ ਵਿਅਕਤੀ ਲਈ ਸੰਭਵ ਨਹੀਂ ਹੋਵੇਗਾ।

WhatsApp Group (Join Now) Join Now

ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਇਕ ਹੋਰ ਵਿਸ਼ੇਸ਼ਤਾ ਜੋ ਯੋਗ ਕੀਤੀ ਗਈ ਹੈ ਉਹ ਹੈ ਕਿ ਲਾਇਸੈਂਸ ਦੇ ਟੈਸਟ ਦਾ ਨਤੀਜਾ ਅਤੇ ਲਾਇਸੈਂਸ ਬਣਾਉਣ ਸਬੰਧੀ ਪ੍ਰਕਿਰਿਆ ਇੱਕੋ ਦਿਨ ਹੀ ਸ਼ੁਰੂ ਕੀਤੀ ਜਾਵੇਗੀ। ਹਰੇਕ ਟ੍ਰੈਕ ‘ਤੇ ਉਪਲਬਧ ਸਲਾਟਸ ਦੀ ਗਿਣਤੀ 40 ਤਕ ਸੀਮਿਤ ਕਰ ਦਿੱਤੀ ਗਈ ਹੈ ਤਾਂ ਜੋ ਕੋਵਿਡ 19 ਦੇ ਮੱਦੇਨਜ਼ਰ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾ ਸਕੇ। ਜਨਤਾ ਦੀ ਹੋਰ ਸਹੂਲਤ ਲਈ ਹੁਣ ਵਿਅਕਤੀ ਆਪਣੀ ਪ੍ਰੀਖਿਆ ਦੇਣ ਲਈ ਜਿਲ੍ਹੇ ‘ਚ ਕਿਸੇ ਵੀ ਟਰੈਕ ਦੀ ਚੋਣ ਕਰ ਸਕੇਗਾ ਜਦਕਿ ਪਹਿਲਾਂ ਸਿਰਫ ਇਕ ਹੀ ਟੈਸਟ ਟਰੈਕ ਚੁਣਨਾ ਪੈਂਦਾ ਸੀ।

‘ਮੋਟਰ ਵਹੀਕਲ ਐਕਟ 1988’ ਤਹਿਤ ਜਾਰੀ ਕੀਤੇ ਸਾਰੇ ਦਸਤਾਵੇਜ਼ਾਂ ਦੇ ਨਵੀਨੀਕਰਨ ਲਈ ਕੋਈ ਦੇਰੀ ਫੀਸ ਨਹੀਂ ਲਈ ਜਾਏਗੀ, ਜਿਸ ‘ਚ ਫਰਵਰੀ 2020 ਤੋਂ ਬਾਅਦ ਖਤਮ ਹੋਏ ਡਰਾਈਵਿੰਗ ਲਾਇਸੈਂਸ ਵੀ ਸ਼ਾਮਲ ਹਨ। ਸਟੇਟ ਟਰਾਂਸਪੋਰਟ ਕਮਿਸ਼ਨਰ ਨੇ ਕਿਹਾ ਕਿ ਟੈਸਟ ਦੇਣ ਸਬੰਧੀ ਪਹਿਲਾਂ ਬੁਕਿੰਗ ਲਈ ਕੋਈ ਵੀ ਵੈੱਬਸਾਈਟ www.sarathi.parivahan.gov.in ‘ਤੇ ਲਾਗਇਨ ਕਰ ਸਕਦਾ ਹੈ।

Leave a Reply

Your email address will not be published. Required fields are marked *