ਕੁਝ ਇਨਸਾਨ ਦੀ ਕਿਸਮਤ ਬਹੁਤ ਤੇਜ ਹੁੰਦੀ ਹੈ। ਓਹਨਾ ਦੀ ਜਿੰਦਗੀ ਵਿਚ ਕਦੋਂ ਕੋਈ ਅਜਿਹਾ ਮੌੜ ਆ ਜਾਂਦਾ ਹੈ ਜਿਸ ਦੇ ਬਾਰੇ ਵਿਚ ਕੋਈ ਸੁਪਨੇ ਦੇ ਵਿਚ ਵੀ ਨਹੀ ਸੋਚ ਸਕਦਾ। ਅਜਿਹੀ ਹੀ ਇੱਕ ਤਾਜਾ ਵੱਡੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਇਹ ਖਬਰ ਇੰਡੀਆ ਦੇ ਕੇਰਲ ਸਟੇਟ ਦੀ ਹੈ ਜਿਸ ਦੀ ਚਰਚਾ ਸਾਰੀ ਦੁਨੀਆਂ ਤੇ ਹੋ ਰਹੀ ਹੈ। ਅਤੇ ਲੋਕ ਸੋਚ ਰਹੇ ਹਨ ਕੇ ਇਸ ਲੜਕੇ ਨੇ ਕਿੰਨੀ ਤੇਜ ਕਿਸਮਤ ਪਾਈ ਹੈ।ਕੇਰਲ ਦੇ ਕੋਚੀ(Kochi) ਦੇ ਇਕ ਨੌਜਵਾਨ ਵੱਲੋਂ 300 ਰੁਪਏ ਦੀ ਖਰੀਦੀ ਲਾਟਰੀ (Kerala Lottery) ਦੀ ਟਿਕਟ ਨੇ ਜਿੰਦਗੀ ਚਮਕਾ ਦਿੱਤੀ ਹੈ ਟਿਕਟ ਖਰੀਦਣ ਤੋਂ ਬਾਅਦ ਉਸਨੂੰ ਇੰਨਾ ਪੱਕਾ ਯਕੀਨ ਨਹੀਂ ਸੀ ਕਿ ਉਹ ਵੀ ਕਰੋੜਪਤੀ ਬਣ ਸਕਦਾ ਹੈ। ਦਰਅਸਲ ਕੁਝ ਮਿੰਟਾਂ ਬਾਅਦ ਉਸਨੂੰ ਪਤਾ ਲੱਗ ਗਿਆ ਕਿ ਉਸਨੇ 12 ਕਰੋੜ ਰੁਪਏ ਜਿੱਤੇ ਹਨ। ਉਸ ਨੇ ਇਸ ਤੇ ਵਿਸ਼ਵਾਸ ਨਹੀਂ ਕੀਤਾ। ਕੇਰਲ ਦੇ ਕੋਚੀ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਨਾਮ ਅਨੰਤ ਵਿਜਯਾਨ ਹੈ। ਉਹ ਕਹਿੰਦਾ ਹੈ, ‘ਮੈਂ 300 ਰੁਪਏ ਦੀ ਲਾਟਰੀ ਟਿਕਟ ਲਈ ਸੀ। ਮੈਂ ਹੈਰਾਨ ਸੀ ਜਦੋਂ ਕੇਰਲਾ ਸਰਕਾਰ ਨੇ ਐਤਵਾਰ ਸ਼ਾਮ ਨੂੰ ਓਨਮ ਬੰਪਰ ਲਾਟਰੀ 2020 ਦੇ ਨਤੀਜਿਆਂ ਦਾ ਐਲਾਨ ਕੀਤਾ। ਇਸ ਲਾਟਰੀ ਦੇ ਨਤੀਜਿਆਂ ਵਿਚ, ਮੈਂ 12 ਕਰੋੜ ਰੁਪਏ ਦਾ ਬੰਪਰ ਇਨਾਮ ਜਿੱਤਿਆ, ਹਾਲਾਂਕਿ ਮੈਨੂੰ ਆਪਣੀ ਕਿਸਮਤ ‘ਤੇ ਪਹਿਲਾਂ ਤੋਂ ਥੋੜ੍ਹਾ ਭਰੋਸਾ ਸੀ, ਕਿਉਂਕਿ ਮੈਂ ਪਹਿਲਾਂ ਹੀ 5000 ਰੁਪਏ ਤਕ ਜਿੱਤ ਚੁੱਕਾ ਹਾਂ।
300 ਤੋਂ ਮਿੰਟਾਂ ਚ ਬਣੇ ਏਦਾਂ 12 ਕਰੋੜ,ਪੇਂਟਰ ਮੁੰਡੇ ਦੀ ਕਿਸਮਤ
