1200 KM ਸਾਈਕਲ ਚਲਾ ਕੇ ਪਿਤਾ ਨੂੰ ਬਿਹਾਰ ਲੈ ਜਾਣ ਵਾਲੀ ਜਯੋਤੀ ਦੀ ਮੁਰੀਦ ਹੋਈ ਇਵਾਂਕਾ ਟਰੰਪ ਅਤੇ ਕੁੜੀ ਲਈ ਕੀਤਾ ਇਹ ਐਲਾਨ

WhatsApp Group (Join Now) Join Now

ਕੋਰੋਨਾ ਵਾਇਰਸ ਕਾਰਨ ਦੇਸ਼ ‘ਚ ਲਾਗੂ ਲਾਕਡਾਊਨ ਦੌਰਾਨ ਆਪਣੇ ਪਿਤਾ ਨੂੰ ਸਾਈਕਲ ‘ਤੇ ਬਿਠਾ ਕੇ ਗੁਰੂਗ੍ਰਾਮ ਤੋਂ ਬਿਹਾਰ ਦੇ ਦਰਭੰਗਾ ਜਾਣ ਵਾਲੀ ਜਯੋਤੀ ਕੁਮਾਰੀ ਚਰਚਾ ‘ਚ ਹੈ। ਬਿਹਾਰ ਦੀ ਇਸ ਕੁੜੀ ਦੀ ਚਰਚਾ ਸੱਤ ਸਮੁੰਦਰ ਪਾਰ ਵੀ ਹੋਣ ਲੱਗੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੇ ਹੁਣ ਜਯੋਤੀ ਕੁਮਾਰੀ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵਿੱਟਰ ‘ਤੇ ਜਯੋਤੀ ਕੁਮਾਰੀ ਦੀ ਖਬਰ ਨੂੰ ਸ਼ੇਅਰ ਕੀਤਾ ਹੈ ਅਤੇ ਭਾਰਤੀਆਂ ਦੀ ਸਹਿਣਸ਼ੀਲਤਾ ਦੀ ਸ਼ਲਘਾ ਕੀਤੀ ਹੈ।90099ਉਨ੍ਹਾਂ ਟਵੀਟ ਕੀਤਾ ਕਿ 15 ਸਾਲਾ ਜਯੋਤੀ ਕੁਮਾਰੀ ਨੇ ਆਪਣੇ ਜ਼ਖਮੀ ਪਿਤਾ ਨੂੰ ਸਾਈਕਲ ਰਾਹੀਂ ਸੱਤ ਦਿਨਾਂ ‘ਚ 1,200 ਕਿ.ਮੀ. ਦੂਰੀ ਤੈਅ ਕਰਕੇ ਆਪਣੇ ਪਿੰਡ ਲੈ ਗਈ। ਇਵਾਂਕਾ ਨੇ ਅੱਗੇ ਲਿਖਿਆ ਕਿ ਸਹਿਣਸ਼ਕਤੀ ਅਤੇ ਪਿਆਰ ਦੀ ਇਸ ਬਹਾਦਰੀ ਦੀ ਕਹਾਣੀ ਨੇ ਭਾਰਤੀ ਲੋਕਾਂ ਅਤੇ ਸਾਇਕਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।00 1 1ਜ਼ਿਕਰਯੋਗ ਹੈ ਕਿ ਜਯੋਤੀ ਦੇ ਪਿਤਾ ਗੁਰੂਗ੍ਰਾਮ ‘ਚ ਰਿਕਸ਼ਾ ਚਲਾਉਂਦੇ ਸਨ ਅਤੇ ਉਨ੍ਹਾਂ ਨਾਲ ਹਾਦਸਾ ਵਾਪਰਣ ਤੋਂ ਬਾਅਦ ਉਹ ਆਪਣੀ ਮਾਂ ਅਤੇ ਜੀਜਾ ਦੇ ਨਾਲ ਗੁਰੂਗ੍ਰਾਮ ਆਈ ਸੀ ਅਤੇ ਫਿਰ ਪਿਤਾ ਦੀ ਦੇਖਭਾਲ ਲਈ ਉਥੇ ਹੀ ਰੁਕ ਗਈ। ਇਸ ਦੌਰਾਨ ਕੋਵਿਡ-19 ਕਾਰਨ ਲਾਕਡਾਊਨ ਦਾ ਐਲਾਨ ਹੋ ਗਿਆ ਅਤੇ ਜਯੋਤੀ ਦੇ ਪਿਤਾ ਦਾ ਕੰਮ ਠੱਪ ਪੈ ਗਿਆ। ਅਜਿਹੇ ‘ਚ ਜਯੋਤੀ ਨੇ ਪਿਤਾ ਦੇ ਨਾਲ ਸਾਈਕਲ ‘ਤੇ ਵਾਪਸ ਪਿੰਡ ਦਾ ਸਫਰ ਤੈਅ ਕਰਣ ਦਾ ਫੈਸਲਾ ਕੀਤਾ।65ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਨੇ ਦਿੱਤਾ ਆਫਰਜੋਤੀ ਨੂੰ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ (ਸੀ.ਐਫ.ਆਈ.) ਟ੍ਰਾਇਲ ਦਾ ਮੌਕਾ ਦੇਵੇਗਾ। ਸੀ.ਐਫ.ਆਈ. ਫੈਡਰੇਸ਼ਨ 15 ਸਾਲਾ ਜਯੋਤੀ ਨੂੰ ਅਗਲੇ ਮਹੀਨੇ ਟ੍ਰਾਇਲ ਲਈ ਬੁਲਾਏਗਾ। ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਚੇਅਰਮੈਨ ਓਂਕਾਰ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਜੇਕਰ ਜਯੋਤੀ ਟ੍ਰਾਇਲ ਪਾਸ ਕਰਦੀ ਹੈ, ਤਾਂ ਉਸ ਨੂੰ ਦਿੱਲੀ ਸਥਿਤ ਆਈ.ਜੀ.ਆਈ. ਸਟੇਡੀਅਮ ਪਰਿਸਰ ‘ਚ ਆਧੁਨਿਕ ਨੈਸ਼ਨਲ ਸਾਈਕਲਿੰਗ ਅਕਾਦਮੀ ‘ਚ ਟਰੇਨੀ ਦੇ ਰੂਪ ‘ਚ ਚੁਣਿਆ ਜਾਵੇਗਾ।

Leave a Comment