ਇਸ ਮਸ਼ਹੂਰ ਐਕਟਰ ਦਾ ਹੋ ਗਿਆ ਕ ਤਲ,ਬੋਲੀਵੁਡ ਤੋਂ ਹੌਲੀਵੁੱਡ ਤਕ ਪਿਆ ਸੋ-ਗ

ਬੀਤੇ ਦਿਨੀਂ ਬਾਲੀਵੁੱਡ ਦੇ ਵਿੱਚ ਪ੍ਰਸਿੱਧ ਅਦਾਕਾਰ ਵਿਸ਼ਾਲ ਆਨੰਦ ਦਾ ਦਿਹਾਂਤ ਹੋ ਗਿਆ ਸੀ। ਇਸ ਘਟਨਾ ਨੂੰ ਵਾਪਰਿਆਂ ਅਜੇ 2 ਹੀ ਦਿਨ ਹੋਏ ਨੇ ਕਿ ਅੱਜ ਫਿਲਮੀ ਜਗਤ ਤੋਂ ਆਈ ਹੋਈ ਸੋਗ ਦੀ ਖਬਰ ਨੇ ਸਾਰਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਹਾਲੀਵੁੱਡ ਦੇ ਵਿੱਚ ਕਈ ਫ਼ਿਲਮਾਂ ਵਿਚ ਕੰਮ ਕਰ ਚੁੱਕੇ ਮਸ਼ਹੂਰ ਅਭਿਨੇਤਾ ਥਾਮਸ ਜੈਫਰਸਨ ਬਾਯਰਡ ਦਾ ਐਟਲਾਂਟਾ ਸ਼ਹਿਰ ਵਿਚ ਸ਼ਨੀਵਾਰ ਨੂੰ ਕਿਸੇ ਅਣਜਾਣ ਵੱਲੋਂ ਕ -ਤ – ਲ ਕਰ ਦਿੱਤਾ ਗਿਆ। ਇਸ ਘਟਨਾ ਦਾ ਪ੍ਰਗਟਾਵਾ ਵੈਰਾਇਟੀ ਮੈਗਜ਼ੀਨ ਵੱਲੋਂ ਪੁਲਿਸ ਵਿਭਾਗ ਦੇ ਹਵਾਲੇ ਤੋਂ ਕੀਤਾ ਗਿਆ ਹੈ। ਮਸ਼ਹੂਰ ਅਭਿਨੇਤਾ ਥਾਮਸ ਜੈਫਰਸਨ ਮਸ਼ਹੂਰ ਫ਼ਿਲਮ ਨਿਰਦੇਸ਼ਕ ਸਪਾਇਕ ਲੀ ਦੀਆਂ ਕਈ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।ਥਾਮਸ ਜੈਫਰਸਨ ਦੀ ਉਮਰ 70 ਸਾਲ ਸੀ। ਦਾਅਵਾ ਕੀਤੇ ਜਾਣ ਵਾਲੇ ਮੈਗਜ਼ੀਨ ਦੀ ਮੰਨੀਏ ਤਾਂ ਇਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਹੋਣ ਦੀ ਖ਼ਬਰ ਪੁਲਸ ਮਿਲੀ। ਜਦੋਂ ਪੁਲਸ ਘਟਨਾ ਵਾਲੀ ਥਾਂ ਤੇ ਪੁੱਜੀ ਤਾਂ ਉਨ੍ਹਾਂ ਦੇਖਿਆ ਕਿ ਉਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਮਸ਼ਹੂਰ ਅਭਿਨੇਤਾ ਥਾਮਸ ਜੈਫਰਸਨ ਸੀ ਜੋ ਕਿ ਬੇ- ਹੋ- ਸ਼ੀ ਦੀ ਹਾਲਤ ਵਿੱਚ ਸੀ। ਬਾਅਦ ਵਿਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਪੁਲੀਸ ਵੱਲੋਂ ਘਟਨਾ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮਸ਼ਹੂਰ ਨਿਰਦੇਸ਼ਕ ਲੀ ਨੇ ਆਪਣੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਇੰਸਟਾਗ੍ਰਾਮ ਤੇ ਬਾਯਰਡ ਨੂੰ ਸ਼ਰਧਾਂਜਲੀ ਦਿੱਤੀਜਿਸ ਵਿਚ ਲਿਖਦਿਆਂ ਹੋਇਆਂ ਉਨ੍ਹਾਂ ਕਿਹਾ ਕੇ ਮੈਨੂੰ ਦੱਸਦੇ ਹੋਏ ਬੇਹੱਦ ਅਫਸੋਸ ਹੋ ਰਿਹਾ ਹੈ ਕਿ ਮੇਰੇ ਪਿਆਰੇ ਭਰਾ ਥਾਮਸ ਜੈਫਰਸਨ ਨੂੰ ਬੀਤੀ ਰਾਤ ਐਟਲਾਂਟਾ ਵਿਚ ਕ -ਤ – ਲ ਕਰ ਦਿੱਤਾ ਗਿਆ ਉਹ ਹੁਣ ਸਾਡੇ ਵਿੱਚ ਨਹੀਂ ਰਹੇ। ਇਸ ਦੁੱਖ ਦੀ ਘੜੀ ਦੇ ਵਿਚ ਅਸੀਂ ਉਨ੍ਹਾਂ ਦੇ ਪਰਵਾਰ ਦੇ ਨਾਲ ਹਾਂ। ਉਧਰ ਦੂਜੇ ਪਾਸੇ ਬਹੁਤ ਸਾਰੇ ਫੈਨਜ਼ ਵਿੱਚ ਵੀ ਸੋਗ ਦੀ ਲਹਿਰ ਹੈ ਜਿਨ੍ਹਾਂ ਵੱਲੋਂ ਆਪਣੇ ਦੁੱਖ ਦਾ ਪ੍ਰਗਟਾਵਾ ਥਾਮਸ ਦੀਆਂ ਤਸਵੀਰਾਂ ਅਤੇ ਪੋਸਟਾਂ ਨੂੰ ਸ਼ੇਅਰ ਕਰਕੇ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *