ਸਾਦਿਕ ਇਲਾਕੇ ਨੂੰ ਸਿਹਤ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਦੇ ਲਾਗਤ ਨਾਲ ਬਣੇ ਸੀ. ਐੱਚ. ਸੀ ਸਾਦਿਕ ਵਿਖੇ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਅ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਸਾਦਿਕ ਇਲਾਕੇ ਨੂੰ ਸਹੂਲਤ ਦੇਣ ਲਈ ਕੋਵਿਡ-19 ਦੀ ਸੈਂਪਲਿੰਗ ਸ਼ੁਰੂ ਕੀਤੀ ਗਈ ਸੀ। ਇਸ ਬਿਲਡਿੰਗ ਦੇ ਇਕ ਪਾਸੇ ਜਿੱਥੇ ਸੈਂਪਲ ਲੈਣ ਦਾ ਕੰਮ ਕੀਤਾ ਜਾਂਦਾ ਸੀ, ਉਸ ਦੇ ਬਿਲਕੁੱਲ ਨਜ਼ਦੀਕ ਇਕ ਤੋਂ ਬਾਅਦ ਇਕ ਕੁੱਤਿਆਂ ਦਾ ਮਰਨਾ ਹੈਰਾਨੀ ਜਨਕ ਰਿਹਾ ਅਤੇ ਹੁਣ ਤੱਕ ਕਰੀਬ ਪੰਜ ਕੁੱਤਿਆਂ ਦੀ ਮੌ ਤ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਡਾਕਟਰ ਅਤੇ ਪੰਚਾਇਤ ਚਿੰਤਤ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਭੈ ਭੀ ਤ ਹਨ।
ਇਸ ਸਬੰਧੀ ਡਾ. ਅਮਨਦੀਪ ਸਿੰਘ ਵੈਟਰਨਰੀ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਕੁੱਤੇ ਦੀ ਮੌਤ ਦੋ-ਤਿੰਨ ਪਹਿਲਾਂ ਹੋਈ ਸੀ ਅਤੇ ਅਜਿਹੀ ਸਥਿਤੀ ਵਿਚ ਮੈਂ ਕੁਝ ਨਹੀਂ ਕਹਿ ਸਕਦਾ। ਜੇਕਰ ਕੁੱਤਾ ਜਿੰਦਾ ਹੁੰਦਾ ਤਾਂ ਲੱਛਣਾਂ ਤੋਂ ਪਤਾ ਲੱਗ ਸਕਦਾ ਸੀ,ਪਰ ਇਸ ਸਬੰਧੀ ਘਬਰਾਉਣ ਦੀ ਜ਼ਰੂਰਤ ਨਹੀਂ। ਅਵਾਰਾ ਕੁੱਤਿਆਂ ਦੇ ਚਿੱਚੜ ਪੈਣ ਨਾਲ ਜਾਂ ਗਲਤ ਚੀਜ਼ ਖਾਣ ਨਾਲ ਵੀ ਮੌਤ ਹੋ ਸਕਦੀ ਹੈ। ਇਸ ਸਬੰਧੀ ਜਦ ਸੀਨੀਅਰ ਮੈਡੀਕਲ ਅਫਸਰ ਡਾ. ਰਾਜੀਵ ਭੰਡਾਰੀ ਅਤੇ ਮਾਸ ਮੀਡੀਆ ਅਫਸਰ ਡਾ. ਪ੍ਰਭਦੀਪ ਚਾਵਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਜਦ ਇਕ-ਦੋ ਕੁੱਤਿਆਂ ਦੀ ਮੌ ਤ ਹੋਈ ਤਾਂ ਅਸੀਂ ਬਹੁਤ ਧਿਆਨ ਨਾ ਦਿੱਤਾ ਅਤੇ ਫਿਰ ਜਦ ਹੋਰ ਕੁੱਤੇ ਨੂੰ ਮੌਤ ਤੋਂ ਕੁਝ ਸਮਾਂ ਪਹਿਲਾਂ ਦੇਖਿਆ ਤਾਂ ਉਸ ਦਾ ਮੂੰਹ ਸੁੱਜਿਆ ਹੋਇਆ ਅਤੇ ਉਸ ਦੀ ਚਮੜੀ ਖਰਾਬ ਹੋ ਰਹੀ ਸੀ।
ਕੁਝ ਸਮੇਂ ਬਾਅਦ ਦੂਜੇ ਕੁੱਤੇ ਦੀ ਵੀ ਮੌ ਤ ਹੋ ਗਈ। ਫਿਰ ਅਸੀਂ ਸੈਂਪਲ ਲਈ ਦੀ ਜਗ੍ਹਾ ਬਦਲ ਕੇ ਬਿਲਡਿੰਗ ਦੇ ਅੰਦਰ ਕਰ ਦਿੱਤੀ, ਫਿਰ ਵੀ ਜਿਥੇ ਸੈਂਪਲ ਲੈਂਦੇ ਉਸ ਦੇ ਬਾਹਰ ਫਿਰ ਕੁੱਤੇ ਮਰ ਰਹੇ ਹਨ ਅਤੇ ਹੁਣ ਤੱਕ ਪੰਜ ਕੁੱਤੇ ਮਰ ਚੁੱਕੇ ਹਨ। ਇਸ ਬਾਰੇ ਅਸੀਂ ਵੈਟਨਰੀ ਡਾਕਟਰ ਨੂੰ ਬੁਲਾਇਆ, ਪਰ ਉਨ੍ਹਾਂ ਵੀ ਕਾਰਨਾਂ ਸਬੰਧੀ ਅ ਸ ਮੱਰ ਥਾ ਜਤਾਈ ਹੈ।