ਹੁਣ ਪੈਨ ਨੰਬਰ ਲਈ ਤੁਹਾਨੂੰ ਲੰਮੀ ਉਡੀਕ ਨਹੀਂ ਕਰਨੀ ਪਵੇਗੀ। ਇੰਸਟੈਂਟ ਪੈਨ ਸਰਵਿਸ ਲਾਂਚ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਇਸ ਦਾ ਐਲਾਨ ਬਜਟ-2020 ‘ਚ ਕੀਤਾ ਸੀ। ਆਧਾਰ ਦੀ ਮਦਦ ਨਾਲ ਹੁਣ ਤੁਸੀਂ 10 ਮਿੰਟ ‘ਚ ਈ-ਪੈਨ ਕਾਰਡ ਬਣਵਾ ਸਕਦੇ ਹੋ।ਇਸ ਸੇਵਾ ਦੀ ਸ਼ੁਰੂਆਤ ਹੋਣ ਨਾਲ ਪੈਨ ਜਾਰੀ ਕਰਨ ਦੀ ਪ੍ਰਕਿਰਿਆ ਪੇਪਰ ਰਹਿਤ ਹੋ ਗਈ ਹੈ। ਇਸ ਲਈ ਆਧਾਰ ਦਾ ਮੋਬਾਇਲ ਨੰਬਰ ਨਾਲ ਲਿੰਕ ਹੋਣਾ ਜ਼ਰੂਰੀ ਹੈ।
ਉਂਝ ਤਾਂ ਈ-ਪੈਨ ਸਰਵਿਸ ਹੁਣ ਲਾਂਚ ਕੀਤੀ ਗਈ ਹੈ ਪਰ ਟ੍ਰਾਇਲ ਦੇ ਤੌਰ ‘ਤੇ ਫਰਵਰੀ ਮਹੀਨੇ ਤੋਂ ਹੀ ਇਨਕਮ ਟੈਕਸ ਦੀ ਈ-ਫਾਈਲਿੰਗ ਵੈੱਬਸਾਈਟ ‘ਤੇ ਇਹ ਦਿੱਤਾ ਜਾ ਰਿਹਾ ਸੀ। ਵਿੱਤ ਮੰਤਰਾਲਾ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ, ਹੁਣ ਤੱਕ 6.7 ਲੱਖ ਟੈਕਸਦਾਤਾਵਾਂ ਨੂੰ ਈ-ਪੈਨ ਜਾਰੀ ਕੀਤਾ ਜਾ ਚੁੱਕਾ ਹੈ। ਈ-ਪੈਨ 10 ਮਿੰਟ ‘ਚ ਜਾਰੀ ਹੋ ਰਿਹਾ ਹੈ।
ਈ-ਪੈਨ ਨੂੰ ਕਿਵੇਂ ਅਪਲਾਈ ਕਰਨਾ ਹੈ? – ਪਹਿਲਾਂ ਇਨਕਮ ਟੈਕਸ ਵਿਭਾਗ ਦੀ ਈ-ਫਾਈਲਿੰਗ ਵੈੱਬਸਾਈਟ ‘ਤੇ ਜਾਣਾ ਹੈ। ਇੱਥੇ ਤੁਹਾਨੂੰ ਆਪਣਾ ਆਧਾਰ ਨੰਬਰ ਭਰਨਾ ਹੈ ਅਤੇ ਰਜਿਸਟਰਡ ਮੋਬਾਇਲ ਨੰਬਰ ‘ਤੇ ਵਨ ਟਾਈਮ ਪਾਸਵਰਡ (ਓ. ਟੀ. ਪੀ.) ਮਿਲੇਗਾ, ਜਿਸ ਨੂੰ ਭਰ ਕੇ ਸਬਮਿਟ ਕਰਨਾ ਹੈ। ਅੱਗੇ ਦੀ ਪੂਰੀ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ 15 ਅੰਕ ਵਾਲਾ ਇਕ ਨੰਬਰ ਜੈਨਰੇਟ ਹੋਵੇਗਾ, ਜਿਸ ਤੋਂ ਬਾਅਦ ਈ-ਪੈਨ ਕਾਰਡ ਡਾਊਨਲੋਡ ਕੀਤਾ ਜਾ ਸਕਦਾ ਹੈ।
ਸਾਡੇ ਪੇਜ ਤੇ ਆਉਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ |ਜੇਕਰ ਦੋਸਤੋ ਤੁਸੀਂ ਦੇਸ਼ ਦੁਨੀਆਂ ਦੀਆਂ ਵਾਇਰਲ ਤਾਜ਼ਾ ਖਬਰਾਂ ਤੇ ਖੇਤੀ ਨਾਲ ਸੰਬੰਧਿਤ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਲਾਇਕ ਕਰੋ ਤੇ ਨਾਲ ਹੀ ਪੇਜ ਨੂੰ ਫੋਲੋ ਵੀ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |