ਪੰਜਾਬ ਦੇ ਮੌਸਮ ਦੇ ਬਾਰੇ

ਉਸਦੇ ਨਾਲ ਹੀ ਮੌਸਮ ਦੇ ਮਿਜਾਜ਼ ਵਿਚ ਵੀ ਤਬਦੀਲੀ ਆ ਰਹੀ ਹੈ। ਇਸ ਵਾਰ ਮੌਸਮ ਨੇ ਬਹੁਤ ਜਲਦੀ ਕਰਵਟ ਬਦਲੀ ਹੈ। ਇਸ ਵਾਰ ਬਰਸਾਤੀ ਮੌਸਮ ਵੀ ਜਲਦੀ ਹੀ ਖਤਮ ਹੋ ਗਿਆ ਤੇ ਸਰਦੀ ਦਾ ਆਗਾਜ਼ ਸ਼ੁਰੂ ਹੋ ਗਿਆ ਹੈ। ਵਾਤਾਵਰਣ ਦੇ ਵਿੱਚ ਨਵੀਂ ਦੀ ਮਾਤਰਾ ਵਧਣ ਲੱਗ ਗਈ ਹੈ। ਇਸ ਸਾਲ ਬਰਸਾਤ ਬਹੁਤ ਘਟ ਹੋਈ ਹੈ। ਤੇ ਹੁਣ ਮੌਸਮ ਦੇ ਵਿੱਚ ਆਈ ਤਬਦੀਲੀ ਨੇ ਲੋਕਾਂ ਦੇ ਵਿੱਚ ਥੋੜ੍ਹੀ ਰਾਹਤ ਮਹਿਸੂਸ ਕਰਵਾਈ ਹੈ।ਪਿਛਲੇ ਸਾਲ ਸਰਦੀ ਦਾ ਮੌਸਮ ਨਵੰਬਰ ਦੇ ਵਿੱਚ ਸ਼ੁਰੂ ਹੋਇਆ ਸੀ। ਇਸ ਵਾਰ ਮੌਸਮ ਅਕਤੂਬਰ ਦੇ ਵਿੱਚ ਹੀ ਬਦਲ ਗਿਆ ਹੈ। ਦਿਨ ਦੇ ਮੁਕਾਬਲੇ ਸਵੇਰੇ ਤੇ ਸ਼ਾਮ ਨੂੰ ਠੰਢਕ ਦਾ ਮੌਸਮ ਪਾਇਆ ਜਾ ਰਿਹਾ ਹੈ।ਪੰਜਾਬ ਦੇ ਮੌਸਮ ਬਾਰੇ ਖਬਰ ਹੈ ਕਿ ਇਸ ਵਾਰ ਜਲਦੀ ਸਰਦੀ ਸ਼ੁਰੂ ਹੋ ਜਾਵੇਗੀ। ਕਿਉਂਕਿ ਪੰਜਾਬ ਚ ਇੱਕ ਵਾਰ ਫੇਰ ਮੱਧਮ ਦੱਖਣੀ-ਪੂਰਬੀ ਹਵਾਵਾਂ ਦੀ ਵਾਪਸੀ ਹੋਣ ਵਾਲੀ ਹੈ। ਖਾੜੀ ਬੰਗਾਲ ਚ ਬਣ ਰਹੇ ਘੱਟ ਦਬਾਵ ਦੇ ਸਿਸਟਮ ਕਾਰਨ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਵਿੱਚ ਇੱਕ ਵਾਰ ਫਿਰ ਮੱਧਮ ਦੱਖਣੀ-ਪੂਰਬੀ ਹਵਾਵਾਂ ਦੀ ਵਾਪਸੀ ਹੋਣ ਵਾਲੀ ਹੈ। ਜਦ ਕਿ ਕਿਸੇ ਬਰਸਾਤੀ ਗਤੀਵਿਧੀ ਦੀ ਕੋਈ ਵੀ ਉਮੀਦ ਨਹੀਂ ਹੈ।ਇਹ ਮੌਸਮ ਆਉਣ ਵਾਲੀਆਂ ਫ਼ਸਲਾਂ ਲਈ ਬਹੁਤ ਲਾਹੇਵੰਦ ਹੈ। ਇਸ ਮੌਸਮ ਦੇ ਵਿੱਚ ਕਣਕ ਦੀ ਬਿਜਾਈ ਲਈ ਢੁਕਵਾਂ ਸਮਾਂ ਹੈ। ਇਸ ਵਾਰ ਝੋਨੇ ਦੀ ਕਟਾਈ ਵੀ ਜਲਦੀ ਹੋ ਗਈ,ਤੇ ਮੰਡੀਆਂ ਦੇ ਵਿੱਚ ਝੋਨਾ ਵੀ ਜਲਦੀ ਆਉਣਾ ਸ਼ੁਰੂ ਹੋ ਗਿਆ। ਇਸ ਦੀ ਜਲਦੀ ਆਮਦ ਦੇ ਨਾਲ ਹੀ ਅਗਲੀ ਫਸਲ ਦੀ ਬਿਜਾਈ ਵੀ ਜਲਦੀ ਹੋ ਜਾਵੇਗੀ।ਹੁਣ ਵਾਤਾਵਰਣ ਦੇ ਵਿੱਚ ਨਮੀ ਦੀ ਮਾਤਰਾ ਵਧਣ ਨਾਲ ਸਵੇਰ ਦੇ ਸਮੇਂ ਬਾਹਰੀ ਇਲਾਕਿਆਂ ਵਿੱਚ ਹਲਕੀ ਧੁੰਦ ਵੀ ਵੇਖੀ ਜਾਵੇਗੀ,ਜਿਸ ਦਾ ਅਸਰ ਸ਼ਾਮ ਸਵੇਰੇ ਹੀ ਰਹੇਗਾ। ਧੁਆਂਖੀ ਧੁੰਦ ਵੀ ਜਲਦ ਪੰਜਾਬ ਦੇ ਵਾਤਾਵਰਣ ਨੂੰ ਗੰਧਲਾ ਕਰਨ ਲਈ ਤਿਆਰ ਹੈ। ਜਿਸ ਨਾਲ ਸੂਰਜ ਦੀ ਚਮਕ ਨੂੰ ਕੁੱਝ ਹੱਦ ਤੱਕ ਲਗਾਮ ਲੱਗੇਗੀ ਤੇ ਦਿਨ ਦੇ ਪਾਰੇ ਵਿੱਚ ਹਲਕੀ ਗਿਰਾਵਟ ਸੰਭਵ ਹੈ। ਜੇ ਵੇਖਿਆ ਜਾਵੇ ਤਾਂ ਅਸੀਂ ਬਦਲਦੀ ਰੁੱਤ ਦੇ ਦੌਰ ਚੋਂ ਗੁਜ਼ਰਦੇ ਹੋਏ ਪੱਤਝੜ ਵੱਲ ਵੱਧ ਰਹੇ ਹਾਂ। ਮੌਸਮ ਦੀ ਇਹ ਤਬਦੀਲੀ ਪੇਂਡੂ ਖੇਤਰਾਂ ਵਿਚ ਜ਼ਿਆਦਾ ਮਹਿਸੂਸ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *