35 ਸਾਲ ਦੀ ਉਮਰ ਤੋਂ ਬਾਅਦ ਡਾਈਟ ਵਿੱਚ ਜ਼ਰੂਰ ਸ਼ਾਮਲ ਕਰੋ , ਇਹ ਵਿਟਾਮਿਨ ਅਤੇ ਮਿਨਰਲ

ਜਿਵੇਂ ਜਿਵੇਂ ਉਮਰ ਵਧਦੀ ਜਾਂਦੀ ਹੈ , ਉਵੇਂ ਸਰੀਰ ਵਿੱਚ ਜ਼ਰੂਰੀ ਵਿਟਾਮਿਨ ਅਤੇ ਮਿਨਰਲ ਦੀ ਕਮੀ ਹੋਣਾ ਸ਼ੁਰੂ ਹੋ ਜਾਂਦੀ ਹੈ । ਇਸ ਉਮਰ ਵਿੱਚ ਵਿਅਕਤੀ ਨੂੰ ਜ਼ਿਆਦਾ ਦੇਖਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ । ਜੇਕਰ ਜ਼ਰੂਰੀ ਪੋਸ਼ਕ ਤੱਤਾਂ ਦੀ ਗੱਲ ਕੀਤੀ ਜਾਵੇ , ਤਾਂ ਇਨ੍ਹਾਂ ਵਿੱਚ ਵਿਟਾਮਿਨ ਏ , ਵਿਟਾਮਿਨ ਸੀ , ਕੈਲਸ਼ੀਅਮ , ਪ੍ਰੋਟੀਨ , ਆਇਰਨ , ਜਿੰਕ , ਵਿਟਾਮਿਨ ਡੀ , ਵਿਟਾਮਿਨ ਬੀ ਆਦਿ ਹੁੰਦੇ ਹਨ । ਜੋ ਸਿਹਤ ਨੂੰ ਕਈ ਤਰੀਕਿਆਂ ਨਾਲ ਫਾਇਦਾ ਪਹੁੰਚਾਉਂਦਾ ਹਨ । ਜਦੋਂ ਵਿਅਕਤੀ ਦੀ ਉਮਰ 35 ਤੋਂ ਪਾਰ ਹੋ ਜਾਂਦੀ ਹੈ , ਤਾਂ ਇਸ ਉਮਰ ਵਿੱਚ ਵਿਅਕਤੀ ਨੂੰ ਉਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਜੋੜਨ ਦੀ ਸਲਾਹ ਦਿੱਤੀ ਜਾਂਦੀ ਹੈ , ਜਿਨ੍ਹਾਂ ਅੰਦਰ ਜ਼ਰੂਰੀ ਮਿਨਰਲਸ ਅਤੇ ਪੋਸ਼ਕ ਤੱਤ ਪਾਏ ਜਾਂਦੇ ਹਨ । ਪਰ ਇਹ ਜ਼ਰੂਰੀ ਮਿਨਰਲ ਪੌਸ਼ਕ ਤੱਤ ਕਿਹੜੇ ਕਿਹੜੇ ਹਨ , ਜਿਨ੍ਹਾਂ ਨੂੰ ਅਸੀਂ ਆਪਣੀ ਡਾਈਟ ਵਿੱਚ ਜੋੜ ਸਕਦੇ ਹਾਂ ।ਅੱਜ ਅਸੀਂ ਤੁਹਾਨੂੰ ਦੱਸਾਂਗੇ , ਕਿ 35 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਆਪਣੀ ਡਾਈਟ ਵਿਚ ਕਿਹੜੇ ਮਿਨਰਲ ਅਤੇ ਵਿਟਾਮਿਨਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ।

ਵਿਟਾਮਿਨ ਬੀ-35 ਸਾਲ ਤੋਂ ਬਾਅਦ ਵਿਅਕਤੀ ਨੂੰ ਆਪਣੀ ਡਾਈਟ ਵਿਚ ਵਿਟਾਮਿਨ ਬੀ ਜ਼ਰੂਰ ਜੋੜਨਾ ਚਾਹੀਦਾ ਹੈ । ਜਿਵੇਂ ਜਿਵੇਂ ਉਮਰ ਵਧਦੀ ਹੈ , ਉਵੇਂ ਉਵੇਂ ਵਿਅਕਤੀ ਦਾ ਇਮਿਊਨ ਸਿਸਟਮ ਵੀ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ । ਇਸ ਲਈ ਵਿਟਾਮਿਨ ਬੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਫ਼ਾਇਦੇਮੰਦ ਹੁੰਦਾ ਹੈ , ਅਤੇ ਵਿਟਾਮਿਨ ਸੀ ਦਾ ਸੇਵਨ ਕਰਨ ਨਾਲ ਹਾਰਟ ਦੇ ਰੋਗਾਂ ਦੇ ਜੋਖ਼ਿਮ ਨੂੰ ਵੀ ਘੱਟ ਕਰਨ ਵਿੱਚ ਮਦਦ ਮਿਲਦੀ ਹੈ । 35 ਸਾਲ ਦੀ ਉਮਰ ਤੋਂ ਬਾਅਦ ਵਿਅਕਤੀ ਨੂੰ ਆਪਣੀ ਡਾਈਟ ਵਿਚ ਵਿਟਾਮਿਨ ਬੀ ਨੂੰ ਜੋੜਨਾ ਜ਼ਰੂਰੀ ਹੁੰਦਾ ਹੈ । ਵਿਟਾਮਿਨ ਬੀ ਨੂੰ ਜੋੜਨ ਦੇ ਲਈ ਤੁਸੀਂ ਆਪਣੀ ਡਾਈਟ ਵਿਚ ਅੰਗੂਰ , ਟਮਾਟਰ , ਸੰਤਰਾ , ਨਿੰਬੂ , ਨਾਰੰਗੀ , ਆਂਵਲਾ , ਕੇਲਾ , ਸੇਬ , ਚਲਾਈ , ਦੁੱਧ , ਚਕੁੰਦਰ , ਮੁਨੱਕਾ , ਮੂਲੀ ਦੇ ਪੱਤੇ , ਪੁਦੀਨਾ , ਸ਼ਲਗਮ , ਹਰਾ ਧਨੀਆ , ਪਾਲਕ ਆਦਿ ਨੂੰ ਸ਼ਾਮਲ ਕਰ ਸਕਦੇ ਹੋ ।

WhatsApp Group (Join Now) Join Now

ਜਿੰਕ-ਸਾਡੇ ਸਰੀਰ ਦੇ ਲਈ ਜ਼ਿੰਕ ਵੀ ਬਹੁਤ ਜ਼ਰੂਰੀ ਤੱਤ ਹੈ । ਜ਼ਿੰਕ ਦਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਤੋਂ ਦੂਰ ਰੱਖਿਆ ਜਾ ਸਕਦਾ ਹੈ । ਪੇਟ ਦੇ ਕੈਂਸਰ ਦੇ ਜੋਖਮ ਨੂੰ ਘੱਟ ਕਰਨ ਲਈ ਵੀ ਫ਼ਾਇਦੇਮੰਦ ਹੁੰਦਾ ਹੈ । ਇਸ ਲਈ ਵਿਅਕਤੀ ਨੂੰ ਪੈਂਤੀ ਸਾਲ ਦੀ ਉਮਰ ਤੋਂ ਬਾਅਦ ਆਪਣੀ ਡਾਈਟ ਵਿਚ ਜ਼ਿੰਕ ਪੋਸ਼ਕ ਤੱਤ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਜ਼ਿੰਕ ਦੇ ਲਈ ਤੁਸੀਂ ਆਪਣੀ ਡਾਈਟ ਵਿਚ ਤਿਲ , ਆਂਡੇ ਦੀ ਜਰਦੀ , ਮੂੰਗਫਲੀ , ਲਸਣ , ਮਸ਼ਰੂਮ , ਪਨੀਰ , ਕਾਲੇ ਛੋਲੇ , ਡਾਰਕ ਚਾਕਲੇਟ , ਬਾਜਰਾ , ਅਨਾਰ ਦਾਣਾ ਆਦਿ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ ।

ਵਿਟਾਮਿਨ ਡੀ-ਜਦੋਂ ਵਿਅਕਤੀ ਦੀ ਉਮਰ ਪੈਂਤੀ ਤੋਂ ਪਾਰ ਹੋ ਜਾਂਦੀ ਹੈ , ਤਾਂ ਇਸ ਵਿੱਚ ਵਿਅਕਤੀ ਨੂੰ ਵਿਟਾਮਿਨ ਡੀ ਦੀ ਬਹੁਤ ਜ਼ਰੂਰਤ ਹੁੰਦੀ ਹੈ । ਵਿਟਾਮਿਨ ਡੀ ਧੁੱਪ ਵਿਚ ਪਾਏ ਜਾਣ ਵਾਲਾ ਜ਼ਰੂਰੀ ਵਿਟਾਮਿਨ ਹੈ । ਜਿਸ ਦਾ ਇਸਤੇਮਾਲ ਕਰਨ ਨਾਲ ਇਸਤੇਮਾਲ ਇਮਿਊਨਿਟੀ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ । ਇਹ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਫ਼ਾਇਦੇਮੰਦ ਹੁੰਦਾ ਹੈ । ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਧੁੱਪ ਤੋਂ ਇਲਾਵਾ ਮਸ਼ਰੂਮ , ਬਦਾਮ , ਸੋਇਆ ਮਿਲਕ , ਸੰਤਰੇ ਦਾ ਜੂਸ , ਅਨਾਜ ਆਦਿ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ ।

ਕੈਲਸ਼ੀਅਮ-35 ਸਾਲ ਤੋਂ ਬਾਅਦ ਵਿਅਕਤੀ ਨੂੰ ਕੈਲਸ਼ੀਅਮ ਦੀ ਵੀ ਜ਼ਰੂਰਤ ਪੈਂਦੀ ਹੈ । ਆਪਣੀ ਡਾਈਟ ਵਿਚ ਕੈਲਸ਼ੀਅਮ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਇਸ ਨਾਲ ਸਰੀਰ ਨੂੰ ਓਸਟਿਓਪੋਰੋਸਿਸ ਦੀ ਸਮੱਸਿਆ ਤੋਂ ਦੂਰ ਰੱਖਿਆ ਜਾ ਸਕਦਾ ਹੈ , ਅਤੇ ਹਾਈ ਬਲੱਡ ਪ੍ਰੈਸ਼ਰ , ਕੈਂਸਰ ਦੀ ਬਿਮਾਰੀ ਆਦਿ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ । ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਕੈਲਸ਼ੀਅਮ ਦੀ ਮਾਤਰਾ ਪਾਏ ਜਾਣ ਵਾਲੀਆਂ ਚੀਜ਼ਾਂ ਜਿਵੇਂ ਦੁੱਧ , ਪਨੀਰ , ਦਹੀਂ ਆਦਿ ਡੇਅਰੀ ਪ੍ਰੋਡਕਟ ਨੂੰ ਆਪਣੀ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ ।

ਆਇਰਨ-35 ਸਾਲ ਦੀ ਉਮਰ ਤੋਂ ਬਾਅਦ ਸਰੀਰ ਵਿੱਚ ਖ਼ੂਨ ਦੀ ਕਮੀ ਹੋ ਜਾਣਾ ਇੱਕ ਆਮ ਸਮੱਸਿਆ ਹੈ । ਇਹ ਸਮੱਸਿਆ ਆਮ ਤੌਰ ਤੇ ਆਇਰਨ ਦੀ ਕਮੀ ਦੇ ਕਾਰਨ ਹੁੰਦੀ ਹੈ । ਜਿਸ ਕਾਰਨ ਵਿਅਕਤੀ ਨੂੰ ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਵਿਅਕਤੀ ਨੂੰ ਆਪਣੇ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਡਾਈਟ ਵਿਚ ਬ੍ਰੋਕਲੀ , ਪਾਲਕ , ਮਟਰ , ਕਿਸ਼ਮਿਸ਼ , ਖਜੂਰ , ਸੇਬ , ਅੰਗੂਰ , ਤਰਬੂਜ , ਮਸੂਰ ਦੀ ਦਾਲ , ਰਾਜਮਾਂਹ , ਸ਼ੱਕਰਗੰਦ , ਸਰ੍ਹੋਂ ਦਾ ਸਾਗ , ਮੇਥੀ ਆਦਿ ਨੂੰ ਸ਼ਾਮਲ ਕਰਨਾ ਚਾਹੀਦਾ ਹੈ ।

ਪ੍ਰੋਟੀਨ-35 ਸਾਲ ਦੀ ਉਮਰ ਤੋਂ ਬਾਅਦ ਵਿਅਕਤੀ ਨੂੰ ਪ੍ਰੋਟੀਨ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ । ਇਸ ਉਮਰ ਵਿੱਚ ਆਪਣੀ ਡਾਈਟ ਵਿੱਚ ਪ੍ਰੋਟੀਨ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਇਸ ਨਾਲ ਜ਼ਖ਼ਮਾਂ ਨੂੰ ਛੇਤੀ ਭਰਨ ਵਿੱਚ ਮਦਦ ਮਿਲਦੀ ਹੈ , ਅਤੇ ਇਨਫੈਕਸ਼ਨ ਨਾਲ ਲੜਨ , ਫੈਕਚਰ ਨੂੰ ਛੇਤੀ ਸਹੀ ਕਰਨ ਦੇ ਲਈ ਪ੍ਰੋਟੀਨ ਜ਼ਰੂਰੀ ਪੋਸ਼ਕ ਤੱਤ ਹੈ । ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਤੁਸੀਂ ਆਪਣੀ ਡਾਈਟ ਵਿਚ ਸੋਇਆਬੀਨ , ਰਾਜਮਾਂਹ , ਛੋਲੇ , ਮਟਰ , ਉੜਦ , ਲੋਬੀਆ , ਮੂੰਗ , ਮਸੂਰ , ਗੇਹੂੰ , ਮੱਕਾ , ਮਾਸ , ਮੱਛੀ , ਆਂਡਾ , ਦੁੱਧ ਆਦਿ ਨੂੰ ਸ਼ਾਮਲ ਕਰ ਸਕਦੇ ਹੋ ।

35 ਸਾਲ ਦੀ ਉਮਰ ਤੋਂ ਬਾਅਦ ਹਰ ਵਿਅਕਤੀ ਨੂੰ ਜ਼ਰੂਰੀ ਮਿਨਰਲ ਅਤੇ ਵਿਟਾਮਿਨ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ । ਇਸ ਨਾਲ ਸਿਹਤ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ , ਅਤੇ ਕਈ ਸਮੱਸਿਆਵਾਂ ਤੋਂ ਬਚਾਇਆ ਜਾ ਸਕਦਾ ਹੈ । ਪਰ ਜੇਕਰ ਕੋਈ ਵੀ ਵਿਅਕਤੀ ਕਿਸੇ ਗੰਭੀਰ ਸਮੱਸਿਆ ਨਾਲ ਪੀੜਤ ਹੈ , ਜਾਂ ਕੋਈ ਸਪੈਸ਼ਲ ਡਾਈਟ ਫੌਲੋ ਕਰ ਰਿਹਾ ਹੈ , ਤਾਂ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ ਵਿਚ ਜੋੜਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ ।

Leave a Reply

Your email address will not be published. Required fields are marked *