ਸਾਰੇ ਪੰਜਾਬ ਚ ਇਸ ਸਮੇਂ ਖੇਤੀ ਬਿੱਲ ਦੇ ਹੀ ਚਰਚੇ ਹੋ ਰਹੇ ਹਨ ਇਸ ਬਿੱਲ ਦਾ ਸਾਰੇ ਕਿਸਾਨ ਵਿਰੋਧ ਕਰ ਰਹੇ ਹਨ। ਇਸੇ ਬਿੱਲ ਦੇ ਵਿਰੋਧ ਵਿਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਵਿਚ ਕਿਸਾਨਾਂ ਵਲੋਂ ਇੱਕ ਵੱਡਾ ਧਰਨਾ ਲਗਾਇਆ ਗਿਆ ਸੀ। ਜਿਥੇ ਕੁਝ ਦਿਨ ਪਹਿਲਾਂ ਇੱਕ ਕਿਸਾਨ ਨੇ। ਖ਼ੁ ਦ ਕੁ ਸ਼ੀ। ਕਰ ਲਈ ਸੀ। ਹੁਣ ਬਾਦਲ ਪਿੰਡ ਲਗਾਏ ਧਰਨੇ ਬਾਰੇ ਇੱਕ ਵੱਡੀ ਮਾੜੀ ਖਬਰ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਚ ਚੱਲ ਰਹੇ ਮੋਰਚੇ ਤੋਂ ਵਾਪਸ ਆ ਰਹੇ ਕਿਸਾਨਾਂ ਦੀ ਭਰੀ ਬੱਸ ਗਰੂਰ ਘਟਨਾ ਗ੍ਰਸਤ ਹੋ ਗਈ। ਸਿੱਟੇ ਵਜੋਂ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੇ ਰਹਿਣ ਵਾਲੇ ਇੱਕ ਕਿਸਾਨ ਮੁਖਤਿਆਰ ਸਿੰਘ ਦੀ ਮੌਤ ਹੋ ਗਈ ਤੇ ਇੱਕ ਦਰਜਨ ਦੇ ਕਰੀਬ ਕਿਸਾਨ ਜ਼ਖਮੀ ਹੋ ਗਏ। ਇਹ ਘਟਨਾ ਕੱਲ੍ਹ ਦੇਰ ਰਾਤ ਉਸ ਸਮੇਂ ਵਾਪਰੀ ਜਦੋਂ ਕਿਸਾਨ ਬੱਸ ਵਿੱਚ ਸਵਾਰ ਹੋ ਕੇ ਵਾਪਸ ਮਾਨਸਾ ਵੱਲ ਜਾ ਰਹੇ ਸਨ ਤਾਂ ਪਿੰਡ ਕੋਟਭਾਰਾ ਨੇੜੇ ਸੜਕ ਕਿਨਾਰੇ ਖੜ੍ਹੇ ਟਰਾਲੇ ਨਾਲ ਅਚਾਨਕ ਬੱਸ ਲਗ ਗਈ।
ਬਾਦਲਾਂ ਦੇ ਪਿੰਡ ਦੇ ਧਰਨੇ ਬਾਰੇ ਆਈ ਮਾੜੀ ਖਬਰ, ਅੱਜ ਫਿਰ ਹੋਇਆ ਮੌਤ ਦਾ ਤਾਂਡਵ ਕਈ ਹੋਏ ਜਖਮੀ
