ਵਜ਼ਨ ਘੱਟ ਕਰਨ ਲਈ ਫ਼ਾਇਦੇਮੰਦ ਹੁੰਦਾ ਹੈ , ਮੌਂਸਮੀ ਦਾ ਜੂਸ-ਜਾਣੋ ਸੇਵਨ ਕਰਨ ਦਾ ਤਰੀਕਾ

ਵਜ਼ਨ ਘਟਾਉਣ ਦੇ ਲਈ ਲੋਕ ਬਹੁਤ ਸਾਰੀਆਂ ਕੋਸ਼ਿਸ਼ ਕਰਦੇ ਹਨ । ਪਰ ਸਹੀ ਡਾਈਟ ਦੀ ਮਦਦ ਨਾਲ ਤੁਸੀਂ ਵਜ਼ਨ ਨੂੰ ਘਟਾ ਸਕਦੇ ਹੋ । ਵਜ਼ਨ ਘਟਾਉਣ ਦੇ ਲਈ ਕਈ ਫਲ ਫ਼ਾਇਦੇਮੰਦ ਹੁੰਦੇ ਹਨ । ਜਿਨ੍ਹਾਂ ਵਿੱਚ ਇੱਕ ਹੈ , ਮੌਸਮੀ । ਮੌਸਮੀ ਦਾ ਜੂਸ ਪੀਣ ਨਾਲ ਵਜ਼ਨ ਘੱਟ ਕਰਨ ਵਿੱਚ ਮਦਦ ਮਿਲਦੀ ਹੈ । ਮੌਸਮੀ ਵਿੱਚ ਕੈਲੋਰੀਜ਼ ਅਤੇ ਫੈਟ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ । ਇਸ ਲਈ ਇਹ ਸਾਡੇ ਲਈ ਇਕ ਬਹੁਤ ਹੀ ਵਧੀਆ ਵੇਟ ਲੌਸ ਡ੍ਰਿੰਕ ਸਾਬਤ ਹੋ ਸਕਦੀ ਹੈ ।ਅੱਜ ਅਸੀਂ ਤੁਹਾਨੂੰ ਵਜ਼ਨ ਘੱਟ ਕਰਨ ਲਈ ਮੌਸਮੀ ਦੇ ਜੂਸ ਪੀਣ ਦੇ ਫਾਇਦੇ , ਅਤੇ ਸੇਵਨ ਕਰਨ ਦੇ ਤਰੀਕੇ ਬਾਰੇ ਦੱਸਾਂਗੇ ।

ਜਾਣੋ ਵਜ਼ਨ ਘੱਟ ਕਰਨ ਲਈ ਮੌਸਮੀ ਦਾ ਜੂਸ ਪੀਣ ਦੇ ਫਾਇਦੇ-ਜੀ ਹਾਂ , ਵਜ਼ਨ ਘਟਾਉਣ ਦੇ ਲਈ ਮੌਸਮੀ ਦਾ ਜੂਸ ਪੀਣ ਫ਼ਾਇਦੇਮੰਦ ਮੰਨਿਆ ਜਾਂਦਾ ਹੈ । ਮੌਸਮੀ ਦੇ ਜੂਸ ਵਿੱਚ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ , ਅਤੇ ਫੈਟ ਘੱਟ ਕਰਨ ਵਿੱਚ ਵੀ ਇਹ ਮਦਦ ਕਰਦਾ ਹੈ ।

WhatsApp Group (Join Now) Join Now

ਮੌਸਮੀ ਦੇ ਇਕ ਗਲਾਸ ਜੂਸ ਵਿੱਚ ਕਰੀਬ 30 ਕੈਲੋਰੀਜ਼ ਹੁੰਦੀ ਹੈ । ਇਸ ਲਈ ਇਹ ਇਕ ਲੋਅ ਫੈਟ ਡਰਿੰਕ ਹੈ ।ਮੌਸਮੀ ਜੂਸ ਵਿੱਚ ਮੌਜੂਦ ਐਸਿਡ ਨਾਲ ਸਰੀਰ ਦੇ ਟੋਕਸਿਨ ਸਰੀਰ ਵਿੱਚੋਂ ਬਾਹਰ ਨਿਕਲ ਜਾਂਦੇ ਹਨ ।ਮੌਸਮੀ ਜੂਸ ਵਿੱਚ ਫਾਈਬਰ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ । ਇਸ ਦਾ ਸੇਵਨ ਕਰਨਾ ਲੰਬੇ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ , ਅਤੇ ਛੇਤੀ ਭੁੱਖ ਨਹੀਂ ਲੱਗਦੀ ।ਮੌਸਮੀ ਵਿਚ ਸਿਟਰਿਕ ਐਸਿਡ ਪਾਇਆ ਜਾਂਦਾ ਹੈ । ਜਿਸ ਨਾਲ ਤੁਹਾਨੂੰ ਵਾਰ ਵਾਰ ਕੁਝ ਖਾਣ ਦੀ ਕਰੇਵਿੰਗ ਨਹੀਂ ਹੁੰਦੀ ।

ਮੌਸਮੀ ਜੂਸ ਵਿੱਚ ਮੌਜੂਦ ਪੋਸ਼ਕ ਤੱਤ-ਮੌਸਮੀ ਦੇ ਜੂਸ ਵਿੱਚ ਵਿਟਾਮਿਨ ਈ , ਫੋਲੇਟ , ਵਿਟਾਮਿਨ ਸੀ , ਕੋਪਰ , ਜ਼ਿੰਕ , ਸੋਡੀਅਮ , ਪੋਟਾਸ਼ੀਅਮ , ਫਾਸਫੋਰਸ , ਮੈਗਨੀਸ਼ੀਅਮ , ਆਇਰਨ , ਕੈਲਸ਼ੀਅਮ , ਫਾਈਬਰ ਅਤੇ ਪ੍ਰੋਟੀਨ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ । ਮੌਸਮੀ ਵਿੱਚ ਵਾਟਰ ਕੰਟੇਂਟ ਜ਼ਿਆਦਾ ਅਤੇ ਕੈਲੋਰੀਜ਼ ਬਹੁਤ ਘੱਟ ਹੁੰਦੀ ਹੈ । ਇਸ ਲਈ ਇਹ ਇੱਕ ਚੰਗੀ ਵੇਟ ਲੌਸ ਡਰਿੰਕ ਹੈ ।

ਮੌਸਮੀ ਦਾ ਸੇਵਨ ਕਰਨ ਦਾ ਸਹੀ ਤਰੀਕਾ-ਮੌਸਮੀ ਜੂਸ ਦਾ ਸੇਵਨ ਡੀਟੌਕਸ ਡਰਿੰਕ ਦੇ ਤੌਰ ਤੇ ਕਰ ਸਕਦੇ ਹੋ ।ਦਿਨ ਵਿੱਚ ਜਾਂ ਸਵੇਰ ਦੇ ਸਮੇਂ ਮੌਸਮੀ ਜੂਸ ਦਾ ਸੇਵਨ ਕਰਨਾ ਚਾਹੀਦਾ ਹੈ ।ਨਾਸ਼ਤੇ ਵਿਚ ਜਾਂ ਸਵੇਰੇ ਚਾਹ ਕੌਫੀ ਦੀ ਜਗ੍ਹਾ ਤੁਸੀਂ ਮੌਸਮੀ ਜੂਸ ਦਾ ਸੇਵਨ ਕਰ ਸਕਦੇ ਹੋ ।ਇਕ ਦਿਨ ਵਿਚ ਅੱਧੇ ਤੋਂ ਇੱਕ ਗਲਾਸ ਮੌਸਮੀ ਜੂਸ ਦਾ ਸੇਵਨ ਕਰ ਸਕਦੇ ਹੋ ।

ਮੌਸਮੀ ਦਾ ਜੂਸ ਬਣਾਉਣ ਦਾ ਤਰੀਕਾ-ਮੌਸਮੀ ਦਾ ਜੂਸ ਬਣਾਉਣ ਦੇ ਲਈ ਤੁਹਾਨੂੰ ਕਾਲਾ ਨਮਕ , ਪਾਣੀ ਅਤੇ ਦੋ ਵੱਡੀਆਂ ਮੌਸਮੀਆਂ ਦੀ ਜ਼ਰੂਰਤ ਹੋਵੇਗੀ । ਮੌਸਮੀ ਦਾ ਜੂਸ ਬਣਾਉਣ ਦੇ ਲਈ ਮੌਸਮੀ ਨੂੰ ਛਿੱਲ ਕੇ ਟੁਕੜਿਆਂ ਨੂੰ ਕੱਟ ਕੇ ਬੀਜਾਂ ਨੂੰ ਕੱਢ ਕੇ ਅੱਡ ਕਰ ਦਿਓ । ਮਿਕਸੀ ਵਿੱਚ ਮੌਸਮੀ ਪਾ ਕੇ ਜੂਸ ਬਣਾ ਲਓ , ਅਤੇ ਕੱਪੜੇ ਦੀ ਮੱਦਦ ਨਾ ਛਾਣ ਲਓ , ਅਤੇ ਇਸ ਨੂੰ ਪੀ ਲਵੋ ।ਵਜ਼ਨ ਘੱਟ ਕਰਨ ਦੇ ਲਈ ਮੌਸਮੀ ਜੂਸ ਦਾ ਸੇਵਨ ਕਰਨ ਤੋਂ ਇਲਾਵਾ ਹੈਲਦੀ ਡਾਈਟ ਲਵੋ , ਅਤੇ ਰੋਜ਼ਾਨਾ ਐਕਸਾਸਾਇਜ ਕਰੋ ।

Leave a Reply

Your email address will not be published. Required fields are marked *