ਪੰਜਾਬ ਦੇ ਵਿੱਚ ਵੀ ਮੌਸਮ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਗਿਆ ਹੈ। ਜਿਵੇਂ ਜਿਵੇਂ ਤਿਉਹਾਰੀ ਸੀਜਨ ਆਉਣਾ ਸ਼ੁਰੂ ਹੋ ਗਿਆ ਹੈ, ਉਸਦੇ ਨਾਲ ਹੀ ਤਾਪਮਾਨ ਵੀ ਘਟਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਦਿਨਾਂ ਦੇ ਵਿੱਚ ਵੀ ਮੌਸਮ ਕਾਫ਼ੀ ਬਦਲ ਚੁੱਕਾ ਹੈ। ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿਚ ਤਾਪਮਾਨ ਵਿੱਚ ਕਾਫੀ ਕਮੀ ਵੇਖੀ ਜਾ ਸਕਦੀ ਹੈ। ਇਸ ਸਾਲ ਕਰੋਨਾ ਮਹਾਮਾਰੀ ਦੇ ਚੱਲਦਿਆਂ ਹੋਇਆਂ ਲੋਕਾਂ ਨੂੰ ਨਾ ਤਾਂ ਤਿਉਹਾਰਾਂ ਦਾ ਪਤਾ ਲੱਗਿਆ ਤੇ ਨਾ ਹੀ ਮੌਸਮ ਦਾ।ਕਿਉਂਕਿ ਕਰੋਨਾ ਮਹਾਮਾਰੀ ਨੇ ਸਭ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ।ਇਸ ਸਾਲ ਮਾਨਸੂਨ ਜਲਦੀ ਚਲਾ ਗਿਆ ਤੇ ਮੀਂਹ ਵੀ ਜਲਦੀ ਹੀ ਖਤਮ ਹੋ ਗਏ। ਮੌਸਮ ਵਿਗਿਆਨੀਆਂ ਅਨੁਸਾਰ 15 ਅਕਤੂਬਰ ਤੋਂ ਪੰਜਾਬ ਦੇ ਵਿੱਚ ਦਿਨ ਰਾਤ ਦੇ ਤਾਪਮਾਨ ਵਿੱਚ ਕਮੀ ਆਵੇਗੀ।ਇਸ ਵਾਰ ਸਰਦੀ ਜਲਦੀ ਆ ਸਕਦੀ ਹੈ ਇਸ ਦਾ ਅੰਦਾਜ਼ਾ ਹੁਣ ਮੌਸਮ ਵੇਖ ਕੇ ਲਾਇਆ ਜਾ ਸਕਦਾ ਹੈ। ਪਿਛਲੇ ਕੁਝ ਦਿਨਾਂ ਤੋਂ ਬੱਦਲ ਨਹੀਂ ਆ ਰਹੇ ਜਿਸ ਕਾਰਨ ਮੌਸਮ ਸਾਫ਼ ਹੈ।