ਕਾਲੀ ਮਿਰਚ ਦੇ ਫਾਇਦੇ ਅਤੇ ਕਿਹੜੀ ਬਿਮਾਰੀ ਚ ਕਿਸ ਤਰ੍ਹਾਂ ਲੈਣੀ

ਵੀਡੀਓ ਥੱਲੇ ਜਾ ਕੇ ਦੇਖੋ,ਕਾਲੀ ਮਿਰਚ ਦੇ ਵਿੱਚ ਆਇਰਨ,ਪੋਟਾਸ਼ੀਅਮ ਮੈਗਨੀਸ਼ੀਅਮ ਜ਼ਿੰਕ ਵਿਟਾਮਿਨ ਈ ਅਤੇ ਵਿਟਾਮਿਨ ਸੀ ਵਰਗੇ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਸਾਨੂੰ ਇਸ ਨੂੰ ਲੈਣ ਦਾ ਸਹੀ ਤਰੀਕਾ ਪਤਾ ਹੋਣਾ ਚਾਹੀਦਾ ਹੈ ਹੁਣ ਤੁਹਾਨੂੰ ਦੱਸਦੇ ਹਾਂ ਇਸ ਨੂੰ ਕਿਹੜੀ ਬਿਮਾਰੀ ਵਿੱਚ ਕਿਸ ਤਰ੍ਹਾ ਲੈਣਾ ਚਾਹੀਦਾ ਹੈ।ਜੇਕਰ ਤੁਹਾਨੂੰ ਜੁਕਾਮ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਨੂੰ ਦੁੱਧ ਵਿੱਚ ਮਿਲਾ ਕੇ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਜ਼ੁਕਾਮ ਬਹੁਤ

ਜਲਦੀ ਠੀਕ ਹੋ ਜਾਂਦਾ ਹੈ।ਜੇਕਰ ਤੁਹਾਨੂੰ ਬਾਹਰ ਵੱਲ ਜੁਕਾਮ ਹੋ ਜਾਂਦਾ ਹੈ ਅਤੇ ਛਿੱਕਾਂ ਆਉਂਦੀਆਂ ਹਨ ਤਾਂ ਕਾਲੀ ਮਿਰਚ ਦੀ ਸੰਖਿਆ ਇੱਕ ਦਿਨ ਤੋਂ ਸ਼ੁਰੂ ਹੋ ਕੇ ਇੱਕ ਕਾਲੀ ਮਿਰਚ ਤੋਂ ਸ਼ੁਰੂ ਹੋ ਕੇ ਲਗਾਤਾਰ 15 ਦਿਨਾਂ ਤੱਕ 15 ਕਾਲੀ ਮਿਰਚ ਦੇ ਦਾਣੇ ਲੈਦੇ ਜਾਵੋ। ਉਸ ਤੋਂ ਬਾਅਦ ਫਿਰ ਘਟਾਉਂਦੇ ਹੋਏ ਇੱਕ ਤੱਕ ਲੈ ਆਵੋ। ਲਗਾਤਾਰ ਇੱਕ ਮਹੀਨਾ ਇਸਦਾ ਸੇਵਨ ਕਰਨ ਦੇ ਨਾਲ ਤੁਹਾਡਾ ਪੁਰਾਣਾ ਤਾਂ ਪੁਰਾਣਾ ਜੁਕਾਮ ਠੀਕ ਹੋ ਜਾਂਦਾ ਹੈ।ਜੇਕਰ ਤੁਹਾਨੂੰ ਖਾਂਸੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ

WhatsApp Group (Join Now) Join Now

ਤਾਂ ਅੱਧਾ ਚੱਮਚ ਕਾਲੀ ਮਿਰਚ ਦਾ ਪਾਊਡਰ 1 ਚੱਮਚ ਸ਼ਹਿਦ ਵਿੱਚ ਮਿਕਸ ਕਰਕੇ ਲੈਂਣ ਦੇ ਨਾਲ ਖਾਂਸੀ ਦੀ ਸਮੱਸਿਆ ਠੀਕ ਹੁੰਦੀ ਹੈ ਇਸ ਨੂੰ ਤੁਸੀਂ ਦਿਨ ਵਿੱਚ ਦੋ ਵਾਰੀ ਲੈ ਸਕਦੇ ਹੋ। ਜੇਕਰ ਤੁਹਾਡੇ ਪੇਟ ਵਿਚ ਬਹੁਤ ਜਿਆਦਾ ਗੈਸ ਬਣਦੀ ਹੈ ਐਸੀਡਿਟੀ ਅਤੇ ਬਦਹਜ਼ਮੀ ਦੀ ਸਮੱਸਿਆ ਹੈ, ਤਾਂ ਇਕ ਗਲਾਸ ਗੁਣਗੁਣੇ ਪਾਣੀ ਦੇ ਵਿਚ ਚੁਟਕੀ ਭਰ ਕਾਲੀ ਮਿਰਚ ,ਚੁਟਕੀ ਭਰ ਕਾਲਾ ਨਮਕ ਮਿਲਾ ਕੇ, ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਗੈਸ ਐਸੀਡਿਟੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

ਜੇਕਰ ਤੁਹਾਡਾ ਗਲਾ ਖਰਾਬ ਰਹਿੰਦਾ ਹੈ ਆਵਾਜ਼ ਸਾਫ਼ ਨਹੀਂ ਆਉਂਦੀ,ਤਾਂ ਕਾਲੀ ਮਿਰਚ ,ਘਿਉਂ ਅਤੇ ਮਿਸ਼ਰੀ ਮਿਲਾ ਕੇ ਤਿੰਨਾਂ ਚੀਜ਼ਾਂ ਇਕੱਠੀਆਂ ਲੈਣ ਦੇ ਨਾਲ ਗਲਾ ਖੁੱਲ੍ਹਦਾ ਹੈ। ਇਸ ਨਾਲ ਆਵਾਜ਼ ਵੀ ਸਾਫ ਹੁੰਦੀ ਹੈ।ਕਾਲੀ ਮਿਰਚ ਦਾ ਚੂਰਨ ਗਰਮ ਪਾਣੀ ਦੇ ਵਿੱਚ ਮਿਕਸ ਕਰਕੇ ਗਰਾਰੇ ਕਰਨ ਦੇ ਨਾਲ ਗਲੇ ਦੇ ਇਨਫੈਕਸ਼ਨ ਅਤੇ ਗਲੇ ਦਾ ਦਰਦ ਵੀ ਠੀਕ ਹੁੰਦਾ ਹੈ। ਜੇਕਰ ਤੁਹਾਨੂੰ ਚਮੜੀ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਕਾਲੀ ਮਿਰਚ ਨੂੰ ਘਿਉ ਵਿੱਚ ਮਿਲਾਕੇ ਲਗਾਉਣ ਦੇ ਨਾਲ,

ਇਸ ਨਾਲ ਇਹ ਸਮੱਸਿਆ ਬਿਲਕੁਲ ਠੀਕ ਹੋ ਜਾਂਦੀ ਹੈ। ਜੇਕਰ ਪੇਟ ਵਿਚ ਕੀੜੇ ਹਨ ਤਾਂ ਕਾਲੀ ਮਿਰਚ ਨੂੰ ਕਿਸ਼ਮਿਸ਼ ਦੇ ਵਿੱਚ ਮਿਲਾ ਕੇ ਲੈਣ ਨਾਲ ਪੇਟ ਦੇ ਕੀੜੇ ਬਾਹਰ ਨਿਕਲ ਜਾਂਦੇ ਹਨ। ਜੇਕਰ ਤੁਹਾਨੂੰ ਦੰਦਾਂ ਸੰਬੰਧੀ ਕੋਈ ਵੀ ਸਮੱਸਿਆ ਹੈ ਤਾਂ ਕਾਲੀ ਮਿਰਚ ਦਾ ਪਾਊਡਰ ,ਲੌਂਗ ਦੇ ਨਾਲ ਮਿਲਾ ਕੇ ਦੰਦਾਂ ਵਿੱਚ ਲਗਾਉਣ ਦੇ ਨਾਲ ਦੰਦਾਂ ਦਾ ਦਰਦ, ਮਸੂੜਿਆਂ ਦੀ ਸਮੱਸਿਆ ਠੀਕ ਹੋ ਜਾਂਦੀ ਹੈ।ਜੇਕਰ ਤੁਹਾਨੂੰ ਨਜ਼ਰ ਕਮਜ਼ੋਰ ਦੀ ਸਮੱਸਿਆ ਹੈ ਤਾਂ ਸਵੇਰੇ ਅਤੇ ਸ਼ਾਮ ਕਾਲੀ ਮਿਰਚ

ਦਾ ਪਾਊਡਰ ਦੇਸੀ ਘਿਓ ਵਿਚ ਮਿਲਾ ਕੇ ਲੈਣ ਦੇ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜੇਕਰ ਤੁਹਾਨੂੰ ਗਠੀਏ ਦੀ ਸਮੱਸਿਆ ਹੈ ਤਾਂ ਕਾਲੀ ਮਿਰਚ ਨੂੰ ਤਿਲ ਦੇ ਤੇਲ ਵਿਚ ਪਕਾ ਲਵੋ ਅਤੇ ਫਿਰ ਇਸ ਤੇਲ ਨਾਲ ਜੋੜਾਂ ਦੀ ਮਾਲਸ਼ ਕਰੋ। ਇਸ ਨਾਲ ਜੋੜਾਂ ਦਾ ਰੋਗ ਅਤੇ ਗਠੀਏ ਦੀ ਸਮੱਸਿਆ ਬਹੁਤ ਜਲਦੀ ਠੀਕ ਹੁੰਦੀ ਹੈ। ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਰਹਿੰਦੀ ਹੈ ਤਾਂ ਕਾਲੀ ਮਿਰਚ ਨੂੰ ਕਿਸ਼ਮਿਸ਼ ਦੇ ਨਾਲ ਮਿਲਾ ਕੇ ਲੈਣ ਦੇ ਨਾਲ, ਇਸ ਨਾਲ ਬਲੱਡ ਪ੍ਰੈਸ਼ਰ ਹਮੇਸ਼ਾ ਕੰਟਰੋਲ ਵਿਚ

ਰਹਿਣ ਲੱਗਦਾ ਹੈ।ਜੇਕਰ ਤੁਹਾਨੂੰ ਮਲੇਰੀਆ ਦੀ ਸਮੱਸਿਆ ਹੋ ਗਈ ਹੈ ਤਾਂ ਕਾਲੀ ਮਿਰਚ ਨੂੰ ਤੁਲਸੀ ਦੇ ਰਸ ਵਿੱਚ ਮਿਲਾ ਕੇ ਲੈਣ ਦੇ ਨਾਲ ਮਲੇਰੀਏ ਦਾ ਬੁਖਾਰ ਬਹੁਤ ਜਲਦੀ ਠੀਕ ਹੋ ਜਾਂਦਾ ਹੈ। ਜੇਕਰ ਤੁਹਾਨੂੰ ਖਾਂਸੀ ਜ਼ੁਕਾਮ ਅਤੇ ਕਾਫੀ ਨਾਲ ਸੰਬੰਧਿਤ ਕੋਈ ਸਮੱਸਿਆ ਹੈ,ਫੇਫੜਿਆਂ ਵਿੱਚ ਇਨਫੈਕਸ਼ਨ ਹੋ ਗਈ ਹੈ ਤਾਂ ਅੱਧਾ ਚੱਮਚ ਕਾਲੀ ਮਿਰਚ ਦਾ ਪਾਊਡਰ,2

ਚੁਟਕੀ ਪਿਪਲੀ ਦਾ ਪਾਊਡਰ,ਇਸ ਨੂੰ ਇੱਕ ਚਮਚ ਸ਼ਹਿਦ ਵਿਚ ਮਿਲਾ ਕੇ ਲੈਣ ਦੇ ਨਾਲ ਖਾਂਸੀ ਜ਼ੁਕਾਮ, ਅਤੇ ਫੇਫੜਿਆਂ ਦੀ ਇਨਫੈਕਸ਼ਨ ਬਹੁਤ ਜਲਦੀ ਠੀਕ ਹੁੰਦੀ ਹੈ। ਦੋਸਤੋ ਕਾਲੀ ਮਿਰਚ ਹਰ ਤਰ੍ਹਾਂ ਦੀ ਇਨਫੈਕਸ਼ਨ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ। ਇਸ ਕਰਕੇ ਇਸ ਨੂੰ ਹਰ ਰੋਜ਼ ਦੀ ਖੁਰਾਕ ਦੇ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।ਇਹ ਸੀ ਕਾਲੀ ਮਿਰਚ ਦੇ ਕੁਝ ਘਰੇਲੂ ਨੁਸਖੇ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *