ਇਨਸਾਨ ਦੁਆਰਾ ਕੀਤੀ ਮਿਹਨਤ ਅਤੇ ਇਮਾਨਦਾਰੀ ਜਰੂਰ ਇੱਕ ਨਾ ਇੱਕ ਦਿਨ ਰੰਗ ਲਿਆਉਂਦੀ ਹੈ। ਅਜੇਹੀ ਹੀ ਇੱਕ ਤਾਜਾ ਖਬਰ ਪੰਜਾਬ ਤੋਂ ਆ ਰਹੀ ਹੈ। ਕੱਲ੍ਹ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਵੱਡਾ ਐਲਾਨ ਕੀਤਾ ਹੈ। ਇਹ ਐਲਾਨ ਪੰਜਾਬ ਦੇ ਇੱਕ ਗੋਲਗੱਪੇ ਵੇਚਣ ਵਾਲੇ ਮੁੰਡੇ ਲਈ ਕੀਤਾ ਗਿਆ ਹੈ।ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਤੋਂ ਇਕ ਨੌਜਵਾਨ ਲੜਕੇ ਲਈ ਪੰਜ ਲੱਖ ਰੁਪਏ ਦੀ ਗਰਾਂਟ ਦਾ ਐਲਾਨ ਕੀਤਾ ਹੈ ਜਿਸ ਦੀ ਰੋਜ਼ੀ-ਰੋਟੀਕਮਾਉਣ ਲਈ ਸੜਕ ਕਿਨਾਰੇ ਗੋਲਗੱਪੇ ਵੇਚਦਿਆਂ ਦੀ ਵਾਇਰਲ ਹੋਈ ਵੀਡੀਓ ਨੇ ਹਜ਼ਾਰਾਂ ਲੋਕਾਂ ਦੇ ਦਿਲ ਨੂੰ ਛੂਹਿਆ ਹੈ।ਇਹ ਨੌਜਵਾਨ ਇਕ ਵਿਅਕਤੀ ਪਾਸੋਂ ਪੈਸੇ ਲੈਣ ਦੀ ਕੀਤੀ ਪੇਸ਼ਕਸ਼ ਨੂੰ ਇਹ ਕਹਿੰਦੇ ਹੋਏ ਠੁਕਰਾ ਦਿੰਦਾ ਹੈ ਕਿ ਉਹ ਸਿਰਫ ਹੱਥੀਂ ਮਿਹਨਤ ਕਰਕੇ ਹੀ ਪੈਸਾ ਕਮਾਉਣਾ ਚਾਹੁੰਦਾ ਹੈ।‘ਕੈਪਟਨ ਨੂੰ ਸਵਾਲ’ ਪ੍ਰੋਗਰਾਮ ਦੌਰਾਨ ਇਕ ਸਵਾਲਕਰਤਾ ਨੂੰ ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਵੀ ਇਸ ਵੀਡੀਓ ਨੂੰ ਵੀ ਦੇਖਿਆ ਹੈ ਜੋ ‘ਪੰਜਾਬੀਅਤ’ ਦੇ ਜਜ਼ਬੇ ਨੂੰ ਪ੍ਰਗਟਾਉਂਦੀ ਹੈ। ਉਨ੍ਹਾਂ ਨੇ ਵਿਅਕਤੀ ਵੱਲੋਂ ਦਿੱਤੇ ਸੁਝਾਅ