ਜਿਵੇਂ ਜਿਵੇਂ ਝੋਨੇ ਦੀ ਵਾਢੀ ਦਾ ਸਮਾਂ ਨੇੜੇ ਆ ਰਿਹਾ ਹੈ, ਹਰ ਵਾਰ ਦੀ ਤਰਾਂ ਪਰਾਲੀ ਦੀ ਸੰਭਾਲ ਦਾ ਮੁੱਦਾ ਇੱਕ ਵਾਰ ਫਿਰ ਗਰਮਾ ਰਿਹਾ ਹੈ। ਹਰ ਵਾਰ ਪੰਜਾਬ ਦੇ ਬਹੁਤੇ ਕਿਸਾਨ ਆਧੁਨਿਕ ਖੇਤੀ ਸੰਦ ਨਾ ਹੋਣ ਕਾਰਨ ਪਰਾਲੀ ਨੂੰ ਸਾੜਦੇ ਹਨ। ਕਿਉਂਕਿ ਕਿਸਾਨਾਂ ਕੋਲ ਹੋਰ ਕੋਈ ਰਸਤਾ ਨਹੀਂ ਬਚਦਾ। ਕਿਸਾਨਾਂ ਵੱਲੋਂ ਹਰ ਸਾਲ ਸਰਕਾਰ ਤੋਂ ਝੋਨੇ ਉੱਪਰ ਬੋਨਸ ਦੀ ਮੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਪਰਾਲੀ ਨੂੰ ਸਾੜਨ ਦੀ ਬਜਾਏ ਉਸਦਾ ਹੋਰ ਕੋਈ ਹਾਲ ਕਰ ਸਕਣ।ਪਰ ਕੇਂਦਰ ਸਰਕਾਰ ਵੱਲੋਂ ਬੋਨਸ ਨਾ ਦਿੱਤੇ ਜਾਣ ਕਾਰਨ ਕਿਸਾਨਾਂ ਨੂੰ ਪਰਾਲੀ ਨੂੰ ਸਾੜਨ ਲਈ ਮਜਬੂਰ ਹੋਣਾ ਪੈਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਵੀ ਕਿਸਾਨਾਂ ਦੀ ਇਹੀ ਮੰਗ ਹੈ ਕਿ ਉਨ੍ਹਾਂ ਨੂੰ ਬੋਨਸ ਦਿੱਤਾ ਜਾਵੇ ਅਤੇ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਵੀ ਦਿੱਤੀ ਹੈ।ਕੱਲ ਯਾਨੀ ਬੁਧਵਾਰ ਨੂੰ ਮੋਦੀ ਵੱਲੋਂ ਵੱਧ ਰਹੇ ਕ੍ਰੋਨਾ ਮਾਮਲਿਆਂ ਨੂੰ ਲੇ ਕੇ ਦੇਸ਼ ਦੇ 7
ਮੁੱਖਮੰਤਰੀਆਂ ਦੀ ਵੀਡੀਉ ਕਾਲਿੰਗ ਨਾਲ ਮੀਟਿੰਗ ਸੱਦੀ ਗਈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਹਿੱਸਾ ਲਿਆ ਅਤੇ ਇਸੇ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਸਾਹਮਣੇ ਆਪਣੀ ਮੰਗ ਰੱਖੀ।ਕੈਪਟਨ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਪਰਾਲੀ ਸਾੜਨ ਤੋ ਰੋਕਣਾ ਹੈ ਤਾਂ ਉਹਨਾਂ ਨੂੰ ਝੋਨੇ ਉਪਰ ਪ੍ਰਤੀ ਕੁਇਟਲ 100 ਰੁਪਏ ਦਾ ਬੋਨਸ ਦੇਣਾ ਪਵੇਗਾ।ਉਨ੍ਹਾਂ ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ
ਕਿ ਜੇਕਰ ਕੇਂਦਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਕਿਸਾਨਾਂ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ।ਕਿਉਂਕਿ ਪੰਜਾਬ ਦਾ ਕਿਸਾਨ ਜੁਰਮਾਨਾ ਦੇਣ ਤੋ ਵੀ ਨਹੀਂ ਡਰਦਾ ਇਸ ਲਈ ਉਨ੍ਹਾਂ ਨੂੰ ਜੁਰਮਾਨੇ ਦੇ ਨਾਮ ‘ਤੇ ਡਰਾਉਣਾ ਵੀ ਮੁਸ਼ਕਿਲ ਹੈ। ਹੁਣ ਦੇਖਣਾ ਇਹ ਹੈ ਕਿ ਕੇਂਦਰ ਸਰਕਾਰ ਇਸ ‘ਤੇ ਕੀ ਫੈਸਲਾ ਲੈਂਦੀ ਹੈ।
ਜੇਕਰ ਨਾ ਮੰਨੀ ਇਹ ਗੱਲ ਤਾਂ ਕਿਸਾਨ ਸਾੜਣਗੇ ਪਰਾਲੀ-ਕੈਪਟਨ ਦੀ ਮੋਦੀ ਨੂੰ ਚੇਤਾਵਨੀ!
