ਪੰਜਾਬ ਅਤੇ ਇੰਡੀਆ ਵਿਚ ਇਸ ਸਮੇਂ ਕਿਸਾਨ ਬਿੱਲ ਦਾ ਵਿਰੋਧ ਜੋਰਾਂ ਤੇ ਚਲ ਰਿਹਾ ਹੈ। ਕਿਸਾਨ ਇਸ ਬਿੱਲ ਦਾ ਵੱਖ ਵੱਖ ਥਾਵਾਂ ਤੇ ਵਿਰੋਧ ਹੋ ਰਿਹਾ ਹੈ। ਕਿਤੇ ਧਰਨੇ ਲਗਾਏ ਜਾ ਰਹੇ ਹਨ ਅਤੇ ਕਿਤੇ ਇਸ ਬਿੱਲ ਦਾ ਕਰਕੇ ਅਸਤੀਫੇ ਦਿੱਤੇ ਜਾ ਰਹੇ ਹਨ। ਪੰਜਾਬ ਅਤੇ ਇੰਡੀਆ ਬੰਦ ਦਾ ਸਦਾ ਵੀ ਦਿੱਤਾ ਜਾ ਚੁੱਕਾ ਹੈ। ਹੁਣ ਇੱਕ ਵੱਡੀ ਖਬਰ 3 ਦਿਨਾਂ ਦੇ ਬਾਰੇ ਵਿਚ ਆ ਰਹੀ ਹੈ।ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ‘ਚ ਜੁੜੇ ਹਜ਼ਾਰਾਂ ਕਿਸਾਨਾਂ ਨੇ ਖੇਤੀਬਾੜੀ ਆਰਡੀਨੈਂਸ ਦੇ ਵਿਰੋਧ ‘ਚ ਐਲਾਨ ਕੀਤਾ ਹੈ ਕਿ 23 ਸਤੰਬਰ ਨੂੰ ਪੰਜਾਬ ‘ਚ ਰੋਸ ਮਾਰਚ ਹੋਣਗੇ ਅਤੇ 24, 25, 26 ਨੂੰ ਸਮੁੱਚੇ ਪੰਜਾਬ ‘ਚ ਰੇਲਾਂ ਰੋਕੀਆਂ ਜਾਣਗੀਆਂ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਕਿਸਾਨ ਆਰਡੀਨੈਂਸਾਂ ਨੂੰ ਕਿਸੇ ਵੀ ਹਾਲਤ ‘ਚ ਲਾਗੂ ਨਹੀਂ ਹੋਣ ਦੇਣਗੇ ਅਤੇ ਸੰਘਰਸ਼ ਆਉਣ ਵਾਲੇ ਦਿਨਾਂ ‘ਚ ਹੋਰ ਤੇਜ਼ ਕਰਨਗੇ।
ਸਾਵਧਾਨ ਪੰਜਾਬ ਚ 3 ਦਿਨਾਂ ਲਈ ਕਿਸਾਨਾਂ ਨੇ ਕਰਤਾ ਇਹ ਐਲਾਨ
