ਵਧੇ ਹੋਏ ਕੋਲੈਸਟਰੋਲ ਦੇ ਕਾਰਨ ਸਾਡੀਆਂ ਨਸਾ ਵਿਚ ਪਲਾਕ ਜਮਾ ਹੋ ਜਾਂਦਾ ਹੈ । ਪਲਾਕ ਦੇ ਕਾਰਨ ਸ਼ਰੀਰ ਵਿਚ ਖੂਨ ਦੀ ਗਤਿ ਹੌਲੀ ਹੋ ਜਾਂਦੀ ਹੈ । ਜਿਸ ਕਾਰਨ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸ਼ੁਰੂ ਹੋ ਜਾਂਦੀਆਂ ਹਨ , ਜਿਸ ਨੂੰ ਆਟ੍ਰਰੀ ਬਲੋਕੇਜ ਕਿਹਾ ਜਾਂਦਾ ਹੈ । ਜੇਕਰ ਇਹ ਬਲੋਕੇਜ ਹੱਦ ਤੋਂ ਜਿਆਦਾ ਹੋ ਜਾਵੇ ਤਾਂ ਵਿਅਕਤੀ ਨੂੰ ਦਿਲ ਦੇ ਦੌਰੇ ਅਤੇ ਸਟ੍ਰੋਕ ਹੋ ਸਕਦਾ ਹੈ । ਦਿਲ ਦੇ ਦੌਰੇ ਦੇ ਜ਼ਿਆਦਾਤਰ ਮਾਮਲਿਆਂ ਵਿਚ ਬਲਾਕ ਨਸਾਂ ਨੂੰ ਜ਼ਿਮੇਵਾਰ ਮੰਨਿਆ ਜਾਂਦਾ ਹੈ । ਬਲੋਕ ਹੋਈ ਆਟ੍ਰਰੀਜ ਨੂੰ ਖੋਲ੍ਹਣ ਲਈ ਬਾਈਪਾਸ ਸਰਜਰੀ ਕੀਤੀ ਜਾਂਦੀ ਹੈ । ਜਿਸ ਤੇ ਬਹੁਤ ਜ਼ਿਆਦਾ ਪੈਸਾ ਖਰਚ ਹੂੰਦਾ ਹੈ , ਅਤੇ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਇਸ ਬਾਰੇ ਤਾਂ ਤੁਹਾਨੂੰ ਡਾਕਟਰ ਦਸ ਸਕਦਾ ਹੈ , ਕਿ ਤੂਹਾਨੂੰ ਕਦੋ ਹਾਰਟ ਬਾਇਪਾਸ ਸਰਜਰੀ ਦੀ ਜ਼ਰੂਰਤ ਹੈ । ਪਰ ਸੂਰੂਆਤੀ ਅਵਸਥਾ ਵਿਚ ਨਸਾਂ ਦੀ ਬਲੋਕੇਜ ਨੂੰ ਖਾਣ ਪੀਣ ਦਾ ਧਿਆਨ ਰਖ ਕੇ ਠੀਕ ਕੀਤਾ ਜਾ ਸਕਦਾ ਹੈ । ਸਾਡੀ ਰਸੋਈ ਵਿਚ ਮੌਜੂਦ ਚਾਰ ਚੀਜਾਂ ਨੂੰ ਮਿਲਾ ਕੇ ਕਾੜ੍ਹਾ ਬਣਾ ਕੇ ਪੀ ਸਕਦੇ ਹੋ । ਜਿਸ ਦਾ ਇਸਤੇਮਾਲ ਬਲੋਕੇਜ ਨੂੰ ਖੋਲ੍ਹਣ ਲਈ ਬਹੁਤ ਪੂਰਾਨੇ ਸਮੇਂ ਤੋਂ ਕੀਤਾ ਜਾਂਦਾ ਹੈ ।ਅਜ ਅਸੀਂ ਤੁਹਾਨੂੰ ਹਾਰਟ ਬਲੋਕੇਜ ਅਤੇ ਕੋਲੈਸਟਰੋਲ ਨੂੰ ਘੱਟ ਕਰਨ ਲਈ ਆਯੂਰਵੈਦਿਕ ਕਾੜ੍ਰੇ ਨੂੰ ਬਣਾਉਣ ਦੇ ਤਰੀਕੇ ਬਾਰੇ ਦੱਸਾਂਗੇ ।
ਜਾਣੋਂ ਕਾੜ੍ਹਾ ਬਣਾਉਣ ਦਾ ਤਰੀਕਾ
ਜ਼ਰੂਰੀ ਸਮਾਨ
- ਨਿੰਬੂ ਦਾ ਰਸ – 1 ਕਪ
- ਅਦਰਕ ਦਾ ਰਸ -1 ਕਪ
- ਲਸਣ ਦਾ ਰਸ – 1 ਕਪ
- ਸੇਬ ਦਾ ਸਿਰਕਾ – 1ਕਪ
- ਸਹਿਦ – 3 ਕਪ।
ਬਣਾਉਣ ਦਾ ਤਰੀਕਾ
ਇਸ ਕਾੜ੍ਹੇ ਨੂੰ ਬਣਾਉਣ ਲਈ ਤੂਸੀ ਸਭ ਤੋਂ ਪਹਿਲਾਂ ਇਕ ਪੈਨ ਵਿਚ ਇਹ ਚਾਰ ਰਸ ਮਿਲਾ ਕੇ ਪਾ ਲਵੋ । ਅਤੇ ਇਸ ਪੈਨ ਨੂੰ ਅੱਗ ਉੱਤੇ ਰੱਖ ਕੇ ਰਸ ਨੂੰ ਗਰਮ ਹੋਣ ਦੇਈਏ । ਜਦੋਂ ਪਕਦੇ ਪਕਦੇ ਇਹ ਰਸ 3 ਕਪ ਰਹਿ ਜਾਵੇ , ਤਾਂ ਇਸ ਨੂੰ ਲਾ ਕੇ ਠੰਡਾ ਹੋਣ ਦਿਉ । ਜਦੋਂ ਇਹ ਚੰਗੀ ਤਰ੍ਹਾਂ ਠੰਡਾ ਹੋ ਜਾਵੇ ਅਤੇ ਇਹ ਨਾਰਮਲ ਤਾਪਮਾਨ ਤੇ ਆ ਜਾਵੇ , ਤਾਂ ਤੂਸੀ ਇਸ ਵਿਚ 3 ਕਪ ਔਰਗੈਨਿਕ ਸ਼ਹਿਦ ਮਿਲਾ ਦਿਓ । ਇਸ ਨੂੰ ਚੰਗੀ ਤਰ੍ਹਾਂ ਚਮਚ ਨਾਲ ਮਿਲਾ ਕੇ ਬੋਤਲ ਵਿੱਚ ਭਰ ਕੇ ਫ੍ਰਰਿਜ ਵਿਚ ਰੱਖ ਲੳ । ਇਸ ਕਾੜ੍ਹੇ ਅਤੇ ਸਿਰਪ ਨੂੰ ਸਵੇਰੇ ਖਾਲੀ ਪੇਟ ਇਕ ਚਮਚ ਖਾ ਲਵੋ ।
ਬੰਦ ਨਸਾ ਨੂੰ ਖੋਲ੍ਹਣ ਲਈ ਇਹ ਟਿਪਸ ਜ਼ਰੂਰ ਫੋਲੋ
ਬੰਦ ਨਸਾਂ ਯਾਨਿ ਬਲੋਕ ਆਟ੍ਰਰੀਜ ਨੂੰ ਖੋਲ੍ਹਣ ਲਈ ਤੂਸੀ ਦਸੇ ਗਏ ਕਾੜ੍ਹੇ ਦਾ ਸੇਵਨ ਕਰਨ ਦੇ ਨਾਲ-ਨਾਲ ਇਹਨਾਂ ਟਿਪਸ ਨੂੰ ਜ਼ਰੂਰ ਅਜ਼ਮਾਓ । ਤਾਂਕਿ ਤੁਹਾਡੀ ਬਲੋਕੇਜ ਦੇ ਗੰਭੀਰ ਰੂਪ ਧਾਰਨ ਕਰਨ ਤੋਂ ਬਚਿਆ ਜਾ ਸਕੇ ।
- ਜੰਕ ਫੂਡ ਅਤੇ ਬਜਾਰ ਵਿਚੋਂ ਮਿਲਣ ਵਾਲੇ ਪੈਕੇਜ ਬੰਦ ਫੂਡ ਦਾ ਸੇਵਨ ਬੰਦ ਕਰ ਦੇਊ ।
- ਖਾਣੇ ਵਿਚ ਲਸਣ ਦਾ ਇਸਤੇਮਾਲ ਜ਼ਿਆਦਾ ਮਾਤਰਾ ਵਿੱਚ ਕਰੋ । ਕਿਉਂ ਕਿ ਇਸ ਨਾਲ ਬਲੱਡ ਸਰਕੂਲੈਸ਼ਨ ਵਧ ਜਾਂਦਾ ਹੈ ਅਤੇ ਨਸਾ ਸਾਫ਼ ਹੋ ਜਾਂਦੀਆਂ ਹਨ ।
- ਖਾਣੇ ਵਿਚ ਚਿੱਟੇ ਚੋਲਾ ਦੀ ਜਗ੍ਹਾ ਬ੍ਰਾਉਣ ਚੋਲਾ ਦਾ ਸੇਵਨ ਕਰੋ । ਅਤੇ ਮਛੀ ਦਾ ਸੇਵਨ ਕਰਨਾ ਵੀ ਫਾਇਦੇਮੰਦ ਹੁੰਦਾ ਹੈ ।
- ਅਲਸੀ ਦੇ ਬੀਜਾਂ ਅਤੇ ਕਦੂ ਦੇ ਬੀਜਾਂ ਦਾ ਸੇਵਨ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ ।
- ਬਦਾਮ ਅਤੇ ਅਖਰੋਟ ਦਾ ਸੇਵਨ ਕਰ ਸਕਦੇ ਹੋ
- ਸਿਗਰੇਟ ਅਤੇ ਅਲਕੋਹਲ ਪੀਣ ਦੀ ਆਦਤ ਬੰਦ ਕਰ ਦੇਉ ।
- ਰੋਜ਼ਾਨਾ ਘੱਟ ਤੋਂ ਘੱਟ 30 ਤੋਂ 40 ਮਿੰਟ ਐਕਸਾਈਜ਼ ਜਾ ਯੋਗਾ ਜ਼ਰੂਰ ਕਰੋ । ਜਿਸ ਨਾਲ ਸਰੀਰ ਦਾ ਬਲੱਡ ਸਰਕੂਲੇਸਨ ਵਧ ਜਾਂਦਾ ਹੈ ।
ਜ਼ਿਆਦਾ ਤੋਂ ਜ਼ਿਆਦਾ ਮਾਤਰਾ ਵਿੱਚ ਕਚੇ ਫਲਾ , ਤਾਜ਼ਾ ਸਬਜਿਆ , ਨਟਸ , ਮੋਟੇ ਅਨਾਜ ,ਦਾਲ ਅਤੇ ਬੀਜਾਂ ਦਾ ਸੇਵਨ ਕਰੋ । ਕਿਉਂਕਿ ਇਹਨਾਂ ਵਿੱਚ ਫਾਈਬਰ ਦੀ ਬਹੁਤ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ ।ਜੋ ਸਾਡੀਆਂ ਬੰਦ ਨਸਾ ਨੂੰ ਖੋਲ੍ਹਣ ਦਾ ਕੰਮ ਕਰਦਾ ਹੈ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਨਣ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।