ਦੁਨੀਆਂ ਵਿਚ ਸਾਰੇ ਪਾਸੇ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਰੋਜਾਨਾ ਹੀ ਸੰਸਾਰ ਤੇ ਕੋਰੋਨਾ ਵਾਇਰਸ ਦੇ ਲੱਖਾਂ ਪੌਜੇਟਿਵ ਕੇਸ ਸਾਹਮਣੇ ਆ ਰਹੇ ਹਨ ਅਤੇ ਹਜਾਰਾਂ ਲੋਕਾਂ ਦੀ ਇਸ ਵਾਇਰਸ ਦੀ ਵਜ੍ਹਾ ਨਾਲ ਮੌਤ ਹੋ ਰਹੀ ਹੈ। ਲੋਕ ਹਜੇ ਕੋਰੋਨਾ ਵਾਇਰਸ ਤੋਂ ਬਾਹਰ ਨਹੀਂ ਆ ਪਾਏ ਇੰਡੀਆ ਵਿਚ ਇੱਕ ਹੋਰ ਬੁਖਾਰ ਨੇ ਦਸਤਕ ਦੇ ਦਿੱਤੀ ਹੈ। ਜਿਸਦਾ ਨਾਮ ਹੈ ਕਾਂਗੋ ਬੁਖਾਰ।ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ‘ਚ ਅਧਿਕਾਰੀਆਂ ਨੂੰ ਕਾਂਗੋ ਬੁਖਾਰ ਨਾਲ ਸੰਭਾਵਿਤ ਪ੍ਰਸਾਰ ਨੂੰ ਲੈ ਕੇ ਚੌਕਸ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਪਸ਼ੂਪਾਲਕਾਂ, ਮਾਸ ਵਿਕਰੇਤਾਵਾਂ ਅਤੇ ਪਸ਼ੂ ਪਾਲਣ ਅਧਿਕਾਰੀਆਂ ਲਈ ਇਹ ਚਿੰਤਾ ਦਾ ਵਿਸ਼ਾ ਹੈ। ਕ੍ਰਾਈਮੀਅਨ ਕਾਂਗੋ ਹੇਮੋਰੇਜਿਕ ਫੀਵਰ (ਸੀ.ਸੀ.ਐੱਚ.ਐੱਫ.) ਨੂੰ ਕਾਂਗੋ ਬੁਖਾਰ ਵੀ ਕਿਹਾ ਜਾਂਦਾ ਹੈ। ਇਹ ਟਿਕ (ਕਿਲਨੀ) ਰਾਹੀਂ ਮਨੁੱਖ ‘ਚ ਫੈਲਦਾ ਹੈ। ਪਾਲਘਰ ਪਸ਼ੂ ਪਾਲਣ ਵਿਭਾਗ ਦੇ ਡਾਕਟਰ ਪ੍ਰਸ਼ਾਂਤ ਡੀ ਕਾਂਬਲੇ ਨੇ ਕਿਹਾ ਕਿ ਇਸ ਸੰਬੰਧ ‘ਚ ਸਮੇਂ ‘ਤੇ ਸਾਵਧਾਨੀ ਵਰਤਣ ਦੀ ਜ਼ਰੂਰਤ ਹੈ, ਕਿਉਂਕਿ ਸੀ.ਸੀ.ਐੱਚ.ਐੱਫ. ਦਾ ਕੋਈ ਵਿਸ਼ੇਸ਼ ਅਤੇ ਉਪਯੋਗੀ ਇਲਾਜ ਨਹੀਂ ਹੈ।
ਹੁਣ ਨਵਾਂ ਸਿਆਪਾ ਭਾਰਤ ਚ ਆਇਆ ਕਾਂਗੋ ਬੁਖਾਰ, ਜਾਣੋ ਕਾਰਨ ਅਤੇ ਲੱਛਣ
