ਦਿੱਲੀ ਦੀ ਇੱਕ ਅਜਿਹੀ ਲੜਕੀ ਨੂੰ ਇਕ ਦਿਨ ਵਾਸਤੇ ਬ੍ਰਿਟਿਸ਼ ਹਾਈ ਕਮਿਸ਼ਨਰ ਬਣਨ ਦਾ ਮੌਕਾ ਮਿਲਿਆ ਹੈ ।ਚੈਤਨਿਆ ਵੈਂਕਟੇਸ਼ਵਰਨ, ਜੋ ਕਿ ਦਿੱਲੀ ਦੀ ਨਿਵਾਸੀ ਹੈ , ਇਸ ਅਹੁਦੇ ‘ਤੇ ਤਕਰੀਬਨ 24 ਘੰਟੇ ਰਹੀ ।ਦੱਸ ਦੇਈਏ ਕਿ ਚੈਤਨਿਆ 18 ਸਾਲ ਦੀ ਛੋਟੀ ਉਮਰ ‘ਚ ਇਸ ਪੋਸਟ ‘ਤੇ ਰਹਿਣ ਵਾਲੀ ਇਹ ਚੌਥੀ ਔਰਤ ਹੈ ।ਦਰਅਸਲ ਬ੍ਰਿਟਿਸ਼ ਹਾਈ ਕਮਿਸ਼ਨ 2017 ਤੋਂ ਹਰ ਸਾਲ ‘ ‘ਅੰਤਰਰਾਸ਼ਟਰੀ ਲੜਕੀ ਬਾਲ ਦਿਵਸ’ ‘ਤੇ ਇੱਕ ਦਿਨ ਲਈ ਹਾਈ ਕਮਿਸ਼ਨਰ ‘ਪ੍ਰਤੀਯੋਗਤਾ ਆਯੋਜਿਤ ਕਰਦਾ ਹੈ , ਜਿਸ ‘ਚ 18 ਤੋਂ 23 ਸਾਲ ਤੱਕ ਦੀਆਂ ਲੜਕੀਆਂ ਭਾਗ ਲੈ ਸਕਦੀਆਂ ਹਨ । ਜੋ ਵੀ ਜੇਤੂ ਘੋਸ਼ਿਤ ਹੁੰਦਾ ਹੈ , ਉਸਨੂੰ ਇੱਕ ਦਿਨ ਵਾਸਤੇ ਬ੍ਰਿਟਿਸ਼ ਹਾਈ ਕਮਿਸ਼ਨਰ ਬਣਾਇਆ ਜਾਂਦਾ ਹੈ ।ਦੱਸ ਦੇਈਏ ਕਿ ਚੈਤਨਿਆ ਨੇ ਆਪਣੇ 24 ਘੰਟਿਆਂ ਦੇ ਕਾਰਜਕਾਲ ਦੌਰਾਨ ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਬੈਠਕਾਂ ਕੀਤੀਆਂ ਅਤੇ ਵਿਚਾਰ-ਚਰਚਾ ਕੀਤੀ , ਸਿਰਫ ਇਹੀ ਉਸਨੂੰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਵੀ ਮੌਕਾ ਮਿਲਿਆ ।
ਦਿੱਲੀ ਦੀ ਲੜਕੀ ਨੂੰ ਇਕ ਦਿਨ ਵਾਸਤੇ ਬ੍ਰਿਟਿਸ਼ ਹਾਈ ਕਮਿਸ਼ਨਰ ਬਣਨ ਦਾ ਮਿਲਿਆ ਮੌਕਾ
