ਵੀਡੀਓ ਥੱਲੇ ਜਾ ਕੇ ਦੇਖੋ ਜੀਗਰਮੀ ਵਿੱਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਪਾਣੀ ਪਦਾਰਥਾਂ ਦੇ ਸੇਵਨ ਦੀ ਅਕਸਰ ਸਲਾਹ ਦਿੱਤੀ ਜਾਂਦੀ ਹੈ। ਅਜਿਹੇ ਵਿੱਚ ਸਰੀਰ ਦੀ ਸਿਹਤ ਲਈ ਤੁਸੀਂ ਲੱਸੀ ਨੂੰ ਟਰਾਈ ਕਰ ਸਕਦੇ ਹੋ। ਲੱਸੀ ਪੀਣ ਨਾਲ ਜਿੱਥੇ ਇੱਕ ਤਰਫ਼ ਸਰੀਰ ਨੂੰ ਠੰਢਕ ਮਿਲਦੀ ਹੈ, ਉੱਥੇ ਹੀ ਇਸ ਦੇ ਬਹੁਤ ਸਾਰੇ ਅਜਿਹੇ ਫ਼ਾਇਦੇ ਵੀ ਹਨ, ਜਿਨ੍ਹਾਂ ਨੂੰ ਜਾਨ ਕੇ ਤੁਸੀਂ ਇਸ ਨੂੰ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੋਗੇ।ਜੋ ਲੋਕ ਦੁੱਧ ਤੋਂ ਪਰਹੇਜ਼ ਕਰਦੇ ਹਨ, ਉਨ੍ਹਾਂ ਲੋਕਾਂ ਲਈ ਵੀ ਲੱਸੀ ਇੱਕ ਬਿਹਤਰ ਆਪਸ਼ਨ ਸਾਬਤ ਹੁੰਦੀ ਹੈ, ਕਿਉਂਕਿ ਇਸ ਵਿੱਚ ਦੁੱਧ ਦੇ ਗੁਣ ਵੀ ਸ਼ਾਮਿਲ ਹੁੰਦੇ ਹਨ। ਲੱਸੀ ਵਿੱਚ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਜਿਵੇਂ ਨਿਊਟ੍ਰੀਐਂਟਸ ਹੁੰਦੇ ਹਨ। ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹੈ। ਸਾਦੀ ਲੱਸੀ ਤੁਸੀਂ ਜੇਕਰ ਨਹੀਂ ਵੀ ਪੀਣਾ ਚਾਹੁੰਦੇ ਤਾਂ ਫਰੂਟ ਲੱਸੀ ਵੀ ਟਰਾਈ ਕੀਤੀ ਜਾ ਸਕਦੀ ਹੈ।