ਭਾਰਤ ਦੇ ਵਿੱਚ ਖਾਣਾ ਬਣਾਉਂਦੇ ਸਮੇਂ ਔਰਤਾਂ ਕਈ ਤਰ੍ਹਾਂ ਦੇ ਮਸਾਲਿਆਂ ਦਾ ਇਸਤੇਮਾਲ ਕਰਦੀਆਂ ਹਨ । ਮਸਾਲੇ ਖਾਣੇ ਦਾ ਰੰਗ ਤੇ ਸਵਾਦ ਵਧਾਉਂਦੇ ਹਨ । ਕੁਝ ਮਸਾਲਿਆਂ ਦਾ ਇਸਤੇਮਾਲ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ । ਖਾਣੇ ਵਿੱਚ ਇਸਤੇਮਾਲ ਹੋਣ ਵਾਲਾ ਇਕ ਅਜਿਹਾ ਮਸਾਲਾ ਹੈ , ਹਲਦੀ । ਹਲਦੀ ਦਾ ਇਸਤੇਮਾਲ ਖਾਣੇ ਦੇ ਰੰਗ ਨੂੰ ਨਿਖਾਰਨ ਦੇ ਲਈ ਕੀਤਾ ਜਾਂਦਾ ਹੈ । ਪਰ ਕੀ ਤੁਸੀਂ ਜਾਣਦੇ ਹੋ , ਹਲਦੀ ਦਾ ਸੇਵਨ ਕਰਨ ਨਾਲ ਵਜ਼ਨ ਵੀ ਘੱਟ ਹੋ ਸਕਦਾ ਹੈ । ਹਲਦੀ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ ਇੰਫਲੇਮੈਟਰੀ ਤੱਤ ਪਾਏ ਜਾਂਦੇ ਹਨ , ਜੋ ਵਜ਼ਨ ਘੱਟ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ ।ਅੱਜ ਅਸੀਂ ਤੁਹਾਨੂੰ ਵਜ਼ਨ ਘੱਟ ਕਰਨ ਦੇ ਲਈ ਹਲਦੀ ਦਾ ਸੇਵਨ ਕਰਨ ਦੇ ਤਰੀਕੇ ਬਾਰੇ ਦੱਸਾਂਗੇ ।
ਵਜ਼ਨ ਘੱਟ ਕਰਨ ਦੇ ਲਈ ਪੀਓ ਹਲਦੀ ਦਾ ਪਾਣੀ-ਵਜ਼ਨ ਘੱਟ ਕਰਨ ਦੇ ਲਈ ਹਲਦੀ ਦੀ ਪਾਣੀ ਸਭ ਤੋਂ ਕਾਰਗਰ ਮੰਨਿਆ ਜਾਂਦਾ ਹੈ । ਹਲਦੀ ਵਿੱਚ ਪੌਲੀਫਿਨੋਲ , ਕਰਕਿਊਮਿਨ ਕੰਪਾਊਂਡ ਹੁੰਦੇ ਹਨ । ਜਿਸ ਨਾਲ ਮੈਟਾਬੋਲਿਕ ਇੰਫਲੇਮੇਸ਼ਨ ਨੂੰ ਬੂਸਟ ਕਰਨ ਵਿਚ ਮਦਦ ਮਿਲਦੀ ਹੈ । ਸਵੇਰੇ ਹਲਦੀ ਦਾ ਪਾਣੀ ਪੀਣ ਨਾਲ ਸਰੀਰ ਦਾ ਫੈਟ ਤੇਜ਼ੀ ਨਾ ਘਟਾਉਣ ਵਿੱਚ ਮਦਦ ਮਿਲਦੀ ਹੈ , ਅਤੇ ਨਾਲ ਹੀ ਇਮਿਊਨਿਟੀ ਨੂੰ ਵੀ ਸਟ੍ਰੋਗ ਬਣਾਉਣ ਵਿਚ ਮਦਦ ਕਰਦਾ ਹੈ । ਇਸਦੇ ਨਾਲ ਹੀ ਹਲਦੀ ਨੂੰ ਕਰਕਿਊਮਿਨ ਦਾ ਬਹੁਤ ਹੀ ਵਧੀਆ ਸ੍ਰੋਸ ਮੰਨਿਆ ਜਾਂਦਾ ਹੈ । ਹਲਦੀ ਦਾ ਇਹ ਗੁਣ ਵਹਾਇਟ ਫੈਟ ਟਿਸ਼ੂ ਦੀ ਸੋਜ ਨੂੰ ਘੱਟ ਕਰਦਾ ਹੈ ।
ਵਜ਼ਨ ਘੱਟ ਕਰਨ ਦੇ ਲਈ ਹਲਦੀ ਦਾ ਪਾਣੀ ਬਣਾਉਣ ਦਾ ਤਰੀਕਾਵਜ਼ਨ ਘੱਟ ਕਰਨ ਦੇ ਲਈ ਹਲਦੀ ਦਾ ਪਾਣੀ ਬਣਾਉਣ ਦੇ ਲਈ ਹਲਦੀ ਦੀ ਇੱਕ ਗੰਢ ਲਓ ।ਇਸ ਗੰਢ ਨੂੰ ਦੋ ਕੱਪ ਪਾਣੀ ਵਿਚ ਉਬਾਲੋ ।ਤੁਹਾਨੂੰ ਹਲਦੀ ਦੀ ਗੰਢ ਨੂੰ ਪਾਣੀ ਵਿਚ ਉਦੋਂ ਤਕ ਉਬਾਲਣਾ ਹੈ , ਜਦੋ ਤਕ ਕਿ ਪਾਣੀ ਇੱਕ ਕੱਪ ਨਾ ਰਹਿ ਜਾਵੇ ।ਇਸ ਤੋਂ ਬਾਅਦ ਪਾਣੀ ਨੂੰ ਛਾਣ ਲਓ , ਅਤੇ ਇਸ ਵਿੱਚ ਥੋੜ੍ਹਾ ਜਿਹਾ ਸ਼ਹਿਦ ਮਿਲਾਓ ।ਜੇਕਰ ਤੁਹਾਨੂੰ ਮਿੱਠਾ ਪਸੰਦ ਨਹੀਂ , ਤਾਂ ਤੁਸੀਂ ਹਲਦੀ ਦੇ ਪਾਣੀ ਦਾ ਸਵਾਦ ਵਧਾਉਣ ਦੇ ਲਈ ਇਸ ਵਿੱਚ ਨਮਕ ਅਤੇ ਕਾਲੀ ਮਿਰਚ ਵੀ ਪਾ ਸਕਦੇ ਹੋ ।
ਹਲਦੀ ਦਾ ਪਾਣੀ ਬਨਾਉਦੇ ਸਮੇਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ , ਕਿ ਤੁਸੀਂ ਇਸ ਦੀ ਗੰਢ ਦਾ ਹੀ ਇਸਤੇਮਾਲ ਕਰਨਾ ਹੈ ।ਕਿਸੇ ਵੀ ਸਥਿਤੀ ਵਿੱਚ ਬਾਜ਼ਾਰ ਵਿੱਚ ਮਿਲਣ ਵਾਲੀ ਹਲਦੀ ਪਾਊਡਰ ਦਾ ਇਸਤੇਮਾਲ ਪਾਣੀ ਬਣਾਉਣ ਦੇ ਲਈ ਨਾ ਕਰੋ ।ਵਜ਼ਨ ਘੱਟ ਕਰਨ ਦੇ ਲਈ ਹਲਦੀ ਦੇ ਪਾਣੀ ਦਾ ਸੇਵਨ ਰੋਜ਼ਾਨਾ ਸਵੇਰੇ ਖਾਲੀ ਪੇਟ ਕਰੋ । ਤੁਸੀਂ ਚਾਹੋ ਤਾਂ ਲੰਚ ਤੋਂ ਬਾਅਦ ਵੀ ਹਲਦੀ ਦਾ ਪਾਣੀ ਪੀ ਸਕਦੇ ਹੋ ।
ਹਲਦੀ ਵਾਲਾ ਪਾਣੀ ਪੀਣ ਦੇ ਫਾਇਦੇ
ਜੋੜਾਂ ਦੇ ਦਰਦ ਤੋਂ ਰਾਹਤ-ਰੋਜ਼ਾਨਾ ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ । ਹਲਦੀ ਵਿੱਚ ਐਂਟੀ ਇੰਫਲੀਮੇਂਟਰੀ ਗੁਣ ਪਾਏ ਜਾਂਦੇ ਹਨ , ਜੋ ਅਥਰਾਇਟਿਸ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ ।
ਇਮਿਊਨਿਟੀ ਮਜ਼ਬੂਤ ਕਰੇ-ਖਾਲੀ ਪੇਟ ਹਲਦੀ ਦਾ ਪਾਣੀ ਪੀਣ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ । ਇਹ ਇਮਿਊਨਟੀ ਨੂੰ ਵੀ ਮਜ਼ਬੂਤ ਬਣਾਉਣ ਵਿੱਚ ਮਦਦ ਕਰਦਾ ਹੈ । ਹਲਦੀ ਵਿੱਚ ਬਹੁਤ ਜ਼ਿਆਦਾ ਮਾਤਰਾ ਵਿਚ ਲਿਪੀ ਪੋਲੀਸੈਕਰਾਇਡ , ਐਂਟੀ ਬੈਕਟੀਰੀਅਲ ਅਤੇ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ , ਜੋ ਇਮਿਉਨਟੀ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ ।
ਹਾਈ ਬਲੱਡ ਪ੍ਰੈਸ਼ਰ-ਜਿਨ੍ਹਾਂ ਲੋਕਾਂ ਵਿਚ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੁੰਦੀ ਹੈ , ਉਨ੍ਹਾਂ ਨੂੰ ਖਾਲੀ ਪੇਟ ਹਲਦੀ ਦਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ । ਦਰਅਸਲ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਹਾਰਟ ਸੰਬੰਧੀ ਸਮੱਸਿਆ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ । ਕਿਉਂਕਿ ਹਲਦੀ ਵਿੱਚ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ , ਜੋ ਕੋਲੈਸਟਰੋਲ ਨੂੰ ਘੱਟ ਕਰਨ ਵਿੱਚ ਮੱਦਦ ਕਰਦੇ ਹਨ । ਸਵੇਰੇ ਖਾਲੀ ਪੇਟ ਹਲਦੀ ਦਾ ਪਾਣੀ ਪੀਣ ਨਾਲ ਖੂਨ ਦੇ ਥੱਕਿਆਂ ਨੂੰ ਜੰਮਣ ਤੋਂ ਰੋਕਣ ਵਿੱਚ ਮਦਦ ਮਿਲਦੀ ਹੈ । ਜਿਸ ਨਾਲ ਹਾਰਟ ਸੰਬੰਧੀ ਬੀਮਾਰੀਆਂ ਦੀ ਸੰਭਾਵਨਾ ਘੱਟ ਹੁੰਦੀ ਹੈ ।
ਸਕਿਨ ਦੇ ਲਈ ਫਾਇਦੇਮੰਦ-ਪਿੰਪਲਸ , ਐਕਨੇ ਅਤੇ ਮੁਹਾਸਿਆਂ ਦੀ ਸਮੱਸਿਆ ਨਾਲ ਪਰੇਸ਼ਾਨ ਲੋਕਾਂ ਦੇ ਲਈ ਵੀ ਹਲਦੀ ਦਾ ਪਾਣੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ । ਹਲਦੀ ਵਿਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ , ਜੋ ਸਕਿਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ ।
ਹਲਦੀ ਵਾਲਾ ਪਾਣੀ ਸਵੇਰੇ ਖਾਲੀ ਪੇਟ ਪੀਣ ਨਾਲ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ । ਇਸ ਨਾਲ ਵਜ਼ਨ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ , ਅਤੇ ਨਾਲ ਹੀ ਸਰੀਰ ਵਿੱਚ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ । ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਨਾਲ ਪੀਡ਼ਤ ਹੋ , ਤਾਂ ਤੁਸੀਂ ਡਾਕਟਰ ਦੀ ਸਲਾਹ ਲੈ ਕੇ ਹੀ ਹਲਦੀ ਵਾਲੇ ਪਾਣੀ ਦਾ ਸੇਵਨ ਸ਼ੁਰੂ ਕਰੋ ।ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਇਕ ਕਰੋ ।