ਹੋ ਰਿਹਾ ਏਨਾ ਫਾਇਦਾ ਕਿਸਾਨ ਸਿੱਧਾ ਸ਼ੈਲਰਾਂ ਨੂੰ ਵੇਚਣ ਲੱਗੇ ਝੋਨਾ

ਜਿਸ ਚੀਜ ਦਾ ਡਰ ਸੀ ਓਹੀ ਹੋ ਰਿਹਾ ਹੈ, ਕਿਸਾਨ ਆਪਣੀ ਫ਼ਸਲ ਨੂੰ ਮੰਡੀਆਂ ਤੋਂ ਬਾਹਰ ਵੇਚ ਰਹੇ ਹਨ ਜਿਸ ਕਾਰਨ ਸਰਕਾਰੀ ਮੰਡੀ ਅਤੇ ਆੜ੍ਹਤੀਆਂ ਨੂੰ ਨੁਕਸਾਨ ਹੋ ਰਿਹਾ ਹੈ। ਜੇਕਰ ਇਸੇ ਤਰਾਂ ਚਲਦਾ ਰਿਹਾ ਤਾਂ ਜਲਦੀ ਹੀ ਸਰਕਾਰੀ ਮੰਡੀ ਖਤਮ ਹੋ ਜਾਵੇਗੀ। ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਦੇ ਕੈਥਲ ਦੀ ਜਿੱਥੋਂ ਦੇ ਕਿਸਾਨ ਰਾਇਸ ਮਿੱਲਾਂ ਵਿੱਚ ਆਪਣੀ ਝੋਨੇ ਦੀ ਫਸਲ ਲੈ ਕੇ ਪਹੁੰਚ ਰਹੇ ਹਨ। ਕਿਸਾਨਾਂ ਨੂੰ ਇੱਥੇ ਮੰਡੀ ਦੇ ਮੁਕਾਬਲੇ ਜਿਆਦਾ ਕੀਮਤ ਮਿਲ ਰਹੀ ਹੈ।ਪਹਿਲਾਂ ਕਿਸਾਨ ਸਿਰਫ ਮੰਡੀਆਂ ਵਿੱਚ ਹੀ ਫਸਲ ਵੇਚ ਸਕਦੇ ਸਮ। ਪਰ ਨਵੇਂ ਖੇਤੀ ਕਾਨੂੰਨਾਂ ਦੇ ਅਨੁਸਾਰ ਹੁਣ ਕਿਸਾਨ ਆਪਣੀ ਫਸਲ ਮੰਡੀ ਤੋਂ ਬਾਹਰ ਵੀ ਵੇਚ ਸਕਦਾ ਹੈ। ਇਸੇ ਕਾਰਨ ਕਿਸਾਨ ਰਾਇਸ ਮਿਲਾਂ ਵਿੱਚ ਝੋਨਾ ਵੇਚ ਰਹੇ ਹਨ। ਇਨ੍ਹਾਂ ਰਾਇਸ ਮਿੱਲਾਂ ਵਲੋਂ ਕਿਸਾਨਾਂ ਨੂੰ ਫਸਲ ਤੋਲਣ ਦੇ ਤੁਰੰਤ ਬਾਅਦ ਪੈਸੇ ਵੀ ਦਿੱਤੇ ਜਾ ਰਹੇ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਸਮੇਂ ਦੀ ਬਚਤ ਦੇ ਨਾਲ ਨਾਲ ਉਨ੍ਹਾਂ ਨੂੰ ਕੀਮਤ ਵਿੱਚ ਵੀ ਮੰਡੀ ਦੇ ਮੁਕਾਬਲੇ ਚੰਗੀ ਮਿਲ ਰਹੀ ਹੈ।ਦੱਸ ਦੇਈਏ ਕਿ ਪ੍ਰਾਈਵੇਟ ਖਰੀਦਦਾਰਾਂ ਨੂੰ ਪਹਿਲਾਂ ਮੰਡੀ ਵਿੱਚ 4 ਫ਼ੀਸਦੀ ਮਾਰਕੇਟ ਫੀਸ ਦੇਣੀ ਪੈਂਦੀ ਸੀ। ਪਰ ਹੁਣ ਇਸਨੂੰ 1 ਫ਼ੀਸਦੀ ਕਰ ਦਿੱਤਾ ਗਿਆ ਹੈ।ਇਸ ਲਈ ਉਹ ਜੋ 3 ਫ਼ੀਸਦੀ ਮਾਰਕੇਟ ਫੀਸ ਮੰਡੀ ਵਿੱਚ ਦਿੰਦੇ ਸਨ, ਉਸ ਵਿੱਚ ਮਿਲੀ ਛੋਟ ਨੂੰ ਸਿੱਧਾ ਰਾਇਸ ਮਿਲ ਵਿੱਚ ਝੋਨਾ ਲੈ ਕੇ ਆਉਣ ਵਾਲੇ ਕਿਸਾਨ ਨੂੰ ਸਹੀ ਕੀਮਤ ਦੇਕੇ ਮੁਨਾਫ਼ਾ ਦੇ ਰਹੇ ਹਨ। ਕਿਸਾਨ ਦਾ ਇਸ ਨਾਲ ਫਾਇਦਾ ਹੋ ਰਿਹਾ ਹੈ।ਹਾਲਾਂਕਿ ਕਿਸਾਨਾਂ ਨੂੰ ਆੜ੍ਹਤੀਆਂ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ। ਕਿਸਾਨਾਂ ਅਤੇ ਆੜਤੀਆਂ ਦਾ ਪੀੜੀਆਂ ਦਾ ਸੰਬੰਧ ਹੈ ।ਆੜਤੀ ਕਿਸਾਨ ਦੇ ਸੁਖ-ਦੁੱਖ ਵਿੱਚ ਕੰਮ ਆਉਂਦਾ ਹੈ।ਇਸ ਲਈ ਕਿਸਾਨਾਂ ਨੂੰ ਸਿੱਧਾ ਰਾਇਸ ਮਿਲਾਂ ਵਿੱਚ ਝੋਨਾ ਲੈ ਕੇ ਜਾਣ ਦੀ ਬਜਾਏ ਮੰਡੀ ਵਿੱਚ ਹੀ ਝੋਨਾ ਵੇਚਣਾ ਚਾਹੀਦਾ ਹੈ ਨਹੀਂ ਤਾਂ ਮੰਡੀਆਂ ਖ਼ਤਮ ਹੋ ਜਾਣਗੀਆਂ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਬਾਸਮਤੀ 1509 ਲਗਭਗ 1950 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਿਹਾ ਹੈ। ਹਾਲਾਂਕਿ ਹਾਲੇ ਤੱਕ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਹੋਈ ਹੈ।

Leave a Reply

Your email address will not be published. Required fields are marked *