ਇਹਨਾਂ ਦਿਨਾਂ ਵਿਚ ਸਾਰੇ ਦੇਸ਼ ਵਿਚ ਖੇਤੀ ਬਿੱਲ ਦਾ ਕਰਕੇ ਮਾਹੌਲ ਗਰਮਾ ਗਿਆ ਹੈ ਸਾਰੇ ਪਾਸੇ ਇਸੇ ਬਿੱਲ ਦੇ ਹੀ ਚਰਚੇ ਹੋ ਰਹੇ ਹਨ ਵੱਖ ਵੱਖ ਥਾਵਾਂ ਤੇ ਧਰਨੇ ਲਗ ਰਹੇ ਹਨ। ਪੰਜਾਬ ਦੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਮੰਤਰੀ ਮੰਡਲ ਤੋਂ ਇਸੇ ਬਿੱਲ ਦਾ ਕਰਕੇ ਅਸਤੀਫਾ ਦੇ ਦਿੱਤਾ ਹੈ। ਕਿਸਾਨ ਇਸ ਬਿੱਲ ਦਾ ਕਰਕੇ ਵੱਡੇ ਵੱਡੇ ਐਲਾਨ ਕਰ ਰਹੇ ਹਨ। ਹੁਣ ਇੱਕ ਵੱਡੀ ਖਬਰ ਇੰਡੀਆ ਬੰਦ ਦੇ ਬਾਰੇ ਵਿਚ ਆ ਰਹੀ ਹੈ।ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਚਧੁਨੀ ਹਿਸਾਰ ਦੀ ਅਨਾਜ ਮੰਡੀ ਵਿੱਚ ਧਰਨੇ ਵਿੱਚ ਪਹੁੰਚੇ। ਗੁਰਨਾਮ ਸਿੰਘ ਧਰਨੇ ‘ਤੇ ਪਹੁੰਚੇ ਅਤੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ 20 ਸਤੰਬਰ ਨੂੰ ਰੋਡ ਜਾਮ ਕੀਤੇ ਜਾਣਗੇ ਅਤੇ 25 ਸਤੰਬਰ ਨੂੰ ਪੂਰਾ ਭਾਰਤ ਬੰਦ ਰਹੇਗਾ।ਗੁਰਨਾਮ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿੱਲ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ, ਜਿਸ ਲਈ ਅੱਜ ਪੂਰੇ ਦੇਸ਼ ਦੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।