ਦਿੱਲੀ ਵਿੱਚ ਪਰਾਲੀ ਦਾ ਧੂੰਆ ਵੱਡਾ ਮੁੱਦਾ ਬਣਿਆ ਹੋਇਆ ਹੈ। ਹੁਣ ਹਾਲਤ ਇੱਥੋਂ ਤੱਕ ਆ ਗਈ ਹੈ ਕਿ ਪਰਾਲੀ ਸਾੜਣ ਵਾਲੇ ਕਿਸਾਨਾਂ ਤੇ ਸਖ਼ਤ ਕਾਰਵਾਈ ਤੇ ਵਿਚਾਰ ਵੀ ਛਿੜ ਗਈ ਹੈ। ਜਿਸ ਤਹਿਤ ਕਿਸਾਨਾਂ ਨੂੰ ਫਸਲ ਦਾ ਮਿਲਣ ਵਾਲਾ ਸਮਰਥਨ ਮੁੱਲ ਦਾ ਕੁੱਝ ਹਿੱਸਾ ਰੋਕਣ ਤੇ ਵਿੱਚ ਵਿਚਾਰ ਕੀਤਾ ਜਾ ਰਿਹਾ ਹੈ।ਇਸ ਸਬੰਧੀ ਪਟੀਸ਼ਨਕਤਾ ਦੇ ਵਕੀਲ ਨੇ ਇਹ ਵਿਚਾਰ ਸੁਪਰੀਮ ਕੋਰਟ ਵਿੱਚ ਦਿੱਲੀ ਐਨਸੀਆਰ ਵਿੱਚ ਪਰਾਲੀ ਸਾੜਨ ਦਾ ਮਾਮਲੇ ਦੀ ਸੁਣਵਾਈ ਦੌਰਾਨ ਰੱਖੀ ਹੈ। ਇਸ ਨਵੇਂ ਸੁਝਾਅ ਉੱਤੇ ਕੋਰਟ ਨੇ ਵੀ ਵਿਚਾਰ ਕਰਨ ਬਾਰੇ ਸਹਿਮਤੀ ਪ੍ਰਗਟਾਈ ਹੈ,ਐਸ.ਸੀ. ਸੁਝਾਅ ‘ਤੇ ਵਿਚਾਰ ਕਰਨ ਲਈ ਸਹਿਮਤ ਹੈ। ਐਸ.ਸੀ. ਨੇ ਪੰਜਾਬ ਅਤੇ ਹਰਿਆਣਾ ਸਮੇਤ ਕੇਂਦਰ, ਰਾਜਾਂ ਤੋਂ ਜਵਾਬ ਮੰਗੇ ਹਨ। ਪ੍ਰਦੂਸ਼ਣ ਨਾਲ ਸਬੰਧਤ ਪੀਆਈਐਲ ਵਿੱਚ ਅਰਜ਼ੀ ਉੱਤੇ ਨੋਟਿਸ ਜਾਰੀ ਕੀਤਾ ਗਿਆ ਹੈ।ਪਟੀਸ਼ਨਕਰਤਾ ਦੇ ਵਕੀਲ ਸ਼ਿਆਮ ਦੀਵਾਨ ਨੂੰ ਸਖਤ ਕਾਰਵਾਈ ਦੀ ਲੋੜ ਹੈ।