ਸਰਦੀ,ਖਾਂਸੀ,ਕਫ਼ ਅਤੇ ਗਲੇ ਦੀ ਹਰ ਤਕਲੀਫ਼ ਤੋਂ ਪਾਓ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋਸਰਦੀ ਦੀ ਸ਼ੁਰੂਆਤ ਜੁਕਾਮ ਖੰਘ ਆਮ ਗੱਲ ਹੈ। ਬਹੁਤ ਬੁਰਾ ਹਾਲ ਸੀ ਦੋ ਦਿਨ ਤੋ ਇਸਦੇ ਨਾਲ ਕੱਲ ਅਚਾਨਕ ਕਾਹੜੇ ਦਾ ਖਿਆਲ ਆ ਗਿਆ ਸਿਰਫ ਦੋ ਵਾਰੀ ਪੀਣ ਨਾਲ ਸਵੇਰੇ ਉੱਠ ਇੰਜ ਲਗਾ ਜਿਵੇਂ ਕਦੀ ਜੁਕਾਮ ਸੀ ਹੀ ਨਹੀਂ। ਅਸਰਦਾਰ ਹੁੰਦਾ ਇਹਨਾਂ ਪਤਾ ਸੀ ਪਰ ਇਹਨੀ ਛੇਤੀ ਕੰਮ ਕਰਦਾ ਇਹ ਨਹੀਂ ਸੀ ਪਤਾ। ਸੋ “ਸਰਬੱਤ ਦੇ ਭਲੇ” ਦੀ ਧਾਰਨਾ ਅੱਗੇ ਰੱਖ ਸਭ ਨਾਲ ਸਾਂਝਾ ਕਰਨਾ ਮੇਰੇ ਲਈ ਜਰੂਰੀ ਹੈ।ਫੋਟੋ ਵਿੱਚ ਦਿਖਦੇ ਸਮਾਨ ਜਿਨਾਂ ਇੱਕ ਜਾਣੇ ਲਈ ਇੱਕ ਵਾਰੀ ਵਾਸਤੇ ਹੈ…. ਦੋ ਗਿਲਾਸ ਪਾਣੀ ਲੈਣਾ ਹੈ,ਸੋਂਫ ਹਲਦੀ ਤੇ ਗੁੜ ਨੂੰ ਛੱਡ ਬਾਕੀ ਸਭ ਨੂੰ ਕੁੱਟ ਲੈਣਾ (ਮਿਕਸੀ ਵਿੱਚ ਨਹੀਂ ਪੀਸਣਾ) ਕੁੰਡੇ ਵਿੱਚ ਜਾ ਗਿਲਾਸ ਵਗ਼ੈਰਾ ਵਿੱਚ ਥੋੜ੍ਹਾ ਮੋਟਾ ਰੱਖ ਹੀ ਪੀਸਣਾ ਹੈ। ਫਿਰ ਦੋ ਗਿਲਾਸ ਪਾਣੀ ਵਿੱਚ ਸਾਰਾ ਕੁੱਝ ਪਾਕੇ ਉਦੋਂ ਤੱਕ ਉਬਾਲਣਾ ਹੈ ਜਦੋ ਤੱਕ ਪਾਣੀ ਇੱਕ ਗਿਲਾਸ ਨਾ ਰਹਿ ਜਾਵੇ। ਇੱਕ ਦੋ ਵਾਰੀ ਪੀਣ ਨਾਲ ਹੀ ਸਰਦੀ ਜੁਕਾਮ ਬਿਲਕੁਲ ਠੀਕ ਹੋ ਜਾਵੇਗਾ।ਸਮੱਗਰੀ 👉ਤੁਲਸੀ ਦੇ ਪੱਤੇ,ਗੁੜ,ਹਲਦੀ,ਅਦਰਕ,ਛੋਟੀ ਇਲਾਇਚੀ,ਵੱਡੀ ਇਲਾਇਚੀ,ਲੌਂਗ,ਸੌਂਫ ਤੇ ਕਾਲੀਆਂ ਮਿਰਚਾਂ.ਅਸੀਂ ਤੁਹਾਡਾ ਸਾਡੇ ਪੇਜ਼ ਤੇ ਸਵਾਗਤ ਕਰਦੇ ਹਾਂ.ਅਸੀ ਆਵਦੇ ਪੇਜ਼ ਤੇ ਤੁਹਾਨੂੰ ਹੋਣ ਵਾਲੀਆ ਬਿਮਾਰੀਆਂ ਤੋਂ ਬਚਣ ਲਈ ਕੁਝ ਦੇਸੀ ਇਲਾਜ਼ ਦਸਦੇ ਹਾਂ. ਇਹ ਦੇਸੀ ਇਲਾਜ਼ ਜੋ ਅਸੀ ਦਸਦੇ ਹਾਂ ਉਹ ਅਸੀਂ ਵੱਖ ਵੱਖ ਸੋਸ਼ਲ ਮੀਡੀਆ ਦੇ ਪਲੇਟ ਫਾਰਮ ਤੋਂ ਇਕੱਤਰ ਕਰਕੇ ਦਸਦੇ ਹਾਂ.. ਅਸੀਂ ਤੁਹਾਨੂੰ ਕੋਈ ਵੀ ਜਾਣਕਾਰੀ ਆਵਦੇ ਕੋਲੋਂ ਨਹੀਂ ਦਿੰਦੇ.. ਅਸੀ ਵੱਖ ਵੱਖ ਮਹਿਰ ਡਾਕਟਰ ਤੋਂ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ.ਸਾਡੀ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਹਾਨੂੰ ਜੇਸਾਡੀ ਜਾਣਕਾਰੀ ਪਸੰਦ ਆਉਂਦੀ ਹੈ ਤਾਂ ਇਸ ਨੂੰ ਲਾਇਕ ਜ਼ਰੂਰ ਕਰੋ ਤੇ ਆਵਦੇ ਮਿਤਰਾਂ ਤੇ ਰਿਸ਼ਤੇਦਾਰ ਦੇ ਵਿੱਚ ਸਾਂਝੀ ਜ਼ਰੂਰ ਕਰੋ. ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀਤੁਸੀਂ ਜਾਣਦੇ ਹੀ ਹੋ ਕਿ ਅਸੀਂ ਰੋਜ਼ਾਨਾਂ ਜਿੰਦਗੀ ਵਿਚ ਕੰਮ ਆਉਣ ਵਾਲੇ ਘਰੇਲੂ ਨੁਸਖੇ ਸ਼ੇਅਰ ਕਰਦੇ ਹਾਂ ਤਾਂ ਜੋ ਹਰ ਬਿਮਾਰੀ ਦਾ ਇਲਾਜ਼ ਘਰੇਲੂ ਨੁਸਖਿਆ ਨਾਲ ਕੀਤਾ ਜਾ ਸਕੇ

Leave a Reply

Your email address will not be published. Required fields are marked *