ਵੀਡੀਓ ਥੱਲੇ ਜਾ ਕੇ ਦੇਖੋ ਜੀਕਾਲੀ ਮਿਰਚਾਂ ਦੇ ਤਿੱਖੇ ਸਵਾਦ ਕਾਰਨ ਇਸ ਦੀ ਬਹੁਤ ਹੀ ਘੱਟ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਤਰ੍ਹਾਂ ਦੀਆਂ ਬਿਮਾਰੀਆਂ ‘ਚ ਕਾਲੀ ਮਿਰਚ ਦੀ ਵਰਤੋਂ ਘਰੇਲੂ ਨੁਸਖ਼ੇ ਦੇ ਤੌਰ ‘ਤੇ ਕੀਤੀ ਜਾਂਦੀ ਹੈ। ਪੇਟ, ਚਮੜੀ ਅਤੇ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਕਾਲੀ ਮਿਰਚ ਬਹੁਤ ਜ਼ਿਆਦਾ ਅਸਰਦਾਰ ਹੁੰਦੀ ਹੈ। ਆਓ ਜਾਣੀਏ ਇਸ ਨੂੰ ਕਿਵੇਂ ਅਤੇ ਕਿੰਨੀ ਮਾਤਰਾ ‘ਚ ਵਰਤੋਂ ਕਰ ਕੇ ਰੋਗਾਂ ਨੂੰ ਦੂਰ ਕੀਤਾ ਜਾ ਸਕਦਾ ਹੈ।1.ਪੇਟ ਦੇ ਕੀੜੇ ਹੁੰਦੇ ਨੇ ਦੂਰ : ਢਿੱਡ ਦਰਦ ਦਾ ਕਾਰਨ ਸਿਰਫ਼ ਖ਼ਰਾਬ ਖਾਣ-ਪਾਣ ਹੀ ਨਹੀਂ ਹੁੰਦਾ, ਬਲਕਿ ਕੀੜੇ ਵੀ ਇਸ ਦਾ ਕਾਰਨ ਹੋ ਸਕਦੇ ਹਨ। ਇਸ ਨਾਲ ਭੁੱਖ ਘੱਟ ਲਗਦੀ ਹੈ ਅਤੇ ਭਾਰ ਤੇਜ਼ੀ ਨਾਲ ਡਿੱਗਣ ਲੱਗਦਾ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲੱਸੀ ‘ਚ ਕਾਲੀ ਮਿਰਚ ਦਾ ਪਾਊਡਰ ਪਾ ਕੇ ਪੀਓ। ਇਸ ਤੋਂ ਇਲਾਵਾ ਕਾਲੀ ਮਿਰਚ ਨੂੰ ਸੌਗੀ ਦੇ ਨਾਲ ਮਿਲਾ ਕੇ ਖਾਣ ਨਾਲ ਵੀ ਪੇਟ ਦੇ ਕੀੜੇ ਦੂਰ ਹੁੰਦੇ ਹਨ।2.ਜੋੜਾਂ ਦੇ ਦਰਦ ਤੋਂ ਲਾਭ : ਉਮਰ ਵਧਣ ਦੇ ਨਾਲ ਹੀ ਹੋਣ ਵਾਲੇ ਜੋੜਾਂ ਦੇ ਦਰਦ ‘ਚ ਕਾਲੀ ਮਿਰਚ ਦੀ ਵਰਤੋਂ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਤਿਲ਼ਾਂ ਦੇ ਤੇਲ ‘ਚ ਜਲਨ ਤੱਕ ਗਰਮ ਕਰੋ। ਉਸ ਮਗਰੋਂ ਠੰਢਾ ਹੋਣ ‘ਤੇ ਉਸ ਨੂੰ ਹੱਥਾਂ ਪੈਰਾਂ ‘ਤੇ ਲਗਾਓ ਅਤੇ ਇਸ ਨਾਲ ਬਹੁਤ ਆਰਾਮ ਮਿਲੇਗਾ।