ਸਰਕਾਰ ਵੱਲੋਂ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਸਹੂਲਤਾਂ ਦੇਣ ਲਈ ਕਿਸਾਨ ਕ੍ਰੈਡਿਟ ਕਾਰਡ ਯੋਜਨਾ ਚਲਾਈ ਜਾ ਰਹੀ ਹੈ ਅਤੇ ਦੇਸ਼ ਦੇ ਬਹੁਤੇ ਕਿਸਾਨ ਇਸਦਾ ਫਾਇਦਾ ਲੈ ਰਹੇ ਹਨ। ਕਿਸਾਨਾਂ ਨੂੰ ਕਈ ਵਾਰ ਜਦੋਂ ਫਸਲਾਂ ਵਿਚ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਦੇ ਸਿਰ ‘ਤੇ ਸ਼ਾਹੂਕਾਰਾਂ ਜਾਂ ਫਿਰ ਬੈਂਕਾਂ ਦਾ ਕਾਫੀ ਕਰਜ਼ਾ ਚੜ੍ਹ ਜਾਂਦਾ ਹੈ। ਪਰ KCC ਯੋਜਨਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਕਿਸਾਨਾਂ ਨੂੰ ਲਾਭ ਪ੍ਰਦਾਨ ਕਰੇਗੀ। ਇਸੇ ਲਈ ਸਰਕਾਰ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਕਿਸਾਨ ਆਪਣਾ KCC ਬਣਵਾਉਣ।ਕਿਸਾਨ ਕ੍ਰੈਡਿਟ ਕਾਰਡ ਸਕੀਮ ਦਾ ਉਦੇਸ਼ ਕਿਸਾਨਾਂ ਨੂੰ ਸਰਕਾਰ ਬੈਂਕਾਂ ਰਾਹੀਂ ਕਰਜ਼ਾ ਦੇਣਾ ਹੈ ਇਸ ਵਿਚ ਕਿਸਾਨਾਂ ਨੂੰ 6 ਲੱਖ ਰੁਪਏ ਤੱਕ ਦਾ ਕਰਜ਼ਾ ਮਿਲਦਾ ਹੈ। ਇਸ ਕਾਰਡ ਤੋਂ ਲਏ ਗਏ ਕਰਜ਼ੇ ਨੂੰ ਕਿਸਾਨ ਆਪਣੇ ਖੇਤੀ ਉਪਕਰਣ, ਮਸ਼ੀਨਰੀ ਜਾਂ ਖੇਤੀ ਨਾਲ ਸਬੰਧਤ ਕੰਮ, ਬੀਜ, ਖਾਦ ਆਦਿ ਲਈ ਵਰਤ ਸਕਦੇ ਹਨ। ਇਸ ਲਈ ਜੇਕਰ ਤੁਸੀਂ ਅਜੇ ਤੱਕ ਆਪਣਾ ਕਿਸਾਨ ਕਰੈਡਿਟ ਕਾਰਡ ਨਹੀਂ ਬਣਵਾਇਆ ਹੈ ਤਾਂ ਇਸਨੂੰ ਅੱਜ ਹੀ ਬਣਵਾਓ ਤਾਂ ਜੋ ਤੁਹਾਨੂੰ ਵੀ ਇਸਦਾ ਫਾਇਦਾ ਮਿਲ ਸਕੇ।ਜੇਕਰ ਤੁਸੀਂ ਕਿਸਾਨ ਹੋ ਅਤੇ ਆਪਣਾ KCC ਬਣਵਾਉਣ ਚਾਹੁੰਦੇ ਹੋ ਤਾਂ ਇਸ ਸਕੀਮ ਲਈ ਤੁਹਾਡੇ ਕੋਲ ਆਧਾਰ ਕਾਰਡ,ਬੈੰਕ ਖਾਤਾ, ਪੈਨ ਕਾਰਡ, ਪਹਿਚਾਨ ਪੱਤਰ, ਰਾਸ਼ਨ ਕਾਰਡ, ਫੋਨ ਨੰਬਰ, ਕਾਸ਼ਤ ਕੀਤੀ ਜ਼ਮੀਨ ਦਾ ਸਬੂਤ, ਪਾਸਪੋਰਟ ਸਾਈਜ਼ ਫੋਟੋਆਂ ਅਤੇ ਜ਼ਮੀਨ ਦੇ ਖਸਰਾ ਅਤੇ ਖਤੌਨੀ ਆਦਿ ਦਸਤਾਵੇਜ਼ ਹੋਣੇ ਜਰੂਰੀ ਹਨ। ਤੁਸੀਂ ਇਹ ਕਾਰਡ ਆਨਲਾਈਨ ਅਤੇ ਆਫਲਾਈਨ ਦੋਵੇਂ ਤਰੀਕਿਆਂ ਨਾਲ ਬਣਵਾ ਸਕਦੇ ਹੋ।ਆਫਲਾਈਨ ਤਰੀਕੇ ਨਾਲ KCC ਪ੍ਰਾਪਤ ਕਰਨ ਲਈ ਤੁਹਾਨੂੰ ਪਹਿਲਾਂ ਇਸ ਸਕੀਮ ਦਾ ਬਿਨੈ-ਪੱਤਰ ਫਾਰਮ ਆਪਣੀ ਸਾਰੀ ਜਾਣਕਾਰੀ ਦੇ ਨਾਲ ਭਰਕੇ ਦਸਤਾਵੇਜ਼ਾਂ ਦੀ ਇਕ ਕਾੱਪੀ ਅਟੈਚ ਕਨਰੀ ਹੈ ਅਤੇ ਇਨ੍ਹਾਂ ਸਾਰੇ ਫਾਰਮਾਂ ਨੂੰ ਬੈਂਕ ਵਿਚ ਜਮ੍ਹਾ ਕਰਵਾ ਦੇਣਾ ਹੈ। ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ, ਬੈਂਕ ਤੁਹਾਨੂੰ ਕੁਝ ਦਿਨਾਂ ਬਾਅਦ KCC ਉਪਲਬਧ ਕਰਵਾ ਦੇਵੇਗਾ। ਆਨਲਾਈਨ ਅਪਲਾਈ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ, ਇਸ ਯੋਜਨਾ ਨਾਲ ਸਬੰਧਤ ਅਧਿਕਾਰਤ ਵੈਬਸਾਈਟ ‘ਤੇ ਜਾਣਾ ਹੈਅਤੇ ਫਾਰਮਰ ਕਾਰਨਰ ਵਿਕਲਪ ਨੂੰ ਓਕੇ ਕਰਨਾ ਹੈ। ਇਸ ਤੋਂ ਬਾਅਦ ਅਰਜ਼ੀ ਲਈ ਕਿਸਾਨ ਕ੍ਰੈਡਿਟ ਕਾਰਡ ਸਕੀਮ ਫਾਰਮ ਡਾਉਨਲੋਡ ਅਤੇ ਆਪਣੀ ਸਾਰੀ ਜਾਣਕਾਰੀ ਨੂੰ ਧਿਆਨ ਨਾਲ ਇਸ ਫਾਰਮ ‘ਤੇ ਭਰ ਦੀਓ। ਇਸ ਤੋਂ ਬਾਅਦ ਆਪਣੇ ਫਾਰਮ ਸਮੇਤ ਸਾਰੇ ਦਸਤਾਵੇਜ਼ਾਂ ਦੀ ਇਕ ਕਾਪੀ ਨਾਲ ਨੱਥੀ ਕਰੋ ਅਤੇ ਆਪਣੇ ਖੇਤਰ ਦੀ ਬੈਂਕ ਸ਼ਾਖਾ ਵਿਚ ਜਮ੍ਹਾ ਕਰਵਾ ਦਿਓ| ਤੁਹਾਨੂੰ 14 ਦਿਨਾਂ ਬਾਅਦ KCC ਉਪਲਬਧ ਹੋ ਜਾਵੇਗਾ।