ਇਸ ਵੇਲੇ ਦੀ ਵੱਡੀ ਖੁਸ਼ਖਬਰੀ ਆ ਰਹੀ ਹੈ ਆਸਟ੍ਰੇਲੀਆ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਸਟੇ੍ਰਲੀਆ ਚ ਪੰਜਾਬੀ ਬੋਲੀ ਦੀ ਚੜ੍ਹਤ ਦੇਖ ਆਸਟੇ੍ਰਲੀਆਈ ਬਿਊਰੋ ਆਫ਼ ਸਟੇਟਿਸਟਿਕਸ ਨੇ 2016 ਦੇ ਅੰਕੜਿਆਂ ਦੇ ਆਧਾਰ ਤੇ ਦੱਸਿਆ ਹੈ ਕਿ ਇਹ ਭਾਸ਼ਾ ਇਥੇ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ |ਮੈਲਬੌਰਨ ਵਰਗੇ ਏਨੇ ਵੱਡੇ ਸ਼ਹਿਰ ਚ ਅੰਗਰੇਜ਼ੀ ਤੋਂ ਬਾਅਦ ਸੱਤਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਪੰਜਾਬੀ ਹੈ ਪੰਜਾਬੀ ਆਬਾਦੀ ਦਾ 40% ਹਿੱਸਾ ਵਿਕਟੋਰੀਆ ਰਾਜ ਚ ਰਹਿੰਦਾ ਹੈ | ਉਸ ਤੋਂ ਬਾਅਦ ਨਿਊ ਸਾਊਥ ਵੇਲਜ਼, ਕਵੀਨਸਲੈਂਡ, ਪੱਛਮੀ ਆਸਟੇ੍ਰਲੀਆ, ਦੱਖਣੀ ਆਸਟੇ੍ਰਲੀਆ, ਨੌਰਥਨ ਟਰੀਟੇਰੀ ਅਤੇ ਤਸਮਾਨੀਆ ਹੈ, ਅੰਕੜਿਆਂ ਅਨੁਸਾਰ ਪਤਾ ਚਲਦਾ ਹੈ ਕਿ ਤੇਜ਼ੀ ਨਾਲ ਵਧ ਰਹੇ ਪੰਜਾਬੀ ਭਾਈਚਾਰੇ ਚ ਨਵੇਂ ਆਏ ਪੰਜਾਬੀ ਨੌਜਵਾਨ ਮੁੱਖ ਤੌਰ ਤੇ ਪੁਰਸ਼ ਹਨ, ਜਿਨ੍ਹਾਂ ਚੋਂ ਜ਼ਿਆਦਾ ਭਾਰਤ ਦੇ ਜੰਮਪਲ ਹਨ ਅਤੇ ਸਿੱਖ ਧਰਮ ਵਿਚ ਆਸਥਾ ਰੱਖਦੇ ਹਨ |
ਆਸਟ੍ਰੇਲੀਆ ਤੋਂ ਆਈ ਪੰਜਾਬੀ ਸਿੱਖ ਭਾਈਚਾਰੇ ਲਈ ਖੁਸ਼ਖਬਰੀ
